ਇਸਰੋ ਨੂੰ ਮਿਲੀ ਵੱਡੀ ਕਾਮਯਾਬੀ, ਮੁੜ ਇਸਤੇਮਾਲ ਹੋ ਸਕਣ ਵਾਲੇ ਪੁਸ਼ਪਕ ਜਹਾਜ਼ ਦਾ ਹੋਇਆ ਸਫ਼ਲ ਪ੍ਰੀਖਣ

Friday, Mar 22, 2024 - 11:15 AM (IST)

ਨੈਸ਼ਨਲ ਡੈਸਕ- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸ਼ੁੱਕਰਵਾਰ ਨੂੰ ਕਰਨਾਟਕ ਦੇ ਚਿਤਰਦੁਰਗ ਨੇੜੇ ਚੱਲਕੇਰੇ 'ਚ ਐਰੋਨਾਟਿਕਲ ਟੈਸਟ ਰੇਂਜ (ਏਟੀਆਰ) ਤੋਂ ਪੁਸ਼ਪਕ ਨਾਮਕ ਮੁੜ ਵਰਤੋਂ ਯੋਗ ਲਾਂਚ ਵਾਹਨ (ਆਰਐੱਲਵੀ) ਦੇ ਲੈਂਡਿੰਗ ਮਿਸ਼ਨ ਨੂੰ ਸਫ਼ਲਤਾਪੂਰਵਕ ਅੰਜਾਮ ਦਿੱਤਾ। ਲਾਂਚ ਸਾਈਟ 'ਤੇ ਇਸਰੋ ਦੇ ਚੇਅਰਮੈਨ ਐੱਸ. ਸੋਮਨਾਥ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ। ਪੁਲਾੜ ਸੰਗਠਨ ਨੇ 'ਐਕਸ' 'ਤੇ ਲਿਖਿਆ,"ਇਸਰੋ ਨੇ ਇਕ ਵਾਰ ਫਿਰ ਕਮਾਲ ਕੀਤਾ! ਪੁਸ਼ਪਕ (RLV-TD), ਖੰਭਾਂ ਵਾਲਾ ਵਾਹਨ, ਆਫ-ਨੋਮਿਨਲ ਸਥਿਤੀ ਤੋਂ ਮੁਕਤ ਹੋਣ ਤੋਂ ਬਾਅਦ ਰਨਵੇਅ 'ਤੇ ਸਹੀ ਤਰ੍ਹਾਂ ਉਤਰਿਆ।" ਪੁਸ਼ਪਕ ਦੀ ਸ਼ੁਰੂਆਤ ਪੁਲਾੜ ਪਹੁੰਚ ਨੂੰ ਹੋਰ ਕਿਫਾਇਤੀ ਅਤੇ ਟਿਕਾਊ ਬਣਾਉਣ ਲਈ ਭਾਰਤ ਦਾ ਦਲੇਰ ਯਤਨ ਹੈ।

 

ਇਸਰੋ ਨੇ ਕਿਹਾ,"ਪੁਸ਼ਪਕ ਨੂੰ ਭਾਰਤੀ ਹਵਾਈ ਸੈਨਾ ਦੇ ਚਿਨੂਕ ਹੈਲੀਕਾਪਟਰ ਰਾਹੀਂ ਚੁੱਕਿਆ ਗਿਆ ਅਤੇ 4.5 ਕਿਲੋਮੀਟਰ ਦੀ ਉਚਾਈ ਤੋਂ ਛੱਡਿਆ ਗਿਆ। ਰਨਵੇਅ ਤੋਂ 4 ਕਿਲੋਮੀਟਰ ਦੀ ਦੂਰੀ 'ਤੇ ਛੱਡੇ ਜਾਣ ਤੋਂ ਬਾਅਦ, ਪੁਸ਼ਪਕ ਨੇ ਕ੍ਰਾਸ-ਰੇਂਜ ਸੁਧਾਰਾਂ ਨਾਲ ਰਨਵੇਅ ਦੇ ਨੇੜੇ ਪਹੁੰਚਿਆ।" ਇਹ ਰਨਵੇਅ 'ਤੇ  ਠੀਕ ਤਰ੍ਹਾਂ ਉਤਰਿਆ ਅਤੇ ਆਪਣੇ ਬ੍ਰੇਕ ਪੈਰਾਸ਼ੂਟ, ਲੈਂਡਿੰਗ ਗੀਅਰ ਬ੍ਰੇਕਾਂ ਅਤੇ ਨੋਜ਼ ਵ੍ਹੀਲ ਸਟੀਅਰਿੰਗ ਸਿਸਟਮ ਦੀ ਵਰਤੋਂ ਕਰ ਕੇ ਇਸ ਨੂੰ ਰੋਕ ਦਿੱਤਾ ਗਿਆ।" ਐੱਸਆਰਓ ਨੇ ਭਾਰਤ ਦੇ ਪਹਿਲੇ ਮੁੜ ਵਰਤੋਂ ਯੋਗ ਲਾਂਚ ਵਾਹਨ 'ਪੁਸ਼ਪਕ' ਨੂੰ ਸਫ਼ਲਤਾਪੂਰਵਕ ਉਤਾਰਿਆ। ਪੁਲਾੜ ਸੰਗਠਨ ਨੇ 'ਐਕਸ' 'ਤੇ ਲਿਖਿਆ,''ਇਸਰੋ ਨੇ ਇਕ ਵਾਰ ਮੁੜ ਕਮਾਲ ਕੀਤਾ! ਪੁਸ਼ਪਕ (ਆਰਐੱਲਵੀ-ਟੀਡੀ), ਖੰਭਾਂ ਵਾਲਾ ਵਾਹਨ, ਆਫ਼-ਨੋਮਿਨਲ ਸਥਿਤੀ ਤੋਂ ਮੁਕਤ ਹੋਣ ਤੋਂ ਬਾਅਦ ਰਣਵੇਅ 'ਤੇ ਸਹੀ ਤਰ੍ਹਾਂ ਨਾਲ ਉਤਰਿਆ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News