ਪ੍ਰਧਾਨ ਮੰਤਰੀ ਮੱਛੀ ਪਾਲਣ ਯੋਜਨਾ ਨਾਲ ਜੰਮੂ-ਕਸ਼ਮੀਰ ਦੇ ਕਿਸਾਨਾਂ ਨੂੰ ਮਿਲੇਗਾ ਵੱਡਾ ਲਾਭ

Thursday, Jul 01, 2021 - 04:43 PM (IST)

ਪ੍ਰਧਾਨ ਮੰਤਰੀ ਮੱਛੀ ਪਾਲਣ ਯੋਜਨਾ ਨਾਲ ਜੰਮੂ-ਕਸ਼ਮੀਰ ਦੇ ਕਿਸਾਨਾਂ ਨੂੰ ਮਿਲੇਗਾ ਵੱਡਾ ਲਾਭ

ਜੰਮੂ ਕਸ਼ਮੀਰ (ਬਿਊਰੋ) - ਪ੍ਰਧਾਨ ਮੰਤਰੀ ਮੱਛੀ ਪਾਲਣ ਸੰਪਦਾ (ਪੀ. ਐੱਮ. ਐੱਮ. ਐੱਸ. ਵਾਈ) ਦੇ ਉਦਘਾਟਨ ਤੋਂ ਬਾਅਦ ਮੱਛੀ ਪਾਲਣ ਨੇ ਜੰਮੂ ਦੇ ਕਿਸਾਨਾਂ ਵਿਚ ਪ੍ਰਸਿੱਧੀ ਪ੍ਰਾਪਤ ਕੀਤੀ ਹੈ। ਘੌਤ ਮਨਹਾਸਾ ਖ਼ੇਤਰ ਦੇ ਕਿਸਾਨਾਂ ਨੇ ਆਪਣੀ ਆਮਦਨ ਵਧਾਉਣ ਲਈ ਰਵਾਇਤੀ ਖੇਤੀ ਦੇ ਨਾਲ-ਨਾਲ ਮੱਛੀ ਪਾਲਣ ਵੀ ਸ਼ੁਰੂ ਕਰ ਦਿੱਤਾ ਹੈ। ਮੁਹੰਮਦ ਅਸ਼ਰਫ ਦਾਰਜੀ, ਸੰਯੁਕਤ ਡਾਇਰੈਕਟਰ ਫਿਸ਼ਰੀਜ਼ (ਜੰਮੂ) ਅਨੁਸਾਰ, ਪੀ. ਐੱਮ. ਐੱਮ. ਐੱਸ. ਵਾਈ. ਦੇ ਅਧੀਨ ਮੱਛੀ ਪਾਲਣ ਵਿਭਾਗ ਵੱਲੋਂ 40 ਪ੍ਰਤੀਸ਼ਤ ਤੋਂ 60 ਪ੍ਰਤੀਸ਼ਤ ਤੱਕ ਦੀ ਸਬਸਿਡੀ ਦਿੱਤੀ ਜਾ ਰਹੀ ਹੈ।

ਉਨ੍ਹਾਂ ਕਿਹਾ, ''ਅਸੀਂ ਇਕ ਸਾਲ ਲਈ ਬੀਜ ਅਤੇ ਫੀਡ ਵੀ ਦਿੰਦੇ ਹਾਂ। ਇਸ ਤੋਂ ਇਲਾਵਾ ਮੱਛੀ ਪਾਲਣ ਦੀ ਸ਼ੁਰੂਆਤ ਕਰਨ ਵਾਲੇ ਕਿਸਾਨਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾਂਦੀ ਹੈ।'' ਮੱਛੀ ਪਾਲਣ ਵਿਭਾਗ (ਜੰਮੂ) ਨੇ ਖ਼ੇਤਰ ਵਿਕਾਸ ਅਧਿਕਾਰੀ ਨੇ ਕੁਲਭੂਸ਼ਨ ਵਰਮਾ ਨੇ ਦੱਸਿਆ ਕਿ ਪਹਿਲਾਂ ਵਿਭਾਗ ਸਿਰਫ਼ ਕਿਸਾਨਾਂ ਨੂੰ ਮੱਛੀ ਪਾਲਣ ਦੀ ਸਿਖਲਾਈ ਦਿੰਦਾ ਸੀ ਪਰ ਹੁਣ ਉਨ੍ਹਾਂ ਨੂੰ ਬਰੂਡਸਟਾਕ ਮੈਨੇਜਮੈਂਟ ਅਤੇ ਹੈਚਰੀ ਬਾਰੇ ਵੀ ਸਿੱਖਿਆ ਦਿੰਦਾ ਹੈ।

