ਹੁਣ ਇਸਰੋ ਨੇ ਸੂਰਜ 'ਤੇ 'ਜਿੱਤ' ਵੱਲ ਪੁੱਟਿਆ ਪਹਿਲਾ ਕਦਮ, ਆਦਿਤਿਆL1 ਮਿਸ਼ਨ ਸਫ਼ਲਤਾਪੂਰਵਕ ਲਾਂਚ

Saturday, Sep 02, 2023 - 12:52 PM (IST)

ਹੁਣ ਇਸਰੋ ਨੇ ਸੂਰਜ 'ਤੇ 'ਜਿੱਤ' ਵੱਲ ਪੁੱਟਿਆ ਪਹਿਲਾ ਕਦਮ, ਆਦਿਤਿਆL1 ਮਿਸ਼ਨ ਸਫ਼ਲਤਾਪੂਰਵਕ ਲਾਂਚ

ਸ਼੍ਰੀਹਰੀਕੋਟਾ- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਆਪਣਾ ਪਹਿਲਾਂ ਸੂਰਜ ਮਿਸ਼ਨ ਆਦਿਤਿਆL1 ਦੀ ਸਫ਼ਲਤਾਪੂਰਵਕ ਲਾਂਚਿੰਗ ਕਰ ਦਿੱਤੀ ਹੈ। ਇਸ ਮਿਸ਼ਨ ਨੂੰ ਅੱਜ ਯਾਨੀ ਕਿ 2 ਸਤੰਬਰ ਨੂੰ ਦੁਪਹਿਰ ਠੀਕ 11 ਵਜੇ ਕੇ 50 ਮਿੰਟ 'ਤੇ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਪੁਲਾੜ ਕੇਂਦਰ ਤੋਂ ਲਾਂਚ ਕੀਤਾ ਗਿਆ। ਭਾਰਤ ਦੇ ਇਸ ਪਹਿਲੇ ਸੌਰ ਮਿਸ਼ਨ ਤੋਂ ਇਸਰੋ ਸੂਰਜ ਦਾ ਅਧਿਐਨ ਕਰੇਗਾ। ਇਹ ਮਿਸ਼ਨ ਸੂਰਜ 'ਤੇ ਹੋ ਰਹੀਆਂ ਵੱਖ-ਵੱਖ ਘਟਨਾਵਾਂ ਦਾ ਅਧਿਐਨ ਕਰੇਗਾ। 
44.4 ਮੀਟਰ ਲੰਬਾ ਧਰੁਵੀ ਸੈਟੇਲਾਈਟ ਲਾਂਚ ਵਹੀਕਲ (PSLV-C57) ਚੇਨਈ ਤੋਂ ਲਗਭਗ 135 ਕਿਲੋਮੀਟਰ ਦੂਰ ਸ਼੍ਰੀਹਰੀਕੋਟਾ ਸਥਿਤ ਪੁਲਾੜ ਕੇਂਦਰ ਤੋਂ ਸਵੇਰੇ 11.50 ਵਜੇ ਨਿਰਧਾਰਤ ਸਮੇਂ 'ਤੇ ਸ਼ਾਨਦਾਰ ਢੰਗ ਨਾਲ ਅਸਮਾਨ ਵੱਲ ਰਵਾਨਾ ਹੋਇਆ।

ਇਹ ਵੀ ਪੜ੍ਹੋ- ਭਾਰਤ ਦੇ ਸੂਰਜ ਮਿਸ਼ਨ 'ਆਦਿਤਿਆ L1' ਕੀ ਪਤਾ ਕਰੇਗਾ, ਸੂਰਜ ਦੇ ਕਿੰਨਾ ਨੇੜੇ ਜਾਵੇਗਾ, ਪੜ੍ਹੋ ਹਰ ਜਾਣਕਾਰੀ

