ਜੰਮੂ ਕਸ਼ਮੀਰ ਦੀ ਆਇਸ਼ਾ ਬਣੀ ਦੇਸ਼ ਦੀ ਸਭ ਤੋਂ ਘੱਟ ਉਮਰ ਦੀ ਮਹਿਲਾ ਪਾਇਲਟ

Wednesday, Feb 03, 2021 - 10:56 AM (IST)

ਜੰਮੂ ਕਸ਼ਮੀਰ ਦੀ ਆਇਸ਼ਾ ਬਣੀ ਦੇਸ਼ ਦੀ ਸਭ ਤੋਂ ਘੱਟ ਉਮਰ ਦੀ ਮਹਿਲਾ ਪਾਇਲਟ

ਜੰਮੂ- ਜੰਮੂ-ਕਸ਼ਮੀਰ ਦੀ ਧੀ ਨੇ ਦੁਨੀਆ 'ਚ ਅੱਜ ਇਕ ਨਵੀਂ ਪਛਾਣ ਬਣਾ ਲਈ ਹੈ। 25 ਸਾਲਾ ਆਇਸ਼ਾ ਅਜ਼ੀਜ਼ ਏਅਰ ਇੰਡੀਆ ਦੀ ਫਲਾਈਟ ਉਡਾਣ ਦੇ ਨਾਲ ਦੇਸ਼ ਦੀ ਸਭ ਤੋਂ ਘੱਟ ਉਮਰ ਦੀ ਮਹਿਲਾ ਪਾਇਲਟ ਬਣ ਗਈ ਹੈ। ਆਇਸ਼ਾ 'ਤੇ ਕਸ਼ਮੀਰ ਹੀ ਨਹੀਂ ਸਗੋਂ ਪੂਰੇ ਭਾਰਤ ਨੂੰ ਮਾਣ ਹੈ। ਅੱਜ ਦੁਨੀਆ ਨੂੰ ਪਤਾ ਲੱਗ ਗਿਆ ਹੈ ਕਿ ਜਨਾਨੀਆਂ ਪੁਰਸ਼ਾਂ ਨਾਲੋਂ ਕਿਸੇ ਵੀ ਮਾਇਨੇ 'ਚ ਘੱਟ ਨਹੀਂ ਹਨ। ਉਹ ਹਰ ਖੇਤਰ 'ਚ ਪੁਰਸ਼ਾਂ ਤੋਂ ਅੱਗੇ ਨਿਕਲ ਰਹੀਆਂ ਹਨ। 

ਆਇਸ਼ਾ ਨੂੰ ਪਸੰਦ ਹੈ ਹਵਾਈ ਯਾਤਰਾ 
ਆਇਸ਼ਾ ਨੇ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਹਵਾਈ ਯਾਤਰਾ ਕਰਨਾ ਅਤੇ ਲੋਕਾਂ ਨੂੰ ਮਿਲਣਾ ਚੰਗਾ ਲੱਗਦਾ ਹੈ। ਇਸ ਕਾਰਨ ਉਨ੍ਹਾਂ ਨੇ ਪਾਇਲਟ ਬਣਨ ਦਾ ਫ਼ੈਸਲਾ ਲਿਆ। ਆਇਸ਼ਾ ਨੇ ਕਿਹਾ ਕਿ ਪਾਇਲਟ ਬਣਨ ਲਈ ਮਾਨਸਿਕ ਰੂਪ ਨਾਲ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਹਾਲਾਂਕਿ ਇਸ ਸੁਫ਼ਨੇ ਨੂੰ ਪੂਰਾ ਕਰਨ ਲਈ ਆਇਸ਼ਾ ਨੂੰ ਮਿਹਨਤ ਕਰਨੀ ਪਈ। 

