ਅੱਤਵਾਦੀਆਂ ਦਾ ਪਤਾ ਲਾਉਣ ਲਈ ਕਿਸ਼ਤਵਾੜ ''ਚ ਤਾਇਨਾਤ ਕੀਤੇ ਗਏ ਖੋਜੀ ਕੁੱਤੇ

06/22/2019 3:06:59 PM

ਜੰਮੂ— ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲੇ ਦੇ ਜੰਗਲਾਂ ਵਿਚ ਲਗਾਤਾਰ ਦੂਜੇ ਦਿਨ, ਸ਼ਨੀਵਾਰ ਨੂੰ ਜਾਰੀ ਸ਼ੱਕੀ ਅੱਤਵਾਦੀਆਂ ਦੀ ਤਲਾਸ਼ੀ ਮੁਹਿੰਮ 'ਚ ਖੋਜੀ ਕੁੱਤਿਆਂ ਨੂੰ ਤਾਇਨਾਤ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ਼ੱਕੀ ਅੱਤਵਾਦੀਆਂ ਦੇ ਸੰਬੰਧ ਵਿਚ ਪ੍ਰਾਪਤ ਸੂਚਨਾ ਦੇ ਆਧਾਰ 'ਤੇ ਫੌਜ ਅਤੇ ਪੁਲਸ ਨੇ ਕੇਸ਼ਵਾਨ ਪਿੰਡ ਦੇ ਆਲੇ-ਦੁਆਲੇ ਜੰਗਲਾਂ ਵਿਚ ਸ਼ੁੱਕਰਵਾਰ ਸਵੇਰੇ ਖੋਜ ਮੁਹਿੰਮ ਸ਼ੁਰੂ ਕੀਤੀ ਸੀ। ਉਨ੍ਹਾਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਅੱਤਵਾਦੀਆਂ ਅਤੇ ਖੋਜੀ ਦਸਤੇ ਵਿਚਾਲੇ ਮੁਕਾਬਲਾ ਵੀ ਹੋਇਆ।

ਮੰਨਿਆ ਜਾ ਰਿਹਾ ਹੈ ਕਿ ਇਕ ਅੱਤਵਾਦੀ ਜ਼ਖਮੀ ਵੀ ਹੋਇਆ ਹੈ ਪਰ ਉਹ ਆਪਣੇ ਸਾਥੀਆਂ ਨਾਲ ਸੰਘਣੇ ਜੰਗਲ ਵਿਚ ਦੌੜਨ 'ਚ ਸਫਲ ਰਿਹਾ। ਉਨ੍ਹਾਂ ਨੇ ਦੱਸਿਆ ਕਿ ਮੁਕਾਬਲੇ ਵਾਲੀ ਥਾਂ 'ਤੇ ਖੂਨ ਦੇ ਨਿਸ਼ਾਨ ਦਿੱਸੇ ਹਨ। ਤਲਾਸ਼ੀ ਮੁਹਿੰਮ ਜਾਰੀ ਹੈ ਅਤੇ ਅੱਤਵਾਦੀਆਂ ਦਾ ਪਤਾ ਲਾਉਣ ਲਈ ਖੋਜੀ ਕੁੱਤੇ ਵੀ ਤਾਇਨਾਤ ਕੀਤੇ ਗਏ ਹਨ। ਇੱਥੇ ਦੱਸ ਦੇਈਏ ਕਿ ਕਿਸ਼ਤਵਾੜ ਨੂੰ ਇਕ ਦਹਾਕੇ ਪਹਿਲਾਂ ਅੱਤਵਾਦ ਮੁਕਤ ਘੋਸ਼ਿਤ ਕਰ ਦਿੱਤਾ ਗਿਆ ਸੀ ਪਰ ਇਸ ਤੋਂ ਬਾਅਦ ਇੱਥੇ ਅੱਤਵਾਦੀ ਘਟਨਾਵਾਂ 'ਚ ਵਾਧਾ ਹੋਇਆ ਹੈ।


Tanu

Content Editor

Related News