ਮੌਜੂਦਾ ਆਰਥਿਕ ਸਥਿਤੀ ਨੂੰ ਲੈ ਕੇ ਘਬਰਾਈ ਹੋਈ ਹੈ ਮੋਦੀ ਸਰਕਾਰ : ਜੈਰਾਮ ਰਮੇਸ਼
Thursday, Jun 04, 2026 - 02:21 PM (IST)
ਨਵੀਂ ਦਿੱਲੀ- ਕਾਂਗਰਸ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਮੋਦੀ ਸਰਕਾਰ ਮੌਜੂਦਾ ਆਰਥਿਕ ਸਥਿਤੀ ਨੂੰ ਲੈ ਕੇ ਘਬਰਾਈ ਹੋਈ ਹੈ ਅਤੇ ਆਪਣੇ ਸਿਸਟਮ ਦੇ ਅੰਦਰੋਂ ਹੀ ਘਿਰ ਚੁੱਕੀ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਹ ਵੀ ਕਿਹਾ ਕਿ ਅਸਲੀ ਸਮੱਸਿਆ ਇਹ ਹੈ ਕਿ ਦੇਸ਼ 'ਚ ਨਿੱਜੀ ਕੰਪਨੀਆਂ ਦਾ ਨਿਵੇਸ਼ ਬੇਹੱਦ ਸੁਸਤ ਹੈ। ਰਮੇਸ਼ ਨੇ ਇਕ ਮੀਡੀਆ ਚੈਨਲ ਦੇ ਦਾਅਵੇ ਦਾ ਹਵਾਲਾ ਦਿੰਦੇ ਹੋਏ ਸਰਕਾਰ 'ਤੇ ਹਮਲਾ ਬੋਲਿਆ। ਚੈਨਲ ਦਾ ਦਾਅਵਾ ਹੈ ਕਿ ਕੇਂਦਰ ਸਰਕਾਰ ਇਨਕਮ ਟੈਕਸ ਐਕਟ 'ਚ ਸੋਧ ਕਰਨ ਵਾਲਾ ਆਰਡੀਨੈਂਸ ਜਾਰੀ ਕਰਨ ਦੀ ਯੋਜਨਾ ਬਣਾ ਰਹੀ ਹੈ, ਜਿਸ ਦੇ ਅਧੀਨ ਵਿਦੇਸ਼ੀ ਨਿਵੇਸ਼ਕਾਂ (ਐੱਫਪੀਆਈ) ਵਲੋਂ ਭਾਰਤੀ ਸਰਕਾਰੀ ਪ੍ਰਤੀਭੂਤੀਆਂ 'ਚ ਕੀਤੇ ਗਏ ਨਿਵੇਸ਼ 'ਤੇ ਲੱਗਣ ਵਾਲੇ 12.5 ਫੀਸਦੀ ਲੰਬੇ ਸਮੇਂ ਪੂੰਜੀਗਤ ਲਾਭ ਟੈਕਸ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਜਾਵੇਗਾ।

ਕਾਂਗਰਸ ਨੇਤਾ ਨੇ 'ਐਕਸ' 'ਤੇ ਪੋਸਟ ਕੀਤਾ,''ਮੋਦੀ ਸਰਕਾਰ ਸਪੱਸ਼ਟ ਰੂਪ ਨਾਲ ਘਬਰਾਹਟ 'ਚ ਹੈ ਅਤੇ ਮੌਜੂਦਾ ਆਰਥਿਕ ਸਥਿਤੀ ਨੂੰ ਲੈ ਕੇ ਆਪਣੇ ਤੰਤਰ ਦੇ ਅੰਦਰ ਤੋਂ ਹੀ ਘਿਰ ਚੁੱਕੀ ਹੈ।'' ਉਨ੍ਹਾਂ ਨੇ ਦਾਅਵਾ ਕੀਤਾ ਕਿ ਅਸਲੀ ਸਮੱਸਿਆ ਇਹ ਹੈ ਕਿ ਭਾਰਤ 'ਚ ਨਿੱਜੀ ਕੰਪਨੀਆਂ ਦਾ ਨਿਵੇਸ਼ ਬੇਹੱਦ ਸੁਸਤ ਹੈ। ਰਮੇਸ਼ ਨੇ ਕਿਹਾ ਕਿ ਜੋ ਲੋਕ ਭਾਰਤ 'ਚ ਨਿਵੇਸ਼ ਕਰ ਸਕਦੇ ਹਨ ਅਤੇ ਜਿਨ੍ਹਾਂ ਨੂੰ ਕਰਨਾ ਹੀ ਚਾਹੀਦਾ, ਉਹ ਜਾਂ ਤਾਂ ਵਿਦੇਸ਼ਾਂ 'ਚ ਨਿਵੇਸ਼ ਕਰ ਰਹੇ ਹਨ ਜਾਂ ਘਰੇਲੂ ਨਿਵੇਸ਼ ਨੂੰ ਮੁਲਤਵੀ ਕਰ ਰਹੇ ਹਨ। ਰਮੇਸ਼ ਦਾ ਕਹਿਣਾ ਹੈ,''ਕੰਪਨੀਆਂ ਦੀ ਆਮਦਨ ਰਿਕਾਰਡ ਉੱਚਾਈ 'ਤੇ ਹੈ ਪਰ ਫਿਰ ਵੀ ਜੀਡੀਪੀ ਦੇ ਫੀਸਦੀ ਦੇ ਰੂਪ 'ਚ ਨਿੱਜੀ ਕੰਪਨੀਆਂ ਦੀ ਨਿਵੇਸ਼ ਦੀ ਦਰ 'ਚ ਬਹੁਤ ਗਿਰਾਵਟ ਆਈ ਹੈ। ਆਰਡੀਨੈਂਸ ਸੁਰਖੀਆਂ ਬਟੋਰ ਸਕਦੇ ਹਨ ਪਰ ਨਿੱਜੀ ਕੰਪਨੀਆਂ ਦੇ ਨਿਵੇਸ਼ ਦੇ ਢਾਂਚਾਗਤ ਕਾਰਨਾਂ ਨੂੰ ਦੂਰ ਕਰਨ ਵਿਕਲਪ ਨਹੀਂ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
