ਜੰਮੂ-ਕਸ਼ਮੀਰ : ਅਨੰਤਨਾਗ 'ਚ ਫੌਜ ਨੂੰ ਮਿਲੀ ਵੱਡੀ ਜਿੱਤ, 3 ਅੱਤਵਾਦੀ ਕੀਤੇ ਢੇਰ

Monday, Jun 29, 2020 - 08:58 AM (IST)

ਜੰਮੂ-ਕਸ਼ਮੀਰ : ਅਨੰਤਨਾਗ 'ਚ ਫੌਜ ਨੂੰ ਮਿਲੀ ਵੱਡੀ ਜਿੱਤ, 3 ਅੱਤਵਾਦੀ ਕੀਤੇ ਢੇਰ

ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿਚ ਸੁਰੱਖਿਆ ਫੌਜ ਅਤੇ ਅੱਤਵਾਦੀਆਂ ਵਿਚਕਾਰ ਸੋਮਵਾਰ ਤੜਕੇ ਹੋਈ ਝੜਪ ਵਿਚ 3 ਅੱਤਵਾਦੀ ਢੇਰ ਹੋ ਗਏ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀਆਂ ਦੀ ਮੌਜੂਦਗੀ ਦੀ ਖੁਫੀਆ ਜਾਣਕਾਰੀ ਮਿਲਣ ਦੇ ਬਾਅਦ ਸੁਰੱਖਿਆ ਫੌਜ ਨੇ ਦੱਖਣੀ ਕਸ਼ਮੀਰ ਜ਼ਿਲ੍ਹੇ ਦੇ ਖੁੱਲ ਚੋਹਾਰ ਵਿਚ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ।
 
ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀਆਂ ਦੇ ਸੁਰੱਖਿਆ ਫੌਜ 'ਤੇ ਗੋਲੀਆਂ ਚਲਾਉਣ ਦੇ ਬਾਅਦ ਮੁਹਿੰਮ ਝੜਪ ਵਿਚ ਬਦਲ ਗਈ। ਝੜਪ ਵਿਚ 3 ਅੱਤਵਾਦੀ ਮਾਰੇ ਗਏ। ਅਧਿਕਾਰੀ ਮੁਤਾਬਕ ਅੱਤਵਾਦੀਆਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਸੰਗਠਨ ਦਾ ਪਤਾ ਲਗਾਇਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਮਾਰੇ ਗਏ ਅੱਤਵਾਦੀਆਂ ਕੋਲੋਂ ਇਕ-ਇਕ ਰਾਈਫਲ ਅਤੇ ਦੋ ਪਿਸਤੌਲਾਂ ਬਰਾਮਦ ਹੋਈਆਂ ਹਨ। ਫੌਜ ਨੇ ਅਜੇ ਵੀ ਇਸ ਖੇਤਰ ਨੂੰ ਘੇਰਿਆ ਹੋਇਆ ਹੈ।


author

Lalita Mam

Content Editor

Related News