ਜੈਸ਼ੰਕਰ ਨੇ ਰੂਸ ਦੇ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ, ਯੂਕ੍ਰੇਨ ਸੰਕਟ ਸਮੇਤ ਇਨ੍ਹਾਂ ਮੁੱਦਿਆਂ 'ਤੇ ਹੋਈ ਚਰਚਾ

Thursday, May 04, 2023 - 08:38 PM (IST)

ਜੈਸ਼ੰਕਰ ਨੇ ਰੂਸ ਦੇ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ, ਯੂਕ੍ਰੇਨ ਸੰਕਟ ਸਮੇਤ ਇਨ੍ਹਾਂ ਮੁੱਦਿਆਂ 'ਤੇ ਹੋਈ ਚਰਚਾ

ਨੈਸ਼ਨਲ ਡੈਸਕ : ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਵੀਰਵਾਰ ਨੂੰ ਆਪਣੇ ਰੂਸੀ ਹਮਰੁਤਬਾ ਸਰਗੇਈ ਲਾਵਰੋਵ ਨਾਲ ਦੁਵੱਲੇ ਸਬੰਧਾਂ ਦੇ ਸਮੁੱਚੇ ਦੌਰ ਦੀ ਸਮੀਖਿਆ ਕੀਤੀ ਤੇ ਯੂਕ੍ਰੇਨ ਸੰਘਰਸ਼ ਅਤੇ ਸਾਂਝੇ ਹਿੱਤਾਂ ਨਾਲ ਜੁੜੇ ਖੇਤਰੀ ਅਤੇ ਵਿਸ਼ਵ ਵਿਆਪੀ ਮੁੱਦਿਆਂ 'ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ। ਇਹ ਬੈਠਕ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੀ ਵਿਦੇਸ਼ ਮੰਤਰੀ ਪ੍ਰੀਸ਼ਦ (ਸੀਐੱਫਐੱਮ) ਦੀ ਮੀਟਿੰਗ ਤੋਂ ਇਲਾਵਾ ਤੱਟਵਰਤੀ ਰਿਜ਼ਾਰਟ 'ਚ ਹੋਈ। ਰੂਸ ਦੇ ਵਿਦੇਸ਼ ਮੰਤਰੀ ਲਾਵਰੋਵ ਐੱਸਸੀਓ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਅੱਜ ਸਵੇਰੇ ਗੋਆ ਪੁੱਜੇ। ਇਕ ਦਿਨ ਪਹਿਲਾਂ ਹੀ ਰੂਸ ਨੇ ਯੂਕ੍ਰੇਨ 'ਤੇ ਕ੍ਰੇਮਲਿਨ 'ਤੇ ਹਮਲਾ ਕਰਨ ਅਤੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਹੱਤਿਆ ਕਰਨ ਦੀ ਅਸਫਲ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਸੀ।

ਇਹ ਵੀ ਪੜ੍ਹੋ : ਜਲੰਧਰ ’ਚ ਰੋਡਸ਼ੋਅ ਦੌਰਾਨ ਬੋਲੇ CM ਮਾਨ, ‘ਆਪ’ ਉਮੀਦਵਾਰ ਜਿਤਾਓ, ਵਿਕਾਸ ਦੀ ਲਾ ਦੇਵਾਂਗੇ ਝੜੀ

