ਜੈਨਮੁਨੀ ਆਚਾਰੀਆ ਵਿਦਿਆਸਾਗਰ ਮਹਾਰਾਜ ਨੇ ‘ਸਲੇਖਨਾ’ ਪਿੱਛੋਂ ਤਿਆਗਿਆ ਸਰੀਰ
Monday, Feb 19, 2024 - 11:01 AM (IST)
ਰਾਜਨੰਦਗਾਓਂ (ਭਾਸ਼ਾ)- ਪ੍ਰਸਿੱਧ ਜੈਨ ਸੰਨਿਆਸੀ ਆਚਾਰੀਆ ਵਿਦਿਆਸਾਗਰ ਮਹਾਰਾਜ ਜੀ ਨੇ ਛੱਤੀਸਗੜ੍ਹ ਦੇ ਰਾਜਨੰਦਗਾਓਂ ਜ਼ਿਲੇ ਦੇ ਡੋਂਗਰਗੜ੍ਹ ਦੇ ‘ਚੰਦਰਗਿਰੀ ਤੀਰਥ’ ਵਿਖੇ ‘ਸਲੇਖਾਨਾ’ ਪਿੱਛੋਂ ਐਤਵਾਰ ਆਪਣਾ ਸਰੀਰ ਤਿਆਗ ਦਿੱਤਾ। ਚੰਦਰਗਿਰੀ ਤੀਰਥ ਵੱਲੋਂ ਜਾਰੀ ਬਿਆਨ ਅਨੁਸਾਰ ਜੈਨ ਧਰਮ ਵਿਚ ‘ਸਲੇਖਾਨਾ’ ਇੱਕ ਪ੍ਰਥਾ ਹੈ ਜਿਸ ਅਧੀਨ ਸਰੀਰ ਤਿਆਗਣ ਲਈ ਆਪਣੀ ਮਰਜ਼ੀ ਨਾਲ ਭੋਜਨ ਅਤੇ ਜਲ ਦਾ ਤਿਆਗ ਕੀਤਾ ਜਾਂਦਾ ਹੈ।
ਛੱਤੀਸਗੜ੍ਹ ਸਰਕਾਰ ਨੇ ਐਤਵਾਰ ਅੱਧੇ ਦਿਨ ਦੇ ਸਰਕਾਰੀ ਸੋਗ ਦਾ ਐਲਾਨ ਕੀਤਾ ਸੀ। ਮੁੱਖ ਮੰਤਰੀ ਦਫ਼ਤਰ ਨੇ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ ਕਿ ਵਿਸ਼ਵ ਪ੍ਰਸਿੱਧ ਦਿਗੰਬਰ ਜੈਨ ਸੰਤ ਪਰੰਪਰਾ ਦੇ ਆਚਾਰੀਆ ਵਿਦਿਆਸਾਗਰ ਜੀ ਨੇ ਸਰੀਰ ਤਿਆਗ ਦਿੱਤਾ ਹੈ। ਉਹ ਮੌਜੂਦਾ ਸਮੇਂ ਦੇ ‘ਵਰਧਮਾਨ’ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8