ਟਰੱਕ ''ਚੋਂ 211 ਕਿਲੋ ਨਸ਼ੀਲਾ ਪਦਾਰਥ ਬਰਾਮਦ, ਡਰਾਈਵਰ ਗ੍ਰਿਫ਼ਤਾਰ

Monday, Dec 02, 2024 - 05:22 PM (IST)

ਜੰਮੂ- ਜੰਮੂ-ਕਸ਼ਮੀਰ ਪੁਲਸ ਨੇ ਸੋਮਵਾਰ ਨੂੰ ਊਧਮਪੁਰ ਜ਼ਿਲ੍ਹੇ 'ਚ ਕਥਿਤ ਤੌਰ 'ਤੇ 200 ਕਿਲੋਗ੍ਰਾਮ ਤੋਂ ਜ਼ਿਆਦਾ ਭੁੱਕੀ ਦੀ ਤਸਕਰੀ ਦੇ ਦੋਸ਼ 'ਚ ਇਕ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਰੁਟੀਨ ਤਲਾਸ਼ੀ ਦੌਰਾਨ ਜੰਮੂ-ਸ਼੍ਰੀਨਗਰ ਹਾਈਵੇਅ 'ਤੇ ਜਖਾਨੀ ਵਿਖੇ ਪੁਲਸ ਟੀਮ ਨੇ ਇਕ ਟਰੱਕ ਨੂੰ ਰੋਕ ਕੇ ਤਲਾਸ਼ੀ ਲਈ।

ਉਨ੍ਹਾਂ ਦੱਸਿਆ ਕਿ ਤਲਾਸ਼ੀ ਦੌਰਾਨ ਟਰੱਕ 'ਚੋਂ 211 ਕਿਲੋ ਭੁੱਕੀ ਬਰਾਮਦ ਹੋਈ, ਜੋ ਅੱਠ ਬੋਰੀਆਂ ਵਿਚ ਰੱਖੀ ਹੋਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਟਰੱਕ ਡਰਾਈਵਰ ਮੁਹੰਮਦ ਹਨੀਫ ਨੂੰ ਮੌਕੇ 'ਤੇ ਗ੍ਰਿਫਤਾਰ ਕਰ ਲਿਆ ਗਿਆ ਅਤੇ ਭੁੱਕੀ ਜ਼ਬਤ ਕਰ ਲਈ ਗਈ। ਉਨ੍ਹਾਂ ਦੱਸਿਆ ਕਿ ਊਧਮਪੁਰ ਥਾਣੇ 'ਚ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


Tanu

Content Editor

Related News