ਇਸਰੋ ਨੂੰ ਮਿਲੀ ਵੱਡੀ ਸਫਲਤਾ, ਚੰਦਰਮਾ ਦੀ ਸ਼੍ਰੇਣੀ ’ਚ ਸਥਾਪਿਤ ਹੋਇਆ ਚੰਦਰਯਾਨ-3

Sunday, Aug 06, 2023 - 11:18 AM (IST)

ਨਵੀਂ ਦਿੱਲੀ- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੂੰ ਸ਼ਨੀਵਾਰ ਨੂੰ ਵੱਡੀ ਸਫਲਤਾ ਮਿਲੀ ਹੈ। ਉਸ ਨੇ ਚੰਦਰਯਾਨ-3 ਨੂੰ ਦੇਰ ਸ਼ਾਮ ਚੰਦਰਮਾ ਦੀ ਸ਼੍ਰੇਣੀ ’ਚ ਸਫ਼ਲਤਾ ਨਾਲ ਸਥਾਪਿਤ ਕਰ ਦਿੱਤਾ ਹੈ। ਹੁਣ ਇਹ ਚੰਦਰਮਾ ਦੇ ਚਾਰੇ ਪਾਸੇ ਤੇਜ਼ ਰਫਤਾਰ ਨਾਲ ਚੱਕਰ ਲਗਾਏਗਾ। ਇਸ ਨਾਲ ਪਹਿਲਾਂ 14 ਜੁਲਾਈ ਨੂੰ ਹੋਈ ਲਾਂਚਿੰਗ ਤੋਂ ਬਾਅਦ ਚੰਦਰਯਾਨ-3 ਨੇ ਸ਼ੁੱਕਰਵਾਰ ਤੱਕ ਦੋ-ਤਿਹਾਈ ਦੂਰੀ ਤੈਅ ਕਰ ਲਈ ਸੀ। ਸਭ ਕੁਝ ਠੀਕ ਰਿਹਾ ਤਾਂ 23 ਅਗਸਤ ਨੂੰ ਚੰਦਰਯਾਨ-3 ਦੀ ਚੰਦਰਮਾ ਦੀ ਸਤ੍ਹਾ ’ਤੇ ਸੋਫਟ ਲੈਂਡਿੰਗ ਕਰਵਾਈ ਜਾਵੇਗੀ।

ਇਹ ਵੀ ਪੜ੍ਹੋ : ਚੰਦਰਯਾਨ-3 ਪੁਲਾੜ ਯਾਨ ਨੇ ਦੋ-ਤਿਹਾਈ ਦੂਰੀ ਕੀਤੀ ਤੈਅ, ਅੱਜ ਚੰਦਰਮਾ ਦੇ ਪੰਧ 'ਚ ਹੋਵੇਗਾ ਦਾਖ਼ਲ

ਚੰਨ ਦੇ ਆਰਬਿਟ ਨੂੰ ਫੜਣ ਲਈ ਚੰਦਰਯਾਨ-3 ਦੀ ਗਤੀ ਨੂੰ ਲਗਭਗ 3500 ਕਿਲੋਮੀਟਰ ਪ੍ਰਤੀ ਘੰਟਾ ਦੇ ਆਲੇ-ਦੁਆਲੇ ਕੀਤਾ ਗਿਆ ਕਿਉਂਕਿ ਚੰਦਰਮਾ ਦੀ ਗ੍ਰੈਵਿਟੀ ਧਰਤੀ ਦੇ ਮੁਕਾਬਲੇ 6 ਗੁਣਾ ਘੱਟ ਹੈ। ਜੇ ਜ਼ਿਆਦਾ ਕਤੀ ਰਹਿੰਦੀ ਤਾਂ ਚੰਦਰਯਾਨ ਇਸ ਨੂੰ ਪਾਰ ਕਰ ਜਾਂਦਾ। ਇਸ ਲਈ ਇਸਰੋ ਦੇ ਵਿਗਿਆਨੀਆਂ ਨੇ ਚੰਦਰਯਾਨ ਦੀ ਗਤੀ ਨੂੰ ਘੱਟ ਕਰ ਕੇ 2 ਜਾਂ 1 ਕਿਲੋਮੀਟਰ ਪ੍ਰਤੀ ਸੈਕਿੰਡ ਕੀਤਾ। ਇਸ ਗਤੀ ਕਾਰਨ ਉਹ ਚੰਦਰਮਾ ਦੇ ਆਰਬਿਟ ਨੂੰ ਫੜ ਸਕਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News