ਸਰਹੱਦੀ ਇਲਾਕੇ ''ਚ ਆਉਣ ਵਾਲੀਆਂ ਗੱਡੀਆਂ ਦੀ ਹੋ ਰਹੀ ਵਿਸ਼ੇਸ਼ ਜਾਂਚ : ਡੀ. ਆਈ. ਜੀ.
Wednesday, Dec 20, 2017 - 04:31 PM (IST)

ਜੰਮੂ— ਜੰਮੂ ਸਾਂਬਾ ਕਠੂਆ ਰੇਂਜ ਦੇ ਡੀ. ਆਈ. ਜੀ. ਰਫੀਕ ਉਲ ਹਸਨ ਨੇ ਬਿਸ਼ਨਾਹ ਪੁਲਸ ਸਟੇਸ਼ਨ ਦਾ ਦੌਰਾ ਕਰਕੇ ਹਿਦਾਇਤ ਦਿੱਤੀ ਹੈ ਕਿ ਸਰਹੱਦੀ ਇਲਾਕੇ 'ਚ ਆਉਣ ਵਾਲੀਆਂ ਗੱਡੀਆਂ ਦੀ ਵਿਸ਼ੇਸ਼ ਜਾਂਚ ਹੋਵੇ। ਉਨ੍ਹਾਂ ਨੇ ਕਿਹਾ ਹੈ ਕਿ ਨਾਕਿਆਂ ਦੌਰਾਨ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਹੀਂ ਹੋਣੀ ਚਾਹੀਦੀ। ਐੈੱਸ. ਡੀ. ਪੀ. ਓ. ਆਰਐੈੱਸਪੁਰਾ ਨੇ ਕਿਹਾ ਹੈ ਕਿ ਉਹ ਸੁਰੱਖਿਆ ਫੋਰਸ ਨਾਲ ਸੰਪਰਕ ਬਣਾਈ ਰੱਖਣ ਤਾਂ ਕਿ ਰਾਸ਼ਟਰਵਿਰੋਧੀ ਤੱਤਾਂ ਦੇ ਇਰਾਦਿਆਂ ਨੂੰ ਨਾਕਾਮ ਕੀਤਾ ਜਾ ਸਕੇ। ਡੀ. ਆਈ. ਜੀ. ਨੇ ਸੀ. ਸੀ. ਟੀ. ਐੈੱਨ. ਐੱਸ. ਇੰਨਸਟਾਲੇਂਸ਼ਨ ਸਿਸਟਮ ਦਾ ਵੀ ਦੌਰਾ ਕੀਤਾ ਅਤੇ ਉਸ ਦਾ ਕਾਰਜਪ੍ਰਣਾਲੀ ਨੂੰ ਸਮਝਿਆ। ਡੀ. ਆਈ. ਜੀ. ਨੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਪੁਲਸ ਸਟੇਸ਼ਨ ਥਾਣਿਆਂ ਦੀ ਸਾਫ-ਸਫਾਈ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ ਅਤੇ ਨਾਲ ਹੀ ਇਹ ਵੀ ਸੁਨਿਸ਼ਚਿਤ ਕੀਤਾ ਜਾਵੇ ਕਿ ਪੁਲਸ ਦੇ ਜਵਾਨਾਂ ਨੂੰ ਸਾਫ ਪੀਣ ਪੀਣ ਲਈ ਮਿਲੇ। ਅਧਿਕਾਰੀਆਂ ਨਾਲ ਜਨ ਬੈਠਕਾਂ ਨੂੰ ਆਯੋਜਿਤ ਕਰਨ ਨੂੰ ਕਿਹਾ ਗਿਆ ਤਾਂ ਕਿ ਪੁਲਸ ਨਾਲ ਜਨਤਾ ਦਾ ਸੰਪਰਕ ਮਜਬੂਤ ਹੋ ਸਕੇ।