ਡਾਕਟਰਾਂ ਦੀ ਲਾਪਰਵਾਹੀ ਨੇ ਲਈ ਮਾਸੂਮ ਦੀ ਜਾਨ, ਲਗਾਇਆ ਐਕਸਪਾਇਰੀ ਇੰਜੈਕਸ਼ਨ
Monday, Dec 12, 2022 - 05:55 PM (IST)

ਚਿੱਤਰਕੂਟ (ਵਾਰਤਾ)- ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਹਸਪਤਾਲ 'ਚ ਸੋਮਵਾਰ ਨੂੰ ਨਿਮੋਨੀਆ ਨਾਲ ਪੀੜਤ 9 ਮਹੀਨੇ ਦੀ ਬੱਚੀ ਨੂੰ ਐਕਸਪਾਇਰੀ ਇੰਜੈਕਸ਼ਨ ਲੱਗਣ ਮੌਤ ਹੋ ਗਈ। ਸ਼ਿਵਾਂਗੀ ਦੇ ਮਾਤਾ-ਪਿਤਾ ਉਸ ਨੂੰ ਇਕ ਬੱਚਿਆਂ ਦੇ ਮਾਹਿਰ ਕੋਲ ਲੈ ਗਏ, ਜਿਸ ਨੇ ਐਤਵਾਰ ਰਾਤ ਇੰਜੈਕਸ਼ਨ ਲਗਾਇਆ ਅਤੇ ਸੋਮਵਾਰ ਨੂੰ ਦੁਬਾਰਾ ਖੁਰਾਕ ਲਈ ਬੁਲਾਇਆ। ਇਕ ਅਧਿਕਾਰੀ ਨੇ ਕਿਹਾ,''ਸਵੇਰੇ ਡਿਊਟੀ 'ਤੇ ਮੌਜੂਦ ਡਾਕਟਰ ਨੇ ਸ਼ਿਵਾਨੀ ਨੂੰ ਇਕ ਹੋਰ ਖੁਰਾਕ ਦਿੱਤੀ, ਜਿਸ ਤੋਂ ਬਾਅਦ ਉਸ ਦੀ ਹਾਲਤ ਵਿਗੜ ਗਈ ਅਤੇ ਉਸ ਦੀ ਮੌਤ ਹੋ ਗਈ।''
ਪਰੇਸ਼ਾਨੀ ਪਰਿਵਾਰ ਨੇ ਦੋਸ਼ ਲਗਾਇਆ ਕਿ ਸ਼ਿਵਾਂਗੀ ਨੂੰ ਜੋ ਇੰਜੈਕਸ਼ਨ ਲਗਾਇਆ ਗਿਆ ਸੀ, ਉਹ ਅਪ੍ਰੈਲ 'ਚ ਐਕਸਪਾਇਰ ਹੋ ਗਿਆ ਸੀ ਅਤੇ ਹੰਗਾਮਾ ਖੜ੍ਹਾ ਕਰ ਦਿੱਤਾ। ਹਸਪਤਾਲ ਦੇ ਮੁੱਖ ਮੈਡੀਕਲ ਸੁਪਰਡੈਂਟ (ਸੀ.ਐੱਮ.ਐੱਸ.) ਮੌਕੇ 'ਤੇ ਪਹੁੰਚੇ ਅਤੇ ਫਾਰਮਾਸਿਸਟ ਧਰਮੇਸ਼ ਮਿਸ਼ਰਾ, ਸਟਾਫ਼ ਨਰਸ ਕੁਲਦੀਪ ਕੁਮਾਰ ਅਤੇ ਵਾਰਡ ਬੁਆਏ ਨੂੰ ਮੁਅੱਤਲ ਕਰ ਦਿੱਤਾ। ਸੀ.ਐੱਮ.ਐੱਸ. ਨੇ ਘਟਨਾ ਦੀ ਜਾਂਚ ਦੇ ਆਦੇਸ਼ ਵੀ ਦਿੱਤੇ ਹਨ।