CBSE ਪੇਪਰ ਲੀਕ ਮਾਮਲੇ ''ਚ 25 ਲੋਕਾਂ ਤੋਂ ਕੀਤੀ ਗਈ ਪੁੱਛਗਿੱਛ

Thursday, Mar 29, 2018 - 07:34 PM (IST)

CBSE ਪੇਪਰ ਲੀਕ ਮਾਮਲੇ ''ਚ 25 ਲੋਕਾਂ ਤੋਂ ਕੀਤੀ ਗਈ ਪੁੱਛਗਿੱਛ

ਨਵੀਂ ਦਿੱਲੀ— ਸੀ. ਬੀ. ਐੱਸ. ਈ. ਦੇ ਪੇਪਰ ਲੀਕ ਮਾਮਲੇ 'ਚ ਦਿੱਲੀ ਪੁਲਸ ਨੇ 25 ਲੋਕਾਂ ਤੋਂ ਪੁੱਛਗਿੱਛ ਕੀਤੀ ਹੈ ਪਰ ਅਜੇ ਤਕ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋਈ ਹੈ। ਦਿੱਲੀ ਪੁਲਸ ਦੀ ਸਪੈਸ਼ਲ ਸੀ. ਪੀ. ਕ੍ਰਾਈਮ ਬ੍ਰਾਂਚ ਦੇ ਅਧਿਕਾਰੀ ਆਰ. ਪੀ. ਉਪਾਧਿਆ ਨੇ ਦੱਸਿਆ ਕਿ 2 ਕੇਸ ਰਜ਼ਿਸਟਰ ਕੀਤੇ ਗਏ ਹਨ, 2 ਡੀ. ਸੀ. ਪੀ., ਚਾਰ ਐੱਸ. ਪੀ. ਦੀ ਅਗਵਾਈ 'ਚ ਕਾਫੀ ਵੱਡੀ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਬਾਰੇ ਕੁੱਲ 25 ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਹੈ।
ਅਧਿਕਾਰੀ ਨੇ ਦੱਸਿਆ ਕਿ 12ਵੀਂ ਅਤੇ 10ਵੀਂ ਦੇ ਦੋਵੇਂ ਪੇਪਰ ਪਹਿਲਾਂ ਤੋਂ ਹੀ ਉਪਲਬੱਧ ਸਨ, ਇਸ ਮਾਮਲੇ 'ਚ 18 ਵਿਦਿਆਰਥੀ, 5 ਅਧਿਆਪਕਾਂ ਦੇ ਨਾਂ ਸਾਹਮਣੇ ਆਏ ਹਨ। ਪੇਪਰ ਕਿਥੋਂ ਲੀਕ ਹੋਏ, ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅਸੀਂ ਸੀ. ਬੀ. ਐੱਸ. ਈ. ਤੋਂ ਜਾਣਕਾਰੀ ਲੈ ਰਹੇ ਹਾਂ ਕਿ ਕੌਣ ਕੌਣ ਲੋਕ ਇਸ ਪ੍ਰਕਿਰਿਆ ਨਾਲ ਜੁੜੇ ਹੋਏ ਹਨ।
 


Related News