ਜੰਮੂ-ਕਸ਼ਮੀਰ ’ਚ ਵਿਧਾਨ ਸਭਾ ਚੋਣਾਂ ਦਾ ਰਾਹ ਪੱਧਰਾ, ਹੱਦਬੰਦੀ ਕਮਿਸ਼ਨ ਦੇ ਹੁਕਮ ਲਾਗੂ

05/21/2022 12:22:29 PM

ਨਵੀਂ ਦਿੱਲੀ– ਕੇਂਦਰ ਸ਼ਾਸਿਤ ਪ੍ਰਦੇਸ਼ ਬਣਨ ਤੋਂ ਬਾਅਦ ਜੰਮੂ-ਕਸ਼ਮੀਰ ’ਚ ਪਹਿਲੀਆਂ ਵਿਧਾਨ ਸਭਾ ਚੋਣਾਂ ਕਰਾਉਣ ਦਾ ਰਾਹ ਪੱਧਰਾ ਕਰਦੇ ਹੋਏ ਕੇਂਦਰ ਨੇ ਕਿਹਾ ਕਿ ਹੱਦਬੰਦੀ ਕਮਿਸ਼ਨ ਦੇ ਹੁਕਮ ਸ਼ੁੱਕਰਵਾਰ ਤੋਂ ਲਾਗੂ ਹੋ ਗਏ ਹਨ। ਹੱਦਬੰਦੀ ਕਮਿਸ਼ਨ ਨੇ ਜੰਮੂ ਖੇਤਰ ’ਚ 6 ਜਦੋਂ ਕਿ ਕਸ਼ਮੀਰ ਘਾਟੀ ’ਚ ਇਕ ਵਿਧਾਨ ਸਭਾ ਸੀਟ ਵਧਾਈ ਅਤੇ ਰਾਜੌਰੀ ਅਤੇ ਪੁੰਛ ਖੇਤਰਾਂ ਨੂੰ ਅਨੰਤਨਾਗ ਸੰਸਦੀ ਸੀਟ ਦੇ ਅਧੀਨ ਲਿਆਉਣ ਦਾ ਕੰਮ ਕੀਤਾ।

ਜੰਮੂ ਅਤੇ ਕਸ਼ਮੀਰ ਮੁੜਗਠਨ ਐਕਟ 2019 ਦੇ ਤਹਿਤ ਗਠਿਤ ਕਮਿਸ਼ਨ ਦੇ ਹੁਕਮਾਂ ਅਨੁਸਾਰ, ਕੇਂਦਰ ਸ਼ਾਸਿਤ ਪ੍ਰਦੇਸ਼ ’ਚ 90 ਵਿਧਾਨ ਸਭਾ ਖੇਤਰ ਹੋਣਗੇ, ਜਿਨ੍ਹਾਂ ’ਚੋਂ ਜੰਮੂ ਡਵੀਜ਼ਨ ’ਚ 43 ਅਤੇ ਕਸ਼ਮੀਰ ’ਚ 47 ਸੀਟਾਂ ਹੋਣਗੀਆਂ।

ਇਨ੍ਹਾਂ ’ਚੋਂ 9 ਸੀਟਾਂ ਅਨੁਸੂਚਿਤ ਜਨਜਾਤੀਆਂ ਲਈ ਰਾਖਵੀਆਂ ਹੋਣਗੀਆਂ। ਪੁਰਾਣੇ ਵਿਧਾਨ ਸਭਾ ’ਚ 87 ਸੀਟਾਂ ਸਨ, ਜਿਨ੍ਹਾਂ ’ਚੋਂ ਕਸ਼ਮੀਰ ’ਚ 46, ਜੰਮੂ ’ਚ 37 ਅਤੇ ਲੱਦਾਖ ’ਚ 4 ਸੀ। ਤਤਕਾਲੀ ਸੂਬੇ ਦੇ ਮੁੜਗਠਨ ’ਚ, ਲੱਦਾਖ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਐਲਾਨਿਆ ਗਿਆ ਸੀ, ਹਾਲਾਂਕਿ ਇਸ ’ਚ ਵਿਧਾਨ ਸਭਾ ਨਹੀਂ ਰੱਖੀ ਗਈ ਸੀ।


Rakesh

Content Editor

Related News