ਜਾਣਕਾਰ ਸੂਤਰਾਂ ਨੇ ਦੱਸਿਆ ਕਿ ਜੈਸ਼ੰਕਰ ਅਤੇ ਲਾਵਰੋਵ ਨੇ ਗਲੋਬਲ ਭੂ-ਰਾਜਨੀਤਿਕ ਉਥਲ-ਪੁਥਲ ਦੀ ਪਿੱਠਭੂਮੀ ਵਿੱਚ ਆਪਣੇ ਦੁਵੱਲੇ ਸਬੰਧਾਂ ਦੇ ਸਮੁੱਚੇ ਰੂਪ ਦੀ ਸਮੀਖਿਆ ਕੀਤੀ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਦੋਵਾਂ ਵਿਚਾਲੇ ਗੱਲਬਾਤ 'ਚ ਵਪਾਰ ਨਾਲ ਜੁੜੇ ਮੁੱਦੇ ਸਾਹਮਣੇ ਆਏ ਹਨ ਜਾਂ ਨਹੀਂ। ਭਾਰਤ ਵਪਾਰ ਅਸੰਤੁਲਨ ਨਾਲ ਜੁੜੇ ਮੁੱਦਿਆਂ ਨੂੰ ਹੱਲ ਕਰਨ ਦਾ ਮੁੱਦਾ ਰੂਸ ਨਾਲ ਉਠਾਉਂਦਾ ਰਿਹਾ ਹੈ, ਜੋ ਇਸ ਸਮੇਂ ਮਾਸਕੋ ਦੇ ਪੱਖ ਵਿੱਚ ਹੈ। ਪਿਛਲੇ ਕੁਝ ਮਹੀਨਿਆਂ 'ਚ ਜਦੋਂ ਤੋਂ ਭਾਰਤ ਨੇ ਯੂਕ੍ਰੇਨ ਸੰਕਟ ਦੇ ਮੱਦੇਨਜ਼ਰ ਰੂਸ ਤੋਂ ਸਸਤੇ ਦਰਾਂ 'ਤੇ ਕੱਚੇ ਤੇਲ ਦੀ ਖਰੀਦ ਵਧਾ ਦਿੱਤੀ ਹੈ, ਉਦੋਂ ਤੋਂ ਵਪਾਰਕ ਅਸੰਤੁਲਨ ਰੂਸ ਦੇ ਪੱਖ ਵਿੱਚ ਹੋਰ ਵੀ ਵੱਧ ਗਿਆ ਹੈ।

ਇਹ ਵੀ ਪੜ੍ਹੋ : ਜਰਮਨੀ ਦੇ ਸਕੂਲ 'ਚ ਗੈਸ ਲੀਕ ਹੋਣ ਕਾਰਨ ਫੈਲੀ ਦਹਿਸ਼ਤ, 84 ਲੋਕਾਂ ਦੇ ਪ੍ਰਭਾਵਿਤ ਹੋਣ ਦਾ ਸ਼ੱਕ

SCO ਇਕ ਪ੍ਰਭਾਵਸ਼ਾਲੀ ਆਰਥਿਕ ਅਤੇ ਸੁਰੱਖਿਆ ਸਮੂਹ ਹੈ ਤੇ ਇਹ ਸਭ ਤੋਂ ਵੱਡੇ ਅੰਤਰ-ਖੇਤਰੀ ਅੰਤਰਰਾਸ਼ਟਰੀ ਸੰਗਠਨਾਂ 'ਚੋਂ ਇਕ ਵਜੋਂ ਉੱਭਰਿਆ ਹੈ। SCO ਦੀ ਸਥਾਪਨਾ ਰੂਸ, ਚੀਨ, ਕਿਰਗਿਜ਼ ਗਣਰਾਜ, ਕਜ਼ਾਕਿਸਤਾਨ, ਤਜ਼ਾਕਿਸਤਾਨ ਅਤੇ ਉਜ਼ਬੇਕਿਸਤਾਨ ਦੇ ਰਾਸ਼ਟਰਪਤੀਆਂ ਦੁਆਰਾ 2001 ਵਿੱਚ ਸ਼ੰਘਾਈ 'ਚ ਇਕ ਕਾਨਫਰੰਸ ਵਿੱਚ ਕੀਤੀ ਗਈ ਸੀ। ਭਾਰਤ ਅਤੇ ਪਾਕਿਸਤਾਨ 2017 ਵਿੱਚ ਇਸ ਦੇ ਸਥਾਈ ਮੈਂਬਰ ਬਣੇ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News