ਜੰਮੂ-ਕਸ਼ਮੀਰ: ਪਾਕਿ ਨੇ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ, ਭਾਰਤੀ ਫੌਜ ਨੇ ਦਿੱਤਾ ਮੁੰਹਤੋੜ ਜਵਾਬ

10/01/2020 11:21:51 PM

ਸ਼੍ਰੀਨਗਰ - ਪਾਕਿਸਤਾਨ ਨੇ ਲਾਈਨ ਆਫ ਕੰਟਰੋਲ 'ਤੇ ਇੱਕ ਵਾਰ ਫਿਰ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਜੰਮੂ-ਕਸ਼ਮੀਰ ਦੇ ਕੁਪਵਾੜਾ 'ਚ ਵੀਰਵਾਰ ਦੁਪਹਿਰ ਪਾਕਿ ਫ਼ੌਜ ਨੇ ਬਿਨਾਂ ਕਿਸੇ ਉਕਸਾਵੇ ਦੇ ਮਾਛਲ ਅਤੇ ਕੇਰਨ ਸੈਕਟਰ 'ਤੇ ਅਰਟਿਲੇਰੀ ਬੰਦੂਕਾਂ ਨਾਲ ਗੋਲੀਬਾਰੀ ਕੀਤੀ ਅਤੇ ਮੋਰਟਾਰ ਦਾਗੇ। ਇਸਦੇ ਜਵਾਬ 'ਚ ਭਾਰਤੀ ਫੌਜ ਨੇ ਵੀ ਗੋਲੀਬਾਰੀ ਕੀਤੀ। ਵੀਰਵਾਰ ਸ਼ਾਮ ਨੂੰ ਲਗਾਤਾਰ ਦੋਵਾਂ ਪਾਸਿਓ ਗੋਲੀਬਾਰੀ ਦੀ ਖ਼ਬਰ ਹੈ। ਪਾਕਿਸਤਾਨ ਦੀ ਫੌਜ ਬੁੱਧਵਾਰ ਰਾਤ ਤੋਂ ਹੀ ਲਗਾਤਾਰ ਜੰਗਬੰਦੀ ਦੀ ਉਲੰਘਣਾ ਕਰਦੇ ਹੋਏ ਮੋਰਟਾਰ ਦਾਗ ਰਿਹਾ ਹੈ ਅਤੇ ਗੋਲੀਆਂ ਵਰ੍ਹਾ ਰਹੀ ਹੈ।

ਇਸ ਤੋਂ ਪਹਿਲਾਂ ਵੀਰਵਾਰ ਸਵੇਰੇ ਭਾਰਤੀ ਫੌਜ ਵਲੋਂ ਦੱਸਿਆ ਗਿਆ ਕਿ ਜੰ‍ਮੂ-ਕਸ਼‍ਮੀਰ ਦੇ ਪੁੰਛ ਜ਼ਿਲ੍ਹੇ ਦੇ ਤਹਿਤ ਆਉਣ ਵਾਲੀ ਕ੍ਰਿਸ਼‍ਣਾ ਘਾਟੀ ਸੈਕ‍ਟਰ 'ਚ ਪਾਕਿਸ‍ਤਾਨ ਵੱਲੋਂ ਗੋਲੀਬਾਰੀ ਕੀਤੀ ਗਈ। ਪਾਕਿ ਵਲੋਂ ਕੀਤੀ ਗਈ ਜੰਗਬੰਦੀ ਦੀ ਉਲੰਘਣਾ 'ਚ ਲਾਂਸ ਨਾਇਕ ਕਰਨੈਲ ਸਿੰਘ ਸ਼ਹੀਦ ਹੋ ਗਏ। ਦੂਜੇ ਪਾਸੇ, ਕੁਪਵਾੜਾ ਦੇ ਨੌਗਾਮ ਸੈਕ‍ਟਰ 'ਚ ਵੀ ਵੀਰਵਾਰ ਸਵੇਰੇ ਕੰਟਰੋਲ ਲਾਈਨ (ਐੱਲ.ਓ.ਸੀ.) 'ਤੇ ਪਾਕਿਸ‍ਤਾਨ ਵੱਲੋਂ ਗੋਲੀਬਾਰੀ ਕੀਤੀ ਗਈ ਹੈ। ਇਸ ਗੋਲੀਬਾਰੀ 'ਚ ਦੋ ਜਵਾਨ ਸ਼ਹੀਦ ਹੋ ਗਏ ਹਨ ਜਦੋਂਕਿ ਚਾਰ ਜ਼ਖ਼ਮੀ ਹਨ। ਜੰ‍ਮੂ ਸਥਿਤ ਡਿਫੈਂਸ ਪੀ.ਆਰ.ਓ. ਵੱਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ।


Inder Prajapati

Content Editor

Related News