PunjabKesari16 ਸਾਲ ਦੀ ਉਮਰ 'ਚ ਮਿਲ ਗਿਆ ਸੀ ਲਾਇਸੈਂਸ
ਆਇਸ਼ਾ ਨੇ 2011 'ਚ ਸਿਰਫ਼ 16 ਸਾਲ ਦੀ ਉਮਰ 'ਚ ਹੀ ਸਟੂਡੈਂਟ ਪਾਇਲਟ ਲਾਇਸੈਂਸ ਹਾਸਲ ਕਰ ਲਿਆ ਸੀ। ਆਇਸ਼ਾ ਨੇ ਬਾਂਬੇ ਫਲਾਇੰਗ ਕਲੱਬ ਤੋਂ ਪਾਇਲਟ ਦੀ ਟਰੇਨਿੰਗ ਲਈ, ਜਿੱਥੋਂ ਉਨ੍ਹਾਂ ਨੂੰ ਲਾਇਸੈਂਸ ਮਿਲਿਆ। ਇਸ ਦੌਰਾਨ ਆਇਸ਼ਾ ਨੇ ਆਪਣੀ ਪੜ੍ਹਾਈ 'ਤੇ ਕੋਈ ਅਸਰ ਨਹੀਂ ਪੈਣ ਦਿੱਤਾ। ਉਹ ਪੂਰੇ ਹਫ਼ਤੇ ਸਕੂਲ ਜਾਂਦੀ ਸੀ ਅਤੇ ਵੀਕੈਂਡ 'ਤੇ ਜਹਾਜ਼ ਉਡਾਉਣ ਦੀ ਸਿਖਲਾਈ ਲੈਂਦੀ ਸੀ। ਆਇਸ਼ਾ ਨੂੰ ਸਿੰਗਲ ਇੰਜਣ ਦਾ ਸੇਸਨਾ 152 ਅਤੇ 172 ਏਅਰਕ੍ਰਾਫ਼ਟ ਉਡਾਉਣ ਦਾ ਅਨੁਭਵ ਹੈ। ਉਨ੍ਹਾਂ ਨੂੰ ਆਪਣੀ 200 ਘੰਟੇ ਦੀ ਉਡਾਣ ਪੂਰਾ ਕਰਨ ਤੋਂ ਬਾਅਦ ਕਾਮਰਸ਼ੀਅਲ ਪਾਇਲਟ ਦਾ ਲਾਇਸੈਂਸ ਦਿੱਤਾ ਗਿਆ ਸੀ। 

ਮਾਤਾ-ਪਿਤਾ ਨੂੰ ਦਿੱਤਾ ਸਫ਼ਲਤਾ ਦਾ ਸਿਹਰਾ
ਆਇਸ਼ਾ ਆਪਣੀ ਸਫ਼ਲਤਾ ਦਾ ਸਿਹਰਾ ਆਪਣੇ ਮਾਤਾ-ਪਿਤਾ ਨੂੰ ਦਿੰਦੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਕਸ਼ਮੀਰੀ ਜਨਾਨੀਆਂ ਨੇ ਪਿਛਲੇ ਕੁਝ ਸਾਲਾਂ 'ਚ ਕਾਫ਼ੀ ਤਰੱਕੀ ਕੀਤੀ ਹੈ ਅਤੇ ਸਿੱਖਿਆ ਦੇ ਖੇਤਰ 'ਚ ਅਸਾਧਾਰਨ ਰੂਪ ਨਾਲ ਚੰਗਾ ਕੀਤਾ ਹੈ। ਪਾਇਲਟ ਨੇ ਕਿਹਾ ਕਿ ਨੌਕਰੀ ਅਤੇ ਇਕ ਗਤੀਸ਼ੀਲ ਕੰਮ ਦੇ ਮਾਹੌਲ ਲਈ ਕਠਿਨ ਸਥਿਤੀਆਂ ਦੇ ਬਾਵਜੂਦ ਉਹ ਜ਼ਿੰਦਗੀ 'ਚ ਚੁਣੌਤੀਆਂ ਦਾ ਖੁਸ਼ੀ ਨਾਲ ਸਾਹਮਣਾ ਕਰਨ ਲਈ ਹਮੇਸ਼ਾ ਤਿਆਰ ਸੀ।


author

DIsha

Content Editor

Related News