PunjabKesari

ਆਦਿਤਿਆ ਐਲ1 ਸੂਰਜ ਦਾ ਅਧਿਐਨ ਕਰਨ ਵਾਲਾ ਪਹਿਲਾ ਪੁਲਾੜ ਆਧਾਰਿਤ ਭਾਰਤੀ ਮਿਸ਼ਨ ਹੋਵੇਗਾ। ਪੁਲਾੜ ਯਾਨ ਨੂੰ ਸੂਰਜ-ਧਰਤੀ ਪ੍ਰਣਾਲੀ ਦੇ ਲੈਗਰੇਂਜੀਅਨ ਪੁਆਇੰਟ 1 (L1) ਦੇ ਦੁਆਲੇ ਇਕ ਹਾਲੋ ਆਰਬਿਟ ਵਿਚ ਰੱਖਿਆ ਜਾਵੇਗਾ, ਜੋ ਕਿ ਧਰਤੀ ਤੋਂ ਲਗਭਗ 1.5 ਮਿਲੀਅਨ ਕਿਲੋਮੀਟਰ ਦੂਰ ਹੈ। L1 ਬਿੰਦੂ ਦੇ ਦੁਆਲੇ ਹਾਲੋ ਆਰਬਿਟ ਵਿਚ ਰੱਖੇ ਇਕ ਸੈਟੇਲਾਈਟ ਨੂੰ ਬਿਨਾਂ ਕਿਸੇ ਗ੍ਰਹਿਣ ਦੇ ਸੂਰਜ ਨੂੰ ਨਿਰੰਤਰ ਵੇਖਣ ਦਾ ਵੱਡਾ ਫਾਇਦਾ ਹੁੰਦਾ ਹੈ। ਇਹ ਰੀਅਲ ਟਾਈਮ ਵਿਚ ਸੂਰਜੀ ਗਤੀਵਿਧੀਆਂ ਅਤੇ ਪੁਲਾੜ ਦੇ ਮੌਸਮ 'ਤੇ ਇਸਦੇ ਪ੍ਰਭਾਵ ਨੂੰ ਵੇਖਣ ਦਾ ਇਕ ਵੱਡਾ ਫਾਇਦਾ ਪ੍ਰਦਾਨ ਕਰੇਗਾ। ਲਾਂਚਿੰਗ ਦੀ ਠੀਕ 125 ਦਿਨ ਬਾਅਦ ਇਹ ਆਪਣੇ ਲੈਗਰੇਂਜੀਅਨ ਪੁਆਇੰਟ ਐੱਲ-1 ਤੱਕ ਪਹੁੰਚੇਗਾ। 

PunjabKesari

ਇਹ ਵੀ ਪੜ੍ਹੋ- ਚੰਦਰਯਾਨ-3 ਦੀ ਸਫਲਤਾਪੂਰਵਕ ਲਾਂਚਿੰਗ ਮਗਰੋਂ ਸੂਰਜ ਕੋਲ ਪਹੁੰਚ ਦੀ ਤਿਆਰੀ 'ਚ ਇਸਰੋ

ਲੈਗਰੇਂਜੀਅਨ ਪੁਆਇੰਟ ਜਿਸ ਨੂੰ ਸ਼ਾਰਟ ਫਾਰਮ ਵਿਚ L ਕਿਹਾ ਜਾਂਦਾ ਹੈ। ਆਦਿਤਿਆL1 ਨੂੰ ਸੂਰਜ ਦੇ ਨੇੜੇ ਇਸ ਪੁਆਇੰਟ 'ਤੇ ਪਹੁੰਚਣਾ ਹੈ। ਇਹ ਨਾਂ ਗਣਿਤ ਜੋਸੇਫੀ-ਲੁਈ ਲੈਰੇਂਜ ਦੇ ਨਾਂ 'ਤੇ ਦਿੱਤਾ ਗਿਆ। ਇਨ੍ਹਾਂ ਨੇ ਲੈਰੇਂਜ ਪੁਆਇੰਟਸ ਦੀ ਖੋਜ ਕੀਤੀ ਸੀ। ਜਦੋਂ ਕਿਸੇ ਘੁੰਮਦੇ ਹੋਏ ਪੁਲਾੜ ਵਸਤੂਆਂ ਦੇ ਵਿਚਕਾਰ ਗੁਰੂਤਾਕਰਸ਼ਣ ਦਾ ਇਕ ਬਿੰਦੂ ਆਉਂਦਾ ਹੈ, ਜਿੱਥੇ ਕੋਈ ਵੀ ਵਸਤੂ ਜਾਂ ਉਪਗ੍ਰਹਿ ਗ੍ਰਹਿਆਂ ਜਾਂ ਤਾਰਿਆਂ ਦੋਵਾਂ ਦੀ ਗੰਭੀਰਤਾ ਤੋਂ ਬਚਿਆ ਰਹਿੰਦਾ ਹੈ।

PunjabKesari

ਆਦਿਤਿਆ-L1 ਦੇ ਮਾਮਲੇ ਵਿਚ ਇਹ ਧਰਤੀ ਅਤੇ ਸੂਰਜ ਦੋਵਾਂ ਦੇ ਗੁਰੂਤਾ ਬਲ ਤੋਂ ਸੁਰੱਖਿਅਤ ਰਹੇਗਾ। ਦੱਸ ਦੇਈਏ ਕਿ ਪਿਛਲੇ ਮਹੀਨੇ 23 ਅਗਸਤ ਨੂੰ ਭਾਰਤ ਚੰਦਰਮਾ ਦੇ ਦੱਖਣੀ ਧਰੁਵ ਖੇਤਰ 'ਤੇ 'ਸਾਫਟ ਲੈਂਡਿੰਗ' 'ਚ ਸਫਲਤਾ ਹਾਸਲ ਕਰਕੇ ਅਜਿਹਾ ਰਿਕਾਰਡ ਬਣਾਉਣ ਵਾਲਾ ਦੁਨੀਆ ਦਾ ਪਹਿਲਾ ਅਤੇ ਹੁਣ ਤੱਕ ਦਾ ਇਕਲੌਤਾ ਦੇਸ਼ ਬਣ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News