It''s Official ! ਪੁੱਤਰ ਦੇ ਜਨਮ ਤੋਂ ਬਾਅਦ ''ਹਿੱਟਮੈਨ'' ਦੀ ਪੋਸਟ ; ''ਪਰਿਵਾਰ, ਜਿਸ ''ਚ ਅਸੀਂ...''
Sunday, Nov 17, 2024 - 06:00 AM (IST)
ਸਪੋਰਟਸ ਡੈਸਕ- ਬੀਤੀ ਰਾਤ, ਭਾਵ ਸ਼ੁੱਕਰਵਾਰ (15 ਨਵੰਬਰ) ਦੀ ਰਾਤ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਦੇ ਘਰ ਖੁਸ਼ੀਆਂ ਲੈ ਕੇ ਆਈ, ਜਦੋਂ ਉਨ੍ਹਾਂ ਦੇ ਵਿਹੜੇ 'ਚ ਕਿਲਕਾਰੀਆਂ ਗੂੰਜੀਆਂ ਹਨ। ਉਨ੍ਹਾਂ ਦੀ ਪਤਨੀ ਰਿਤਿਕਾ ਸਜਦੇਹ ਨੇ ਇਕ ਪੁੱਤਰ ਨੂੰ ਜਨਮ ਦਿੱਤਾ ਹੈ ਤੇ ਉਹ ਦੋਵੇਂ ਹੁਣ ਦੂਜੀ ਵਾਰ ਮਾਤਾ-ਪਿਤਾ ਬਣ ਗਏ ਹਨ।
ਇਸ ਖ਼ਬਰ ਦੇ ਸਾਹਮਣੇ ਆਉਂਦਿਆਂ ਹੀ ਰੋਹਿਤ ਸ਼ਰਮਾ ਦੇ ਪ੍ਰਸ਼ੰਸਕਾਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ। ਹਾਲਾਂਕਿ ਇਸ ਗੱਲ ਦੀ ਰੋਹਿਤ ਸ਼ਰਮਾ ਵੱਲੋਂ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਸੀ, ਪਰ ਅੱਜ ਦੁਪਹਿਰ ਕਰੀਬ 3 ਵਜੇ ਰੋਹਿਤ ਤੇ ਰਿਤਿਕਾ ਨੇ ਇਕ ਸਾਂਝੀ ਪੋਸਟ ਸ਼ੇਅਰ ਕਰਦਿਆਂ ਇਕ ਪਰਿਵਾਰ ਦੀ ਤਸਵੀਰ ਸਾਂਝੀ ਕਰ ਕੇ ਇਸ ਗੱਲ ਨੂੰ ਅਧਿਕਾਰਤ ਕਰ ਦਿੱਤਾ ਹੈ ਕਿ ਉਨ੍ਹਾਂ ਦੇ ਘਰ ਇਕ ਨੰਨ੍ਹਾ ਮਹਿਮਾਨ ਆ ਗਿਆ ਹੈ। ਨਾਲ ਹੀ ਉਨ੍ਹਾਂ ਨੇ ਲਿਖਿਆ ਹੈ ; 15-11-2024, ਭਾਵ ਬੱਚੇ ਦੇ ਜਨਮ ਦੀ ਤਾਰੀਖ਼ (15 ਨਵੰਬਰ 2024)।
ਇਸ ਪੋਸਟ ਨੂੰ ਹੁਣ ਤੱਕ ਕਰੀਬ 2 ਮਿਲੀਅਨ (20 ਲੱਖ) ਲੋਕਾਂ ਨੇ ਲਾਈਕ ਕਰ ਦਿੱਤਾ ਹੈ। ਕੁਮੈਂਟਾਂ 'ਚ ਵੀ ਲੋਕ ਇਸ ਮੌਕੇ ਰੋਹਿਤ ਤੇ ਰਿਤਿਕਾ ਨੂੰ ਵਧਾਈਆਂ ਦੇ ਰਹੇ ਹਨ।
ਜ਼ਿਕਰਯੋਗ ਹੈ ਕਿ ਰੋਹਿਤ ਸ਼ਰਮਾ ਤੇ ਰਿਤਿਕਾ ਸਜਦੇਹ 13 ਦਸੰਬਰ 2015 ਨੂੰ ਵਿਆਹ ਦੇ ਬੰਧਨ 'ਚ ਬੱਝੇ ਸਨ, ਜਿਸ ਤੋਂ ਉਨ੍ਹਾਂ ਦੇ ਘਰ 30 ਦਸੰਬਰ 2018 ਨੂੰ ਇਕ ਧੀ ਨੇ ਜਨਮ ਲਿਆ ਸੀ, ਜਿਸ ਦਾ ਨਾਂ ਸਮਾਇਰਾ ਹੈ। ਉਸ ਤੋਂ ਕਰੀਬ 6 ਸਾਲ ਬਾਅਦ ਉਹ ਹੁਣ ਮੁੜ ਮਾਤਾ-ਪਿਤਾ ਬਣੇ ਹਨ, ਜਦੋਂ ਉਨ੍ਹਾਂ ਦੇ ਘਰ ਇਕ ਪੁੱਤਰ ਨੇ ਜਨਮ ਲਿਆ ਹੈ।
ਹੁਣ ਭਾਰਤੀ ਟੀਮ ਨੇ ਆਸਟ੍ਰੇਲੀਆ ਨਾ ਬਾਰਡਰ-ਗਾਵਸਕਰ ਟ੍ਰਾਫ਼ੀ ਖੇਡਣੀ ਹੈ, ਜਿਸ ਦੌਰਾਨ ਦੋਵਾਂ ਟੀਮਾਂ ਵਿਚਾਲੇ 5 ਟੈਸਟ ਮੈਚ ਖੇਡੇ ਜਾਣਗੇ। ਇਨ੍ਹਾਂ 'ਚੋਂ ਪਹਿਲੇ ਟੈਸਟ, ਜੋ ਕਿ ਪਰਥ 'ਚ ਖੇਡਿਆ ਜਾਵੇਗਾ, 'ਚ ਰੋਹਿਤ ਸ਼ਰਮਾ ਨਹੀਂ ਖੇਡਣਗੇ। ਉਹ ਦੂਜੇ ਮੈਚ ਤੋਂ ਟੀਮ ਨਾਲ ਦੁਬਾਰਾ ਜੁੜਨਗੇ। ਪਹਿਲੇ ਮੈਚ 'ਚ ਟੀਮ ਦੀ ਕਮਾਨ ਜਸਪ੍ਰੀਤ ਬੁਮਰਾਹ ਸੰਭਾਲਣਗੇ। ਉੱਥੇ ਹੀ ਉਦੋਂ ਤੱਕ ਰੋਹਿਤ ਸ਼ਰਮਾ ਆਪਣੇ ਨਵਜੰਮੇ ਪੁੱਤ ਤੇ ਪਰਿਵਾਰ ਨਾਲ ਕੁਆਲਿਟੀ ਟਾਈਮ ਬਿਤਾਉਣਗੇ।
ਇਹ ਵੀ ਪੜ੍ਹੋ- ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਦੇ ਘਰ ਗੂੰਜੀਆਂ ਕਿਲਕਾਰੀਆਂ, ਪਤਨੀ ਨੇ ਦਿੱਤਾ ਪੁੱਤਰ ਨੂੰ ਜਨਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e