ਇੰਡੀਆ ਪੋਸਟ ਪੇਮੈਂਟ ਬੈਂਕ 'ਚ ਨਿਕਲੀਆਂ ਭਰਤੀਆਂ, ਪੰਜਾਬੀਆਂ ਲਈ ਵੀ ਮੌਕਾ
Tuesday, Mar 04, 2025 - 02:17 PM (IST)

ਨਵੀਂ ਦਿੱਲੀ- ਬੈਂਕ ਵਿਚ ਸਰਕਾਰੀ ਨੌਕਰੀ ਲੱਭ ਰਹੇ ਉਮੀਦਵਾਰਾਂ ਲਈ ਇੰਡੀਆ ਪੋਸਟ ਪੇਮੈਂਟ ਬੈਂਕ (IPPB) ਵਧੀਆ ਮੌਕਾ ਲਿਆਇਆ ਹੈ। IPPB ਨੇ ਸਰਕਲ ਅਧਾਰਿਤ ਐਗਜੀਕਿਊਟਿਵ (ਕਾਰਜਕਾਰੀ) ਦੀਆਂ ਅਸਾਮੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਇਸ ਭਰਤੀ ਲਈ ਅਰਜ਼ੀ ਪ੍ਰਕਿਰਿਆ 1 ਮਾਰਚ ਤੋਂ ਸ਼ੁਰੂ ਹੋ ਗਈ ਹੈ। ਜਿਸ ਵਿਚ ਯੋਗ ਉਮੀਦਵਾਰ ਆਖਰੀ ਤਾਰੀਖ਼ 21 ਮਾਰਚ ਤੱਕ ਆਨਲਾਈਨ ਫਾਰਮ ਭਰ ਸਕਦੇ ਹਨ। ਐਪਲੀਕੇਸ਼ਨ ਲਿੰਕ IPPB ਦੀ ਅਧਿਕਾਰਤ ਵੈੱਬਸਾਈਟ 'ਤੇ ਕਿਰਿਆਸ਼ੀਲ ਹੈ।
ਵੇਰਵੇ
ਇੰਡੀਆ ਪੋਸਟ ਪੇਮੈਂਟ ਬੈਂਕ ਦੀ ਇਹ ਭਰਤੀ ਭਾਰਤੀ ਡਾਕ ਵਿਭਾਗ, ਸੰਚਾਰ ਮੰਤਰਾਲੇ ਦੇ ਅਧੀਨ ਕੀਤੀ ਜਾ ਰਹੀ ਹੈ। ਜਿਸ ਵਿਚ ਕੁੱਲ 51 ਅਹੁਦੇ ਭਰੇ ਜਾਣਗੇ।
ਯੋਗਤਾ
ਇੰਡੀਆ ਪੋਸਟ ਪੇਮੈਂਟ ਬੈਂਕ ਦੀ ਇਸ ਭਰਤੀ ਲਈ ਅਪਲਾਈ ਕਰਨ ਲਈ ਉਮੀਦਵਾਰਾਂ ਨੂੰ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕਿਸੇ ਵੀ ਵਿਸ਼ੇ ਵਿਚ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ।
ਉਮਰ ਹੱਦ
ਇਸ ਬੈਂਕ ਭਰਤੀ ਵਿਚ ਹਿੱਸਾ ਲੈਣ ਲਈ ਉਮੀਦਵਾਰਾਂ ਦੀ ਉਮਰ 21-35 ਸਾਲ ਹੋਣੀ ਚਾਹੀਦੀ ਹੈ। ਉਮਰ ਦੀ ਗਣਨਾ 1 ਫਰਵਰੀ 2025 ਦੇ ਆਧਾਰ 'ਤੇ ਕੀਤੀ ਜਾਵੇਗੀ।
ਤਨਖਾਹ
30,000/- ਰੁਪਏ ਪ੍ਰਤੀ ਮਹੀਨਾ
ਚੋਣ ਪ੍ਰਕਿਰਿਆ
ਇਸ ਭਰਤੀ ਵਿਚ ਉਮੀਦਵਾਰਾਂ ਦੀ ਚੋਣ ਗ੍ਰੈਜੂਏਸ਼ਨ 'ਚ ਪ੍ਰਾਪਤ ਅੰਕਾਂ ਨਾਲ ਤਿਆਰ ਕੀਤੀ ਮੈਰਿਟ ਸੂਚੀ ਰਾਹੀਂ ਸਿੱਧੇ ਤੌਰ 'ਤੇ ਬਿਨਾਂ ਕਿਸੇ ਪ੍ਰੀਖਿਆ ਦੇ ਕੀਤੀ ਜਾਵੇਗੀ। ਹਾਲਾਂਕਿ ਅੰਤਿਮ ਚੋਣ ਇੰਟਰਵਿਊ ਦੇ ਆਧਾਰ 'ਤੇ ਹੋਵੇਗੀ।
ਅਰਜ਼ੀ ਫੀਸ
SC/ST/PWD ਉਮੀਦਵਾਰਾਂ ਨੂੰ 150 ਰੁਪਏ ਦੀ ਅਰਜ਼ੀ ਫੀਸ ਅਦਾ ਕਰਨੀ ਪਵੇਗੀ। ਜਦੋਂ ਕਿ ਹੋਰ ਸਾਰੀਆਂ ਸ਼੍ਰੇਣੀਆਂ ਲਈ ਅਰਜ਼ੀ ਫੀਸ 750 ਰੁਪਏ ਹੈ।
ਠੇਕੇ ਦਾ ਸਮਾਂ
ਇਹ ਭਰਤੀ ਠੇਕੇ ਦੇ ਆਧਾਰ 'ਤੇ ਕੀਤੀ ਜਾ ਰਹੀ ਹੈ। ਸ਼ੁਰੂਆਤੀ ਤੌਰ 'ਤੇ ਇਕਰਾਰਨਾਮਾ 1 ਸਾਲ ਲਈ ਹੋਵੇਗਾ, ਜਿਸ ਨੂੰ 2 ਸਾਲ ਤੱਕ ਵਧਾਇਆ ਜਾ ਸਕਦਾ ਹੈ। ਕਾਰਜਕਾਲ ਵੱਧ ਤੋਂ ਵੱਧ 3 ਸਾਲਾਂ ਲਈ ਹੋਵੇਗਾ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।