ਇਜ਼ਰਾਇਲ ਨੇ ਭਾਰਤੀਆਂ ਲਈ ਆਸਾਨ ਕੀਤੇ ਵੀਜ਼ਾ ਨਿਯਮ

Thursday, Dec 14, 2017 - 10:26 PM (IST)

ਇਜ਼ਰਾਇਲ ਨੇ ਭਾਰਤੀਆਂ ਲਈ ਆਸਾਨ ਕੀਤੇ ਵੀਜ਼ਾ ਨਿਯਮ

ਮੁੰਬਈ— ਇਜ਼ਰਾਇਲ ਨੇ ਭਾਰਤ ਦੇ ਲੋਕਾਂ ਨੂੰ ਉਥੇ ਘੁੰਮਣ ਲਈ ਉਤਸ਼ਾਹਿਤ ਕਰਨ ਲਈ ਵੀਜ਼ਾ ਅਰਜੀ ਦੀ ਪ੍ਰਕਿਰਿਆ ਨੂੰ ਆਸਾਨ ਕਰ ਦਿੱਤਾ ਹੈ। ਇਜ਼ਰਾਇਲ ਦੇ ਵਪਾਰ ਦੂਤ ਘਰ ਨੇ ਬਿਆਨ ਜਾਰੀ ਕਰ ਵੀਰਵਾਰ ਨੂੰ ਕਿਹਾ ਕਿ ਜਿਹੜੇ ਲੋਕ ਪਹਿਲਾਂ ਸ਼ੇਨਜੇਨ ਦੇਸ਼ਾਂ, ਅਮਰੀਕਾ, ਕੈਨੇਡਾ, ਆਸਟਰੇਲੀਆ ਦਾਂ ਇਜ਼ਰਾਇਲ ਦਾ ਵੀਜ਼ਾ ਲੈ ਚੁੱਕੇ ਹਨ ਜਾਂ ਇਨ੍ਹਾਂ ਦੇਸ਼ਾਂ ਦੀ ਯਾਤਰਾ ਕਰ ਚੁੱਕੇ ਹਨ ਉਨ੍ਹਾਂ ਲਈ ਕਾਗਜੀ ਕਾਰਵਾਈ ਆਸਾਨ ਕੀਤੀ ਗਈ ਹੈ। ਇਜ਼ਰਾਇਲ ਦੇ ਸੈਰ ਸਪਾਟਾ ਮੰਤਰਾਲੇ ਦੇ ਨਿਦੇਸ਼ਕ (ਭਾਰਤ) ਹਸਨ ਮਾਦਾਹ ਨੇ ਕਿਹਾ, ''ਇਸ ਦੇ ਲਈ ਅਸੀਂ ਗ੍ਰਹਿ ਮੰਤਰਾਲੇ ਤੇ ਵਿਦੇਸ਼ ਮੰਤਰਾਲੇ ਨਾਲ ਮਿਲ ਕੇ ਕੰਮ ਕੀਤੇ ਹਨ। ਮੈਂ ਇਜ਼ਰਾਇਲ ਘੁੰਮਣ ਦੀ ਇੱਛਾ ਰੱਖਣ ਵਾਲੇ ਭਾਰਤੀਆਂ ਲਈ ਹੋਏ ਇਸ ਬਦਲਾਅ ਨਾਲ ਖੁਸ਼ ਹਾਂ।''


Related News