ਜੰਮੂ-ਕਸ਼ਮੀਰ ''ਚ BDC ਚੋਣਾਂ : 98 ਫੀਸਦੀ ਵੋਟਿੰਗ, ਪੀ.ਐੱਮ. ਮੋਦੀ ਬੋਲੇ- ਮਾਣ ਦੀ ਗੱਲ

Friday, Oct 25, 2019 - 02:02 PM (IST)

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਜੰਮੂ-ਕਸ਼ਮੀਰ ਅਤੇ ਲੇਹ-ਲੱਦਾਖ ਦੇ ਬਲਾਕ ਡੈਵਲਪਮੈਂਟ ਕਾਊਂਸਿਲ (ਬੀ.ਡੀ.ਸੀ.) ਚੋਣਾਂ ਨੂੰ ਲੈ ਕੇ ਬੇਹੱਦ ਖੁਸ਼ੀ ਜ਼ਾਹਰ ਕੀਤੀ ਹੈ। ਮੋਦੀ ਨੇ ਟਵੀਟ ਕਰ ਕੇ ਕਿਹਾ ਕਿ ਇਹ ਖਬਰ ਦੇਸ਼ ਨੂੰ ਮਾਣ ਦਾ ਅਨੁਭਵ ਕਰਵਾਉਣ ਵਾਲੀ ਹੈ। ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਉਣਾ ਭਾਜਪਾ ਦੇ ਮੂਲ ਮੁੱਦਿਆਂ 'ਚ ਸੀ। ਕੇਂਦਰ ਸਰਕਾਰ ਨੇ 5 ਅਗਸਤ ਨੂੰ ਜੰਮੂ-ਕਸ਼ਮੀਰ ਤੋਂ ਧਾਰਾ-370 ਨੂੰ ਹਟਾ ਦਿੱਤਾ ਸੀ। ਪੀ.ਐੱਮ. ਮੋਦੀ ਨੇ ਕਿਹਾ,''1947 ਦੇ ਬਾਅਦ ਤੋਂ ਪਹਿਲੀ ਵਾਰ ਜੰਮੂ-ਕਸ਼ਮੀਰ, ਲੱਦਾਖ ਅਤੇ ਲੇਹ 'ਚ 24 ਤਾਰੀਕ ਨੂੰ ਬਲਾਕ ਡਵੈਲਪਮੈਂਟ ਕਾਊਂਸਿਲ ਦੀਆਂ ਚੋਣਾਂ ਹੋਈਆਂ।'' ਮੋਦੀ ਨੇ ਕਿਹਾ ਕਿ ਚੋਣਾਂ 'ਚ 98 ਫੀਸਦੀ ਲੋਕਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਹੈ। 310 ਬਲਾਕ 'ਚ 1080 ਉਮੀਦਵਾਰ ਮੈਦਾਨ 'ਚ ਸਨ।

PunjabKesariਪੀ.ਐੱਮ. ਮੋਦੀ ਨੇ ਕਿਹਾ,''ਮੈਨੂੰ ਇਹ ਗੱਲ ਦੱਸਦੇ ਹੋਏ ਬੇਹੱਦ ਖੁਸ਼ੀ ਹੋ ਰਹੀ ਹੈ ਕਿ ਜੰਮੂ-ਕਸ਼ਮੀਰ, ਲੇਹ ਅਤੇ ਲੱਦਾਖ ਦੇ ਬੀ.ਡੀ.ਸੀ. ਚੋਣਾਂ ਬੇਹੱਦ ਸ਼ਾਂਤੀਪੂਰਨ ਢੰਗ ਨਾਲ ਸੰਪੰਨ ਹੋਈਆਂ ਹਨ। ਕਿਤੇ ਵੀ ਹਿੰਸਾ ਦੀ ਕੋਈ ਘਟਨਾ ਨਹੀਂ ਹੋਈ। ਇਹ ਦਿਖਾਉਂਦੇ ਹੈ ਕਿ ਉੱਥੋਂ ਦੇ ਲੋਕਾਂ 'ਚ ਲੋਕਤੰਤਰ ਦੇ ਪ੍ਰਤੀ ਅਟੁੱਟ ਵਿਸ਼ਵਾਸ ਹੈ। ਉੱਥੇ ਦੇ ਲੋਕ ਹੁਣ ਜ਼ਮੀਨੀ ਵਿਕਾਸ ਨੂੰ ਤਰਜੀਹ ਦੇ ਰਹੇ ਹਨ।'' ਪੀ.ਐੱਮ. ਨੇ ਕਿਹਾ,''ਮੈਂ ਉਨ੍ਹਾਂ ਸਾਰੇ ਲੋਕਾਂ ਨੂੰ ਵਧਾਈ ਦਿੰਦਾ ਹਾਂ, ਜੋ ਇਨ੍ਹਾਂ ਬੀ.ਡੀ.ਸੀ. ਚੋਣਾਂ 'ਚ ਜਿੱਤ ਕੇ ਆਏ ਹਨ। ਇਸ ਚੋਣਾਂ ਨਾਲ ਖੇਤਰ 'ਚ ਨੌਜਵਾਨ ਅਗਵਾਈ ਦਾ ਨਵਾਂ ਉਭਾਰ ਹੋਇਆ ਹੈ। ਆਉਣ ਵਾਲੇ ਸਮੇਂ 'ਚ ਇਹ ਅਗਵਾਈ ਦੇਸ਼ ਦੇ ਵਿਕਾਸ 'ਚ ਵੀ ਅਹਿਮ ਭੂਮਿਕਾ ਨਿਭਾਏਗੀ।'' 

ਪੀ.ਐੱਮ. ਨੇ ਕਿਹਾ ਕਿ ਇਹ ਦੇਸ਼ ਦੇ ਸੰਸਦ ਮੈਂਬਰਾਂ ਲਈ ਵੀ ਮਾਣ ਦਾ ਮੌਕਾ ਹੈ, ਜਿਨ੍ਹਾਂ ਦੇ ਅਗਸਤ 'ਚ ਲਏ ਗਏ ਇਤਿਹਾਸਕ ਫੈਸਲੇ ਕਾਰਨ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਆਪਣੇ ਲੋਕਤੰਤਰੀ ਅਧਿਕਾਰ ਦੀ ਵਰਤੋਂ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਨੇ ਕਿਹਾ,''ਮੈਂ ਭਾਰਤ ਦੀ ਸੰਸਦ ਦੇ ਨੌਜਵਾਨ ਅਤੇ ਸ਼ਾਨਦਾਰ ਪ੍ਰਤੀਨਿਧੀਆਂ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਜੰਮੂ ਅਤੇ ਕਸ਼ਮੀਰ ਦੇ ਲੋਕਾਂ ਦੇ ਭਵਿੱਖ ਨੂੰ ਆਕਾਰ ਦੇਣ ਦਾ ਕੰਮ ਕੀਤਾ ਹੈ। ਮੈਂ ਜੰਮੂ-ਕਸ਼ਮੀਰ 'ਤੇ ਫੈਸਲਾ ਲੈਣ ਲਈ ਸਾਰੀਆਂ ਪਾਰਟੀਆਂ ਦੇ ਸੰਸਦ ਮੈਂਬਰਾਂ ਨੂੰ ਵਧਾਈ ਦਿੰਦਾ ਹਾਂ।''


DIsha

Content Editor

Related News