ਅਮੇਠੀ ’ਚ ਇਨਵਰਟਰ ਦੀ ਬੈਟਰੀ ਫਟਣ ਕਾਰਨ ਬਜ਼ੁਰਗ ਜੋੜੇ ਦੀ ਮੌਤ

Thursday, Jun 12, 2025 - 01:01 AM (IST)

ਅਮੇਠੀ ’ਚ ਇਨਵਰਟਰ ਦੀ ਬੈਟਰੀ ਫਟਣ ਕਾਰਨ ਬਜ਼ੁਰਗ ਜੋੜੇ ਦੀ ਮੌਤ

ਅਮੇਠੀ (ਯੂ. ਪੀ.), (ਭਾਸ਼ਾ)- ਅਮੇਠੀ ਦੇ ਇਕ ਘਰ ’ਚ ਬੁੱਧਵਾਰ ਸਵੇਰੇ ਇਨਵਰਟਰ ਦੀ ਬੈਟਰੀ ਫਟਣ ਨਾਲ ਬਜ਼ੁਰਗ ਪਤੀ-ਪਤਨੀ ਦੀ ਮੌਤ ਹੋ ਗਈ। ਘਟਨਾ ਸੰਗਰਾਮਪੁਰ ਥਾਣੇ ਅਧੀਨ ਪੈਂਦੇ ਮਰਦੌਲੀ ਪਿੰਡ ’ਚ ਵਾਪਰੀ।

ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਨਵਰਟਰ ਦੀ ਬੈਟਰੀ ਫਟਣ ਕਾਰਨ ਨਾਲ ਸੇਵਾਮੁਕਤ ਫੌਜੀ ਨੌਰੰਗ ਬਹਾਦਰ ਸਿੰਘ (62) ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂ ਕਿ ਉਸ ਦੀ ਪਤਨੀ ਅਨੁਸੂਈਆ ਸਿੰਘ (60) ਨੂੰ ਗੰਭੀਰ ਜ਼ਖਮੀ ਹਾਲਤ ’ਚ ਅਮੇਠੀ ਕਮਿਊਨਿਟੀ ਹੈਲਥ ਸੈਂਟਰ ਲਿਜਾਇਆ ਗਿਆ।

ਪੁਲਸ ਅਧਿਕਾਰੀ ਨੇ ਦੱਸਿਆ ਕਿ ਬਾਅਦ ’ਚ ਉਸ ਨੂੰ ਗੁਆਂਢੀ ਰਾਏਬਰੇਲੀ ਜ਼ਿਲੇ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ’ਚ ਭੇਜ ਦਿੱਤਾ ਗਿਆ, ਜਿੱਥੇ ਅੱਜ ਦੁਪਹਿਰ ਉਸ ਦੀ ਮੌਤ ਹੋ ਗਈ।

ਸੰਗਰਾਮਪੁਰ ਪੁਲਸ ਸਟੇਸ਼ਨ ਦੇ ਇੰਚਾਰਜ ਬ੍ਰਿਜੇਸ਼ ਸਿੰਘ ਨੇ ਦੱਸਿਆ ਕਿ ਧਮਾਕੇ ਦੇ ਕਾਰਨਾਂ ਦਾ ਪਤਾ ਲਾਉਣ ਲਈ ਜਾਂਚ ਕੀਤੀ ਜਾ ਰਹੀ ਹੈ।


author

Rakesh

Content Editor

Related News