ਇਸਰੋ ਨੂੰ ਮਿਲੀ ਵੱਡੀ ਕਾਮਯਾਬੀ, ਐਸਟ੍ਰੋਸੈਟ ਦੂਰਬੀਨ ਨੇ 600 ਤੋਂ ਜ਼ਿਆਦਾ ਗਾਮਾ-ਕਿਰਨ ਧਮਾਕਿਆਂ ਦਾ ਪਤਾ ਲਗਾਇਆ
Wednesday, Nov 29, 2023 - 05:53 PM (IST)
ਨਵੀਂ ਦਿੱਲੀ, (ਭਾਸ਼ਾ)- ਭਾਰਤ ਦੇ ਐਸਟ੍ਰੋਸੈਟ ਪੁਲਾੜੀ ਦੂਰਬੀਨ ਨੇ 600 ਤੋਂ ਵੱਧ ਗਾਮਾ-ਕਿਰਨ ਧਮਾਕਿਆਂ (ਜੀ. ਆਰ. ਬੀ.) ਦਾ ਪਤਾ ਲਗਾ ਕੇ ਇਕ ਮਹੱਤਵਪੂਰਨ ਮੀਲ ਪੱਥਰ ਹਾਸਲ ਕੀਤਾ ਹੈ, ਜਿਨ੍ਹਾਂ ਵਿਚੋਂ ਹਰੇਕ ਧਮਾਕਾ ਕਿਸੇ ਵਿਸ਼ਾਲ ਤਾਰੇ ਦੀ ਮੌਤ ਜਾਂ ਨਿਊਟ੍ਰਾਨ ਤਾਰਿਆਂ ਦੇ ਰਲੇਵੇਂ ਦਾ ਪ੍ਰਤੀਕ ਹੈ। ਪ੍ਰਮੁੱਖ ਜਾਂਚਕਰਤਾ ਦੀਪਾਂਕਰ ਭੱਟਾਚਾਰੀਆ ਨੇ ਕਿਹਾ ਕਿ 600ਵੀਂ ਜੀ. ਆਰ. ਬੀ. ਦਾ ਪਤਾ ਲਗਾਉਣਾ ਲਾਂਚਿੰਗ ਤੋਂ 8 ਸਾਲ ਬਾਅਦ ਅਤੇ ਨਿਰਧਾਰਤ ਜੀਵਨ ਕਾਲ ਤੋਂ ਬਾਅਦ ਵੀ ‘ਕੈਡਮੀਅਮ ਜਿੰਕ ਟੇਲੁਰਾਈਡ ਇਮੇਜਰ’ (ਸੀ. ਜੈੱਡ. ਟੀ. ਆਈ.) ਦੇ ਲਗਾਤਾਰ ਜਾਰੀ ਅਸੀਮਤ ਪ੍ਰਦਰਸ਼ਨ ਦਾ ਇਕ ਵੱਡਾ ਉਦਾਹਰਣ ਹੈ।
ਇਹ ਵੀ ਪੜ੍ਹੋ- ਪਹਿਲਾਂ ਵੀਡੀਓ ਬਣਾ ਮੰਤਰੀ ਨੂੰ ਕੀਤੀ ਇਹ ਅਪੀਲ, ਫਿਰ ਪਰਿਵਾਰ ਦੇ 5 ਜੀਆਂ ਨੇ ਕਰ ਲਈ ਖ਼ੁਦਕੁਸ਼ੀ
