ਜੰਮੂ-ਕਸ਼ਮੀਰ ''ਚ ਵਾਪਰਿਆ ਵੱਡਾ ਹਾਦਸਾ, 12 ਲੋਕਾਂ ਦੀ ਮੌਤ

Tuesday, Nov 12, 2019 - 05:17 PM (IST)

ਜੰਮੂ-ਕਸ਼ਮੀਰ ''ਚ ਵਾਪਰਿਆ ਵੱਡਾ ਹਾਦਸਾ, 12 ਲੋਕਾਂ ਦੀ ਮੌਤ

ਜੰਮੂ— ਜੰਮੂ-ਕਸ਼ਮੀਰ ਦੇ ਡੋਡਾ 'ਚ ਮੰਗਲਵਾਰ ਨੂੰ ਇਕ ਵੱਡਾ ਹਾਦਸਾ ਵਾਪਰ ਗਿਆ। ਮਿਲੀ ਜਾਣਕਾਰੀ ਮੁਤਾਬਕ ਇਕ ਟੈਕਸੀ ਸੜਕ ਤੋਂ ਫਿਸਲ ਕੇ ਖੱਡ 'ਚ ਡਿੱਗ ਗਈ, ਜਿਸ ਕਾਰਨ 12 ਲੋਕਾਂ ਦੀ ਮੌਤ ਹੋ ਗਈ ਅਤੇ 4 ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਇਹ ਜਾਣਕਾਰੀ ਪੁਲਸ ਨੇ ਦਿੱਤੀ। ਡੋਡਾ ਦੇ ਸੀਨੀਅਰ ਪੁਲਸ ਸੁਪਰਡੈਂਟ ਮੁਮਤਾਜ ਅਹਿਮਦ ਨੇ ਦੱਸਿਆ ਕਿ ਇਹ ਹਾਦਸਾ ਜ਼ਿਲੇ ਦੇ ਮਰਮਤ ਖੇਤਰ 'ਚ ਵਾਪਰਿਆ। 
ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ 'ਚ 2 ਬੱਚੇ ਵੀ ਸ਼ਾਮਲ ਹਨ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਅਧਿਕਾਰੀ ਨੇ ਇਹ ਵੀ ਦੱਸਿਆ ਕਿ ਟੈਕਸੀ ਕਲੀਨੀ ਤੋਂ ਮਰਮਤ ਦੇ ਗੋਵਾ ਪਿੰਡ ਜਾ ਰਹੀ ਸੀ, ਜਦੋਂ ਡਰਾਈਵਰ ਇਕ ਤਿੱਖੇ ਮੋੜ 'ਤੇ ਕੰਟਰੋਲ ਗੁਆ ਬੈਠਾ ਅਤੇ ਖੱਡ ਵਿਚ ਡਿੱਗ ਗਈ। 
 


author

Tanu

Content Editor

Related News