ਜੰਮੂ ਕਸ਼ਮੀਰ: ਕੋਰੋਨਾ ਦੌਰ ਅੰਦਰ ਵੀ ਨੌਜਵਾਨਾਂ ਦੀ ਕਾਰਜ ਕੁਸ਼ਲਤਾ ਨਿਖਾਰਨ ਦੇ ਉਪਰਾਲੇ ਜਾਰੀ

Friday, Sep 11, 2020 - 04:37 PM (IST)

ਜੰਮੂ ਕਸ਼ਮੀਰ: ਕੋਰੋਨਾ ਦੌਰ ਅੰਦਰ ਵੀ ਨੌਜਵਾਨਾਂ ਦੀ ਕਾਰਜ ਕੁਸ਼ਲਤਾ ਨਿਖਾਰਨ ਦੇ ਉਪਰਾਲੇ ਜਾਰੀ

ਬਾਰਾਮੂਲਾ- ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਕੋਵਿਡ-19 ਆਫ਼ਤ ਦਰਮਿਆਨ ਭਾਰਤੀ ਫੌਜ ਦੇ ਚਿਨਾਰ 9 ਜਵਾਨ ਕਲੱਬ ਨੌਜਵਾਨਾਂ ਨੂੰ ਕੌਸ਼ਲ ਵਿਕਸਿਤ ਕਰਨ 'ਚ ਮਦਦ ਕਰਦਾ ਹੈ। ਚਿਨਾਰ 9 ਜਵਾਨ ਕਲੱਬ ਬਾਰਾਮੂਲਾ ਦੇ ਨੌਜਵਾਨਾਂ ਨੂੰ ਕੰਪਿਊਟਰ ਹਾਰਡਵੇਅਰ, ਫੈਸ਼ਨ ਡਿਜਾਈਨਿੰਗ ਅਤੇ ਵਿਅਕਤੀਤੱਵ ਵਿਕਾਸ ਸਮੇਤ ਵੱਖ-ਵੱਖ ਖੇਤਰਾਂ 'ਚ ਕੌਸ਼ਲ ਸਿਖਲਾਈ ਪ੍ਰਦਾਨ ਕਰਦਾ ਹੈ ਤਾਂ ਕਿ ਉਨ੍ਹਾਂ ਨੂੰ ਨੌਕਰੀਆਂ ਲਈ ਤਿਆਰ ਕੀਤਾ ਜਾ ਸਕੇ। 

ਇਕ ਨਿਊਜ਼ ਚੈਨਲ ਨਾਲ ਲੱਗ ਕਰਦੇ ਹੋਏ ਕਲੱਬ 'ਚ ਇਕ ਟਰੇਨਰ ਵਾਹਿਦ ਅਹਿਮਦ ਨੇ ਕਿਹਾ,''ਚਿਨਾਰ 9 ਜਵਾਨ ਕਲੱਬ ਬਾਰਾਮੂਲਾ 'ਚ ਪਿਛਲੇ 3 ਸਾਲਾਂ ਤੋਂ ਕੰਮ ਕਰ ਰਿਹਾ ਹੈ। ਕਲੱਬ ਦਾ ਮਕਸਦ ਜ਼ਿਲ੍ਹੇ 'ਚ ਨੌਜਵਾਨਾਂ ਦਰਮਿਆਨ ਗਿਆਨ ਪ੍ਰਦਾਨ ਕਰਨਾ ਅਤੇ ਕੌਸ਼ਲ ਵਿਕਸਿਤ ਕਰਨਾ ਹੈ। ਮੌਜੂਦਾ ਸਮੇਂ 'ਚ ਅਸੀਂ ਹੋਸਪਿਟੈਲਿਟੀ, ਰਿਟੇਲ, ਇੰਗਲਿਸ਼ ਸਪੀਕਿੰਗ, ਮਿਊਜ਼ਿਕ, ਕੰਪਿਊਟਰ ਹਾਰਡਵੇਅਰ ਅਤੇ ਸਾਫ਼ਟਵੇਅਰ ਵਰਗੇ ਕੋਰਸ ਚੱਲ ਰਹੇ ਹਾਂ। ਅਸੀਂ ਬਾਰਾਮੂਲਾ ਜ਼ਿਲ੍ਹੇ ਦੇ ਨੌਜਵਾਨਾਂ ਦੀ ਬਿਹਤਰੀ ਲਈ ਹੋਰ ਕੋਰਸ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹਾਂ।''

ਅਹਿਮਦ ਨੇ ਕਿਹਾ,''ਅਸੀਂ ਇੱਥੇ 5 ਸਮੂਹਾਂ ਦੀ ਸਥਾਪਨਾ ਕੀਤੀ ਹੈ। ਅਸੀਂ ਹਰੇਕ ਸਮੂਹ 'ਚ 30 ਵਿਦਿਆਰਥੀਆਂ ਦੀ ਨਾਮਜ਼ਦਗੀ ਕਰਦੇ ਹਾਂ, ਜਦੋਂ ਕਿ ਫੈਸ਼ਨ ਡਿਜ਼ਾਈਨਿੰਗ ਪਾਠਕ੍ਰਮ 'ਚ, ਅਸੀਂ ਹੋਰ ਵਿਦਿਆਰਥੀਆਂ ਦੀ ਨਾਮਜ਼ਦਗੀ ਕੀਤੀ ਹੈ।'' ਇਸ ਕਲੱਬ ਨੂੰ ਜ਼ਿਲ੍ਹੇ ਦੇ ਨੌਜਵਾਨਾਂ ਤੋਂ ਚੰਗੀ ਪ੍ਰਤੀਕਿਰਿਆ ਮਿਲੀ ਹੈ, ਕਿਉਂਕਿ ਇਹ ਚੰਗੀ ਸਿੱਖਿਆ ਪ੍ਰਦਾਨ ਕਰਨ ਅਤੇ ਉਨ੍ਹਾਂ ਨੂੰ ਨੌਕਰੀ ਪਾਉਣ 'ਚ ਮਦਦ ਕਰਨ ਲਈ ਜਾਣਿਆ ਜਾਂਦਾ ਹੈ।''


author

DIsha

Content Editor

Related News