ਜੰਮੂ-ਕਸ਼ਮੀਰ ’ਚ ਵਾਪਰਿਆ ਬੱਸ ਹਾਦਸਾ, 6 ਲੋਕਾਂ ਦੀ ਮੌਤ

Monday, Apr 12, 2021 - 06:10 PM (IST)

ਜੰਮੂ-ਕਸ਼ਮੀਰ ’ਚ ਵਾਪਰਿਆ ਬੱਸ ਹਾਦਸਾ, 6 ਲੋਕਾਂ ਦੀ ਮੌਤ

ਡੋਡਾ (ਭਾਸ਼ਾ)— ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ’ਚ ਸੋਮਵਾਰ ਯਾਨੀ ਕਿ ਅੱਜ ਇਕ ਮਿੰਨੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਕਾਰਨ 6 ਲੋਕਾਂ ਦੀ ਮੌਤ ਹੋ ਗਈ ਅਤੇ 4 ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਜੰਮੂ ਰੈਫਰ ਕੀਤਾ ਗਿਆ ਹੈ। ਬਚਾਅ ਟੀਮ ਮੌਕੇ ’ਤੇ ਮੌਜੂਦ ਹੈ। ਮਿਲੀ ਜਾਣਕਾਰੀ ਮੁਤਾਬਕ ਬੱਸ ਸੜਕ ਤੋਂ ਫਿਸਲ ਕੇ ਡੂੰੰਘੇ ਖੱਡ ’ਚ ਡਿੱਗ ਗਈ। 

PunjabKesari

ਓਧਰ ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹਾਦਸਾ ਡੋਡਾ ਜ਼ਿਲੇ ਤੋਂ 42 ਕਿਲੋਮੀਟਰ ਦੂਰ ਪਿਆਕੁਲ ਪਿੰਡ ਨੇੜੇ ਠਠਰੀ-ਗੰਡੋਹ ਸੜਕ ’ਤੇ ਵਾਪਰਿਆ। ਅਧਿਕਾਰੀ ਨੇ ਦੱਸਿਆ ਕਿ ਬੱਸ ’ਚ ਘੱਟੋ-ਘੱਟ 20 ਸਵਾਰੀਆਂ ਸਵਾਰ ਸਨ। ਉਨ੍ਹਾਂ ਦੱਸਿਆ ਕਿ ਬਚਾਅ ਕਾਮਿਆਂ ਨੇ ਹੁਣ ਤੱਕ 6 ਲਾਸ਼ਾਂ ਨੂੰ ਬਰਾਮਦ ਕੀਤਾ ਹੈ ਅਤੇ ਉਨ੍ਹਾਂ ਨੂੰ 4 ਜ਼ਖਮੀ ਮਿਲੇ ਹਨ, ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਬਚਾਅ ਮੁਹਿੰਮ ਜਾਰੀ ਹੈ। 


author

Tanu

Content Editor

Related News