ਜੈਸ਼ੰਕਰ ਦੀ UN ਦੇ ਜਨਰਲ ਸਕੱਤਰ ਐਂਟੋਨੀਓ ਗੁਟੇਰੇਸ ਨਾਲ ਮੁਲਾਕਾਤ, ਸੂਡਾਨ ਦੀ ਸਥਿਤੀ 'ਤੇ ਕੀਤੀ ਚਰਚਾ

Friday, Apr 21, 2023 - 01:06 AM (IST)

ਜੈਸ਼ੰਕਰ ਦੀ UN ਦੇ ਜਨਰਲ ਸਕੱਤਰ ਐਂਟੋਨੀਓ ਗੁਟੇਰੇਸ ਨਾਲ ਮੁਲਾਕਾਤ, ਸੂਡਾਨ ਦੀ ਸਥਿਤੀ 'ਤੇ ਕੀਤੀ ਚਰਚਾ

ਸੰਯੁਕਤ ਰਾਸ਼ਟਰ : ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਵੀਰਵਾਰ ਨੂੰ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਟੇਰੇਸ ਨਾਲ ਸੂਡਾਨ ਦੀ ਲਗਾਤਾਰ ਵਿਗੜਦੀ ਸਥਿਤੀ 'ਤੇ ਚਰਚਾ ਕੀਤੀ। ਜੈਸ਼ੰਕਰ ਨੇ ਕਿਹਾ ਕਿ ਅਸਲ 'ਚ ਸਾਡਾ ਪੂਰਾ ਧਿਆਨ ਇਸ ਗੱਲ 'ਤੇ ਹੈ ਕਿ ਕੂਟਨੀਤਕ ਪ੍ਰਕਿਰਿਆਵਾਂ ਰਾਹੀਂ ਜ਼ਮੀਨ 'ਤੇ ਵਿਵਹਾਰਕ ਜੰਗਬੰਦੀ ਨੂੰ ਕਿਵੇਂ ਲਾਗੂ ਕੀਤਾ ਜਾਵੇ। ਵਿਦੇਸ਼ ਮੰਤਰੀ ਨੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਨਾਲ ਭਾਰਤ ਦੀ ਜੀ-20 ਪ੍ਰਧਾਨਗੀ ਅਤੇ ਯੂਕ੍ਰੇਨ ਯੁੱਧ ਸਮੇਤ ਕਈ ਹੋਰ ਮੁੱਦਿਆਂ 'ਤੇ ਵੀ ਚਰਚਾ ਕੀਤੀ। ਜੈਸ਼ੰਕਰ ਸ਼ੁੱਕਰਵਾਰ ਨੂੰ ਗੁਆਨਾ, ਪਨਾਮਾ, ਕੋਲੰਬੀਆ ਅਤੇ ਡੋਮੀਨਿਕਨ ਰੀਪਬਲਿਕ ਦੇ 9 ਦਿਨਾ ਦੌਰੇ ਲਈ ਰਵਾਨਾ ਹੋਣਗੇ।

ਇਹ ਵੀ ਪੜ੍ਹੋ : ਭਾਰਤ ਕਰ ਰਿਹਾ ਮਿਜ਼ਾਈਲ ਪ੍ਰੀਖਣ ਦੀ ਤਿਆਰੀ, ਚੀਨ ਨੇ ਹਿੰਦ ਮਹਾਸਾਗਰ 'ਚ ਫਿਰ ਉਤਾਰ ਦਿੱਤਾ ਜਾਸੂਸੀ ਜਹਾਜ਼

ਵਿਦੇਸ਼ ਮੰਤਰੀ ਵਜੋਂ ਜੈਸ਼ੰਕਰ ਦੀ ਲਾਤੀਨੀ ਅਮਰੀਕੀ ਦੇਸ਼ਾਂ ਅਤੇ ਕੈਰੇਬੀਅਨ ਖੇਤਰ ਦੀ ਇਹ ਪਹਿਲੀ ਯਾਤਰਾ ਹੋਵੇਗੀ। ਲਾਤੀਨੀ ਅਮਰੀਕਾ ਦੀ ਆਪਣੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਜੈਸ਼ੰਕਰ ਨਿਊਯਾਰਕ ਪਹੁੰਚੇ ਅਤੇ ਵੀਰਵਾਰ ਦੁਪਹਿਰ ਨੂੰ ਸੰਯੁਕਤ ਰਾਸ਼ਟਰ ਦੇ ਹੈੱਡਕੁਆਰਟਰ ਵਿੱਚ ਗੁਟੇਰੇਸ ਨਾਲ ਮੁਲਾਕਾਤ ਕੀਤੀ। ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਨਾਲ ਮੁਲਾਕਾਤ ਨੂੰ ਬਹੁਤ ਹੀ ਸ਼ਾਨਦਾਰ ਦੱਸਦਿਆਂ ਜੈਸ਼ੰਕਰ ਨੇ ਸੂਡਾਨ 'ਚ ਲੜਾਈ ਸ਼ੁਰੂ ਹੋਣ ਤੋਂ ਬਾਅਦ ਕਿਹਾ, ''ਮੈਂ ਮਹਿਸੂਸ ਕੀਤਾ ਕਿ ਮੇਰੇ ਲਈ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਨੂੰ ਮਿਲਣਾ ਬਹੁਤ ਮਹੱਤਵਪੂਰਨ ਸੀ।'' ਉਨ੍ਹਾਂ ਕਿਹਾ ਕਿ ਸਾਡੀ ਮੀਟਿੰਗ ਮੁੱਖ ਤੌਰ ‘ਤੇ ਸੂਡਾਨ ਦੀ ਸਥਿਤੀ ‘ਤੇ ਕੇਂਦਰਿਤ ਰਹੀ। ਹਾਲਾਂਕਿ, ਅਸੀਂ G20 ਅਤੇ ਯੂਕ੍ਰੇਨ ਯੁੱਧ ਬਾਰੇ ਵੀ ਸੰਖੇਪ ਵਿੱਚ ਚਰਚਾ ਕੀਤੀ।

ਇਹ ਵੀ ਪੜ੍ਹੋ : ਗ੍ਰੀਨਲੈਂਡ ਤੇ ਅੰਟਾਰਕਟਿਕਾ 'ਚ ਤੇਜ਼ੀ ਨਾਲ ਪਿਘਲ ਰਹੀਆਂ ਬਰਫ਼ ਦੀਆਂ ਚਾਦਰਾਂ

ਵਿਦੇਸ਼ ਮੰਤਰੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸੂਡਾਨ ਜੰਗਬੰਦੀ ਨੂੰ ਲਾਗੂ ਕਰਨ ਲਈ "ਕੋਸ਼ਿਸ਼ਾਂ ਦੇ ਕੇਂਦਰ ਵਿੱਚ" ਹੈ ਅਤੇ ਇਹ ਸੱਚਮੁੱਚ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਸ ਸਮੇਂ ਜਦੋਂ ਤੱਕ ਜੰਗਬੰਦੀ ਲਾਗੂ ਨਹੀਂ ਹੁੰਦੀ ਅਤੇ ਜਦੋਂ ਤੱਕ ਨਿਕਾਸੀ ਗਲਿਆਰੇ ਸਥਾਪਤ ਨਹੀਂ ਹੁੰਦੇ, ਉਦੋਂ ਤੱਕ ਲੋਕਾਂ ਨੂੰ ਬਾਹਰ ਕੱਢਣਾ ਅਸਲ ਵਿੱਚ ਸੁਰੱਖਿਅਤ ਨਹੀਂ ਹੈ।"

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News