ਸਪੇਸ ਵੱਲ ISRO ਦੀ ਇਕ ਹੋਰ ਵੱਡੀ ਪੁਲਾਂਘ ! GSLV-F9 ਮਿਸ਼ਨ ਲਈ ਕ੍ਰਾਇਓਜੈਨਿਕ ਇੰਜਣ ਦਾ ਕੀਤਾ ਸਫ਼ਲ ਪ੍ਰੀਖਣ

Wednesday, Nov 11, 2026 - 01:09 PM (IST)

ਸਪੇਸ ਵੱਲ ISRO ਦੀ ਇਕ ਹੋਰ ਵੱਡੀ ਪੁਲਾਂਘ ! GSLV-F9 ਮਿਸ਼ਨ ਲਈ ਕ੍ਰਾਇਓਜੈਨਿਕ ਇੰਜਣ ਦਾ ਕੀਤਾ ਸਫ਼ਲ ਪ੍ਰੀਖਣ

ਚੇਨਈ (ਏਜੰਸੀ)- ਜੀਐੱਸਐੱਲਵੀ-ਐੱਫ18/ਐੱਨਵੀਐੱਸ-03 ਮਿਸ਼ਨ ਦੀ ਸਫਲਤਾ ਤੋਂ ਬਾਅਦ ਭਾਰਤੀ ਪੁਲਾੜ ਖੋਜ ਸੰਗਠਨ (ISRO) ਨੇ GSLV-F19 ਰਾਕੇਟ ਦੇ ਕ੍ਰਾਇਓਜੈਨਿਕ ਇੰਜਣ ਦੇ ਤੀਜੇ ਪੜਾਅ ਦਾ ਸਫਲਤਾਪੂਰਵਕ ਟੈਸਟ ਕੀਤਾ ਹੈ। ਇਹ ਟੈਸਟ 5 ਨਵੰਬਰ 2026 ਨੂੰ ਤਾਮਿਲਨਾਡੂ ਦੇ ਮਹਿੰਦਰਗਿਰੀ 'ਚ ਇਸਰੋ ਪ੍ਰੋਪਲਸ਼ਨ ਕੰਪਲੈਕਸ ਵਿਖੇ ਕੀਤਾ ਗਿਆ। ਇਕ ਬਿਆਨ 'ਚ ਇਸਰੋ ਨੇ ਕਿਹਾ ਕਿ ਟੈਸਟ ਦੌਰਾਨ ਮੁੱਖ ਇੰਜਣ ਅਤੇ ਗੈਸ ਜਨਰੇਟਰ ਨੂੰ ਯੋਜਨਾ ਅਨੁਸਾਰ ਚਾਲੂ ਕੀਤਾ ਗਿਆ।

ਇੰਜਣ ਦੇ ਲਗਾਤਾਰ ਸੰਚਾਲਨ ਦੌਰਾਨ ਉਸ ਦਾ ਪ੍ਰਦਰਸ਼ਨ ਆਮ ਰਿਹਾ ਅਤੇ ਪਹਿਲੇ ਤੋਂ ਲਗਾਏ ਗਏ ਅਨੁਮਾਨ ਦੇ ਅਨੁਰੂਪ ਪਾਇਆ ਗਿਆ। ਇਹ ਪ੍ਰੀਖਣ 200 ਸਕਿੰਟ ਤੱਕ ਚੱਲਿਆ। ਇਸਰੋ ਨੇ ਇੰਜਣ ਦੇ ਪ੍ਰਦਰਸ਼ਨ ਨੂੰ ਤਸੱਲੀਬਖਸ਼ ਦੱਸਿਆ ਹੈ। ਇਹ ਇੰਜਣ ਹੁਣ GSLV-F19 ਮਿਸ਼ਨ ਦੇ ਕ੍ਰਾਇਓਜੈਨਿਕ ਪੜਾਅ 'ਚ ਸਥਾਪਿਤ ਕੀਤਾ ਜਾਵੇਗਾ, ਜੋ NVS-04 ਨੈਵੀਗੇਸ਼ਨ ਸੈਟੇਲਾਈਟ ਨੂੰ ਪੁਲਾੜ 'ਚ ਲਾਂਚ ਕਰੇਗਾ। ਇਸ ਤੋਂ ਪਹਿਲਾਂ 28 ਅਕਤੂਬਰ ਨੂੰ GSLV-F18 ਨੇ ਆਪਣੀ 20ਵੀਂ ਉਡਾਣ 'ਚ NVS-03 ਨੈਵੀਗੇਸ਼ਨ ਸੈਟੇਲਾਈਟ ਨੂੰ ਜੀਓਸਿੰਕ੍ਰੋਨਸ ਟਰਾਂਸਫਰ ਔਰਬਿਟ (GTO) 'ਚ ਸਥਾਪਤ ਕੀਤਾ ਸੀ।

ਇਹ ਪ੍ਰੀਖਣ ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਦੇ ਦੂਜੇ ਲਾਂਚ ਪੈਡ ਤੋਂ ਸਫਲਤਾਪੂਰਵਕ ਲਾਂਚ ਕੀਤਾ ਗਿਆ ਸੀ। ਸੈਟੇਲਾਈਟ ਦੇ LAM ਇੰਜਣਾਂ ਨੂੰ 4 ਵਾਰ ਚਾਲੂ ਕਰ ਕੇ ਔਰਬਿਟ 'ਚ ਬਦਲਾਅ ਕੀਤਾ ਗਿਆ। ਇਸ ਤੋਂ ਬਾਅਦ 30 ਅਕਤੂਬਰ 2026 ਨੂੰ ਰਾਤ 23:51 ਵਜੇ ਐੱਨਵੀਐੱਸ-03 ਨੂੰ 170.3 ਕਿਲੋਮੀਟਰ ਗੁਣਾ 38,080 ਕਿਲੋਮੀਟਰ ਦੇ ਭੂ-ਸਥਿਰ ਔਰਬਿਟ 'ਚ ਸਫਲਤਾਪੂਰਵਕ ਸਥਾਪਤ ਕੀਤਾ ਗਿਆ। NVS-03 ਦੂਜੀ ਪੀੜ੍ਹੀ ਦੇ ਨੈਵੀਗੇਸ਼ਨ ਸੈਟੇਲਾਈਟ ਸਿਸਟਮ 'ਚ ਤੀਜਾ ਸੈਟੇਲਾਈਟ ਹੈ। ਇਸ ਦਾ ਉਦੇਸ਼ ਪਹਿਲੀ ਪੀੜ੍ਹੀ ਦੇ ਭਾਰਤੀ ਖੇਤਰੀ ਨੈਵੀਗੇਸ਼ਨ ਸੈਟੇਲਾਈਟ ਸਿਸਟਮ (IRNSS) ਦੀਆਂ ਸੇਵਾਵਾਂ ਨੂੰ ਜਾਰੀ ਰੱਖਣਾ ਹੈ। ਇਸ 'ਚ ਭਾਰਤ 'ਚ ਵਿਕਸਿਤ ਪਰਮਾਣੂ ਘੜੀ ਨਾਲ ਖਰੀਦੀਆਂ ਗਈਆਂ ਘੜੀਆਂ ਵੀ ਲਗਾਈਆਂ ਗਈਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News