ਜੰਮੂ-ਕਸ਼ਮੀਰ : ਰਾਜੌਰੀ ''ਚ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼, ਭਾਰੀ ਮਾਤਰਾ ''ਚ ਹਥਿਆਰ ਬਰਾਮਦ

Friday, Oct 30, 2020 - 12:18 PM (IST)

ਜੰਮੂ- ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਸੁਰੱਖਿਆ ਦਸਤਿਆਂ ਨੇ ਸ਼ੁੱਕਰਵਾਰ ਨੂੰ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕੀਤਾ। ਇਸ ਦੌਰਾਨ ਸੁਰੱਖਿਆ ਦਸਤਿਆਂ ਨੇ ਚਾਈਨੀਜ਼ ਪਿਸਤੌਲ, ਵਿਸਫੋਟਕ ਸਮੱਗਰੀ, ਭਾਰੀ ਮਾਤਰਾ 'ਚ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤਾ। ਰਾਜੌਰੀ ਦੇ ਸੀਨੀਅਰ ਪੁਲਸ ਸੁਪਰਡੈਂਟ ਚੰਦਨ ਕੋਹਲੀ ਨੇ ਦੱਸਿਆ ਕਿ ਜੰਮੂ-ਕਸ਼ਮੀਰ ਪੁਲਸ ਅਤੇ ਰਾਸ਼ਟਰੀ ਰਾਈਫਲਜ਼ ਨੇ ਗੰਭੀਰ ਮੁਗਲਾਨ ਕੋਲ ਜੰਗਲਾਂ 'ਚ ਅੱਤਵਾਦੀਆਂ ਦੇ ਗੁਪਤ ਟਿਕਾਣੇ ਦਾ ਪਰਦਾਫਾਸ਼ ਕਰ ਕੇ ਹਥਿਆਰ, ਗੋਲਾ-ਬਾਰੂਦ ਅਤੇ ਵਿਸਫੋਟਕ ਬਰਾਮਦ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਖੁਫੀਆ ਸੂਚਨਾ ਦੇ ਆਧਾਰ 'ਤੇ ਜੰਮੂ-ਕਸ਼ਮੀਰ ਪੁਲਸ ਅਤੇ ਰਾਸ਼ਟਰੀ ਰਾਈਫਲਜ਼ ਦੇ ਸਾਂਝੇ ਦਲ ਨੇ ਸੰਯੁਕਤ ਰੂਪ ਨਾਲ ਇਹ ਕਾਰਵਾਈ ਕੀਤੀ।

ਇਹ ਵੀ ਪੜ੍ਹੋ : ਇਕ ਮਹੀਨੇ ਦੀ ਦੋਸਤੀ ਪਿੱਛੋਂ ਕਰਾਏ ਪ੍ਰੇਮ ਵਿਆਹ ਦਾ ਇੰਝ ਹੋਇਆ ਖ਼ੌਫਨਾਕ ਅੰਤ

PunjabKesariਪੁਲਸ ਸੁਪਰਡੈਂਟ ਇਮਤਿਆਜ਼ ਅਹਿਮਦ, ਐੱਸ.ਡੀ.ਪੀ.ਓ. ਮਨਜੋਤ ਨਿਸਾਰ ਖੁਜਾ ਅਤੇ ਮੰਜਾਕੋਟ ਥਾਣਾ ਇੰਚਾਰਜ ਪੰਕਜ ਸ਼ਰਮਾ ਨੇ ਫ਼ੌਜ ਦੇ ਅਧਿਕਾਰੀਆਂ ਨਾਲ ਸੰਘਣੇ ਜੰਗਲੀ ਖੇਤਰ 'ਚ ਮੁਹਿੰਮ ਚਲਾਈ। ਇਸ ਦੌਰਾਨ ਸੰਯੁਕਤ ਦਲ ਨੂੰ ਗੰਭੀਰ ਮੁਗਲਾਨ ਅਤੇ ਉਸ ਦੇ ਨੇੜੇ-ਤੇੜੇ ਅੱਤਵਾਦੀਆਂ ਦਾ ਇਕ ਟਿਕਾਣਾ ਮਿਲਿਆ, ਜੋ ਵੱਡੇ-ਵੱਡੇ ਪੱਥਰਾਂ ਦੀ ਆੜ 'ਚ ਜ਼ਮੀਨ ਹੇਠਾਂ ਬਣਿਆ ਹੋਇਆ ਸੀ। ਅੱਤਵਾਦੀਆਂ ਦੇ ਟਿਕਾਣੇ ਤੋਂ ਸਾਂਝੇ ਦਲ ਨੇ 2 ਏ.ਕੇ.-47 ਰਾਈਫਲਜ਼, 2 ਏ.ਕੇ. ਮੈਗਜ਼ੀਨ, 270 ਏ.ਕੇ. ਰਾਈਫਲਜ਼ ਦੀਆਂ ਗੋਲੀਆਂ, 2 ਚਾਈਨੀਜ਼ ਪਿਸਤੌਲ, 2 ਪਿਸਤੌਲ ਮੈਗਜ਼ੀਨ, 75 ਪਿਕਾ ਰਾਊਂਡਸ, 12 ਖਾਲੀ ਖੋਖੇ, 10 ਡੇਟੋਨੇਟਰ ਅਤੇ 5 ਤੋਂ 6 ਕਿਲੋਗ੍ਰਾਮ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਇਲਾਕੇ 'ਚ ਤਲਾਸ਼ੀ ਹਾਲੇ ਵੀ ਜਾਰੀ ਹੈ ਅਤੇ ਪੁਲਸ ਵੱਖ-ਵੱਖ ਧਾਰਾਵਾਂ ਦੇ ਅਧੀਨ ਸ਼ਿਕਾਇਤ ਦਰਜ ਕਰ ਕੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : ਜੰਮੂ-ਕਸ਼ਮੀਰ 'ਚ ਅੱਤਵਾਦੀ ਹਮਲੇ 'ਚ ਭਾਜਪਾ ਦੇ ਤਿੰਨ ਵਰਕਰਾਂ ਦੀ ਮੌਤ, PM ਮੋਦੀ ਨੇ ਕੀਤੀ ਨਿੰਦਾ


DIsha

Content Editor

Related News