ਉਨ੍ਹਾਂ ਕਿਹਾ ''ਪੀ. ਐੱਮ. ਐੱਮ. ਐੱਸ. ਵਾਈ. ਦੇ ਅਧੀਨ, ਅਸੀਂ ਕਿਸਾਨਾਂ ਨੂੰ ਆਨ-ਸਾਈਟ 'ਤੇ ਟ੍ਰੇਨਿੰਗ ਦਿੰਦੇ ਹਾਂ ਅਤੇ ਉਨ੍ਹਾਂ ਨੂੰ ਪੂਰੇ ਭਾਰਤ ਵਿਚ ਆਫ-ਲਾਈਟ ਸਥਾਨ ਵੀ ਦਿੰਦੇ ਹਾਂ। ਇਸ ਤਰ੍ਹਾਂ ਉਹ ਨਵੀਆਂ ਤਕਨੀਕਾਂ ਬਾਰੇ ਸਿੱਖਦੇ ਹਨ ਅਤੇ ਦੂਜਿਆਂ ਦੇ ਤਜ਼ਰਬਿਆਂ ਵਿਚ ਸੁਧਾਰ ਕਰਦੇ ਹਨ।'' ਉਸ ਨੇ ਕਿਹਾ, ''ਯੋਜਨਾ ਦੇ ਤਹਿਤ, ਸਰਕਾਰ ਨਾ ਸਿਰਫ਼ ਕਿਸਾਨਾਂ ਨੂੰ ਉਨ੍ਹਾਂ ਦੇ ਨਿੱਜੀ ਛੱਪੜਾਂ ਲਈ ਮੱਛੀ ਦਾ ਬੀਜ ਮੁਹੱਈਆ ਕਰਵਾਉਂਦੀ ਹੈ ਸਗੋਂ ਪਿੰਡਾਂ ਵਿਚ ਕਮਿਊਨਿਟੀ ਛੱਪੜਾਂ ਲਈ ਮੁਫ਼ਤ ਬੀਜ ਵੀ ਮੁਹੱਈਆ ਕਰਵਾਉਂਦੀ ਹੈ। ਸਾਲ ਦੇ ਅੰਤ ਵਿਚ ਕਮਿਊਨਿਟੀ ਤਲਾਬਾਂ ਤੋਂ ਮੱਛੀਆਂ ਦੀ ਨਿਲਾਮੀ ਕੀਤੀ ਜਾਂਦੀ ਹੈ ਅਤੇ ਪੈਸੇ ਵੀ ਦਿੱਤੇ ਜਾਂਦੇ ਹਨ। ਗ੍ਰਾਮ ਪੰਚਾਇਤ ਨੂੰ ਭੂਮੀਹੀਨ ਕਿਸਾਨਾਂ ਨੂੰ ਜਨਤਕ ਝੀਲਾਂ ਅਤੇ ਨਦੀਆਂ ਤੋਂ ਮੱਛੀਆਂ ਫੜਨ ਦਾ ਲਾਇਸੈਂਸ ਦਿੱਤਾ ਜਾਂਦਾ ਹੈ।

ਪੀ. ਐੱਮ. ਐੱਮ. ਐੱਸ. ਵਾਈ. ਅਧੀਨ ਮੱਛੀ ਪਾਲਣ ਦੀ ਸ਼ੁਰੂਆਤ ਕਰਨ ਵਾਲੇ ਦੀਪਕ ਸਿੰਘ ਅਨੁਸਾਰ, ਰਵਾਇਤੀ ਖ਼ੇਤੀ ਦੀ ਤੁਲਨਾ ਨਾ ਸਿਰਫ਼ ਸੌਖੀ ਹੈ ਸਗੋਂ ਇਸ ਤੋਂ ਕਿਤੇ ਵੱਧ ਲਾਭਕਾਰੀ ਵੀ ਹੈ। ''ਮੈਂ ਸਾਬਕਾ ਆਰਮੀ ਅਫਸਰ ਹਾਂ। ਸੇਵਾ ਮੁਕਤ ਤੋਂ ਬਾਅਦ ਮੈਂ ਆਪਣੀ ਜ਼ਮੀਨ 'ਤੇ ਹਰ ਤਰ੍ਹਾਂ ਦੇ ਵਿਕਲਪਾਂ ਦੀ ਕੋਸ਼ਿਸ਼ ਕੀਤੀ। ਮੈਂ ਪੋਲਟਰੀ ਫਾਰਮਿੰਗ ਅਤੇ ਖੇਤੀਬਾੜੀ ਦੀ ਕੋਸ਼ਿਸ਼ ਕੀਤੀ ਪਰ ਮੈਨੂੰ ਮੱਛੀ ਪਾਲਣ ਤੋਂ ਵਧੇਰੇ ਲਾਭ ਮਿਲਿਆ। ਮੱਛੀ ਪਾਲਣ ਸੌਖਾ ਅਤੇ ਵਧੇਰੇ ਲਾਭਕਾਰੀ ਹੈ। ਮੱਛੀ ਦੀ ਬਾਜ਼ਾਰ ਵਿਚ ਮੰਗ ਵੀ ਹੈ। ਮੈਂ ਇਸ ਯੋਜਨਾ ਨੂੰ ਲਿਆਉਣ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦਾ ਹਾਂ ਕਿਉਂਕਿ ਇਹ ਯੋਜਨਾ ਕਿਸਾਨਾਂ ਲਈ ਬਹੁਤ ਫਾਇਦੇਮੰਦ ਹੈ।
 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News