ਬੰਗਾਲ ਵਿੱਚ ਜਮਾਤ ਉਲ ਮੁਜ਼ਾਹਿਦੀਨ ਦਾ ਅੱਤਵਾਦੀ ਗ੍ਰਿਫਤਾਰ

Monday, Jun 08, 2020 - 08:37 PM (IST)

ਕੋਲਕਾਤਾ (ਭਾਸ਼ਾ) : ਕੋਲਕਾਤਾ ਪੁਲਸ ਦੇ ਐੱਸ. ਟੀ. ਐੱਫ. ਨੇ ਅੱਤਵਾਦੀ ਸੰਗਠਨ ਜਮਾਤ ਉਲ ਮੁਜ਼ਾਹਿਦੀਨ ਬੰਗਲਾਦੇਸ਼ (ਜੇ. ਐੱਮ. ਬੀ.) ਦੇ ਇਕ ਅੱਤਵਾਦੀ ਨੂੰ ਸੋਮਵਾਰ ਨੂੰ ਹੁਗਲੀ ਜ਼ਿਲ੍ਹੇ ਤੋਂ ਗ੍ਰਿਫਤਾਰ ਕੀਤਾ। ਇਸ ਤੋਂ ਪਹਿਲਾਂ ਸੰਗਠਨ ਦੇ ਇਕ ਹੋਰ ਅੱਤਵਾਦੀ ਨੂੰ ਮੁਸ਼ਦਾਬਾਦ ਤੋਂ ਗ੍ਰਿਫਤਾਰ ਕੀਤਾ ਗਿਆ ਸੀ।
ਜੇ. ਐੱਮ. ਬੀ. ਦੇ ਅੱਤਵਾਦੀ ਸ਼ੇਖ ਰਜ਼ਾਉਲ ਉਰਫ ਕਿਰਣ 'ਤੇ ਕਈ ਦਿਨਾਂ ਤੋਂ ਐੱਸ. ਟੀ. ਐੱਫ. ਦੀ ਨਜ਼ਰ ਸੀ। ਰਜ਼ਾਉਲ ਹੁਗਲੀ ਜ਼ਿਲ੍ਹੇ ਦੇ ਡਾਨਕੁਨੀ ਖੇਤਰ ਵਿੱਚ ਛੁਪਿਆ ਹੋਈ ਸੀ। ਉਹ ਜੇ. ਐੱਮ. ਬੀ. ਦੇ ਇਕ ਪ੍ਰਮੁੱਖ ਸਰਗਨਾ ਸਲਾਹੁਦੀਨ ਦੇ ਨਾਲ ਕੰਮ ਕਰ ਰਿਹਾ ਸੀ। ਬੀਰਭੂਮ ਜ਼ਿਲ੍ਹੇ ਦੇ ਰਹਿਣ ਵਾਲੇ ਰਜ਼ਾਉਲ ਦੇ ਬਾਰੇ 'ਚ ਦੱਸਿਆ ਜਾਂਦਾ ਹੈ ਕਿ ਉਹ ਹੋਰ ਲੋਕਾਂ ਦੇ ਨਾਲ ਜੇ. ਐੱਮ. ਬੀ. ਦੇ ਅੱਤਵਾਦੀਆਂ ਦੀ ਮੁਲਾਕਾਤ ਕਰਵਾਉਂਦਾ ਸੀ। ਉਹ ਲੰਮੇ ਸਮੇਂ ਤੋਂ ਭੱਜਦਾ ਫਿਰ ਰਿਹਾ ਸੀ।


Gurdeep Singh

Content Editor

Related News