ITBP 'ਚ 10ਵੀਂ-12ਵੀਂ ਪਾਸ ਲਈ ਨਿਕਲੀ ਭਰਤੀ, ਇਸ ਦਿਨ ਤੋਂ ਕਰ ਸਕੋਗੇ ਅਪਲਾਈ

Sunday, Oct 06, 2024 - 10:10 AM (IST)

ITBP 'ਚ 10ਵੀਂ-12ਵੀਂ ਪਾਸ ਲਈ ਨਿਕਲੀ ਭਰਤੀ, ਇਸ ਦਿਨ ਤੋਂ ਕਰ ਸਕੋਗੇ ਅਪਲਾਈ

ਨਵੀਂ ਦਿੱਲੀ- ਭਾਰਤ-ਤਿੱਬਤ ਸਰਹੱਦੀ ਪੁਲਸ ਫ਼ੋਰਸ (ਆਈ.ਟੀ.ਬੀ.ਪੀ.) ਨੇ ਹਾਲ ਹੀ 'ਚ ਏ.ਐੱਸ.ਆਈ., ਹੈੱਡ ਕਾਂਸਟੇਬਲ ਅਤੇ ਕਾਂਸਟੇਬਲ ਲਈ ਭਰਤੀ ਕੱਢੀ ਹੈ। ਇਸ ਭਰਤੀ ਦਾ ਅਧਿਕਾਰਤ ਨੋਟੀਫਿਕੇਸ਼ਨ ਵੀ ਜਾਰੀ ਹੋ ਗਿਆ ਹੈ। 

ਮਹੱਤਵਪੂਰਨ ਤਾਰੀਖ਼ਾਂ

ਆਨਲਾਈਨ ਅਪਲਾਈ ਕਰਨ ਦੀ ਪ੍ਰਕਿਰਿਆ 28 ਅਕਤੂਬਰ ਤੋਂ ਸ਼ੁਰੂ ਹੋ ਰਹੀ ਹੈ।
ਉਮੀਦਵਾਰ 26 ਨਵੰਬਰ 2024 ਤੱਕ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦਾ ਵੇਰਵਾ

ਆਈ.ਟੀ.ਬੀ.ਪੀ. ਦੀ ਇਹ ਭਰਤੀ ਰੇਡੀਓਗ੍ਰਾਫ਼ੀ, ਫਿਜਿਓਥੈਰੇਪਿਸਟ, ਟੈਕਨੀਸ਼ੀਅਨ, ਚਪੜਾਸੀ, ਡ੍ਰੈਸਰ ਸਮੇਤ ਵੱਖ-ਵੱਖ ਅਹੁਦਿਆਂ ਲਈ ਕੀਤੀ ਜਾ ਰਹੀ ਹੈ। ਕੁੱਲ 20 ਅਹੁਦੇ ਭਰੇ ਜਾਣਗੇ।

ਸਿੱਖਿਆ ਯੋਗਤਾ

ਉਮੀਦਵਾਰ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਜਾਂ 12ਵੀਂ ਪਾਸ ਹੋਣਾ ਚਾਹੀਦਾ ਅਤੇ ਸੰਬੰਧਤ ਖੇਤਰ 'ਚ ਡਿਪਲੋਮਾ ਹੋਣਾ ਚਾਹੀਦਾ। ਇਸ ਤੋਂ ਇਲਾਵਾ ਕੁਝ ਅਹੁਦਿਆਂ 'ਤੇ ਕੰਮ ਦਾ ਅਨੁਭਵ ਵੀ ਮੰਗਿਆ ਗਿਆ ਹੈ।

ਉਮਰ 

ਉਮੀਦਵਾਰ ਦੀ ਉਮਰ 18 ਤੋਂ 28 ਸਾਲ ਤੈਅ ਕੀਤੀ ਗਈ ਹੈ।

ਇੰਝ ਕਰੋ ਅਪਲਾਈ

ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


author

DIsha

Content Editor

Related News