ਐਸਟ੍ਰੋਸੈਟ ਵਲੋਂ ਜੀ. ਆਰ. ਬੀ. ਅਧਿਐਨ ਦੀ ਅਗਵਾਈ ਕਰਨ ਵਾਲੇ ਭਾਰਤੀ ਤਕਨਾਲੋਜੀ ਸੰਸਥਾਨ (ਆਈ. ਆਈ. ਟੀ.) ਮੁੰਬਈ ਤੋਂ ਪੀ. ਐੱਚ. ਡੀ. ਵਿਦਿਆਰਥੀ ਗੌਰਵ ਵਰਾਤਕਰ ਨੇ ਕਿਹਾ ਕਿ ਮਿੰਨੀ ਬਿਗ-ਬੈਂਗਸ ਕਹੇ ਜਾਣ ਵਾਲੇ ਜੀ. ਆਰ. ਬੀ. ਬ੍ਰਹਿਮੰਡ ’ਚ ਸਭ ਤੋਂ ਊਰਜਾਵਾਨ ਧਮਾਕੇ ਹਨ, ਜੋ ਸੂਰਜ ਵਲੋਂ ਆਪਣੇ ਪੂਰੇ ਜੀਵਨ ਕਾਲ ਵਿਚ ਨਿਕਲਣ ਵਾਲੀ ਊਰਜਾ ਤੋਂ ਜ਼ਿਆਦਾ ਊਰਜਾ ਸਿਰਫ ਕੁਝ ਸੈਕੰਡਾਂ ਵਿਚ ਨਿਕਲਦੀ ਹੈ। ਜੀ. ਆਰ. ਬੀ. ਇਕ ਸੈਕੰਡ ਦੇ ਇਕ ਅੰਸ਼ ਤੋਂ ਲੈ ਕੇ ਕਈ ਮਿੰਟਾਂ ਤੱਕ ਰਹਿੰਦਾ ਹੈ।
ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ (ਇਸਰੋ) ਵਲੋਂ 2015 ਵਿਚ ਲਾਂਚ ਐਸਟ੍ਰੋਸੈਟ ਦੇ ਕੰਮ ਦੀ ਮਿਆਦ 5 ਸਾਲ ਲਈ ਨਿਰਧਾਰਤ ਸੀ, ਪਰ ਇਹ ਨਿਰੀਖਣ ਦਾ ਕੰਮ ਪੁਲਾੜ ਵਿਗਿਆਨੀਆਂ ਲਈ ਹੁਣ ਵੀ ਚੰਗੀ ਸਥਿਤੀ ਵਿਚ ਬਣਿਆ ਹੋਇਆ ਹੈ। ਆਈ. ਆਈ. ਟੀ.-ਮੁੰਬਈ ਦੇ ਐਸੋਸੀਏਟ ਪ੍ਰੋਫੈਸਰ ਵਰੁਣ ਭਾਰੇਰਾਵ ਨੇ ਕਿਹਾ ਕਿ ਐਸਟ੍ਰੋਸੈਟ ਨੇ ਜੋ ਹਾਸਲ ਕੀਤਾ ਹੈ ਉਸ ’ਤੇ ਸਾਨੂੰ ਮਾਣ ਹੈ। ਇਸ ਸਫਲਤਾ ਨੂੰ ਅੱਗੇ ਵਧਾਉਣ ਲਈ ਕਈ ਸੰਸਥਾਨ ਇਕੱਠੇ ਆਏ ਹਨ ਅਤੇ ਅਗਲੀ ਪੀੜ੍ਹੀ ਦੀ ਜੀ. ਆਰ. ਬੀ. ਪੁਲਾੜ ਦੂਰਬੀਨ ‘ਦਕਸ਼’ ਦੇ ਨਿਰਮਾਣ ਦਾ ਪ੍ਰਸਤਾਵ ਰੱਖਿਆ ਹੈ।
ਇਹ ਵੀ ਪੜ੍ਹੋ- ਵਿਧਾਨ ਸਭਾ 'ਚ ਫੋਨ, ਪੋਸਟਰ ਤੇ ਝੰਡੇ ਲਿਜਾਣ 'ਤੇ ਲੱਗੀ ਪਾਬੰਦੀ, ਵਿਧਾਇਕਾਂ ਨੇ ਅਨੋਖੇ ਤਰੀਕੇ ਨਾਲ ਕੀਤਾ ਵਿਰੋਧ