ਆਟੋ ਪਲਟਣ ਕਾਰਨ ਵਾਪਰਿਆਂ ਹਾਦਸਾ, ਮਾਸੂਮ ਭੈਣ-ਭਰਾ ਦੀ ਮੌਤ

Friday, Aug 16, 2024 - 04:52 PM (IST)

ਆਟੋ ਪਲਟਣ ਕਾਰਨ ਵਾਪਰਿਆਂ ਹਾਦਸਾ, ਮਾਸੂਮ ਭੈਣ-ਭਰਾ ਦੀ ਮੌਤ

ਇਟਾਵਾ : ਉੱਤਰ ਪ੍ਰਦੇਸ਼ ਦੇ ਇਟਾਵਾ ਜ਼ਿਲ੍ਹੇ ਦੇ ਜਸਵੰਤਨਗਰ ਇਲਾਕੇ 'ਚ ਆਗਰਾ ਕਾਨਪੁਰ ਹਾਈਵੇਅ 'ਤੇ ਆਟੋ ਦੇ ਪਲਟਣ ਨਾਲ ਇਕ ਮਾਸੂਮ ਭੈਣ-ਭਰਾ ਦੀ ਮੌਤ ਹੋ ਗਈ, ਜਦੋਂ ਕਿ ਮਾਂ ਸਮੇਤ ਪਰਿਵਾਰ ਦੇ ਤਿੰਨ ਮੈਂਬਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਸੈਫਈ ਮੈਡੀਕਲ ਯੂਨੀਵਰਸਿਟੀ 'ਚ ਭਰਤੀ ਕਰਵਾਇਆ ਗਿਆ ਹੈ। 

ਸੀਨੀਅਰ ਪੁਲਸ ਕਪਤਾਨ ਸੰਜੇ ਕੁਮਾਰ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਵੀਰਵਾਰ ਸ਼ਾਮ ਨੂੰ ਫਿਰੋਜ਼ਾਬਾਦ ਜ਼ਿਲ੍ਹੇ ਦੇ ਸਿਰਸਾਗੰਜ ਇਲਾਕੇ ਦੇ ਵਿਜੇਨਗਰ ਮੁਹਲ ਦੇ ਨੇਮੀਚੰਦ ਦੀ ਪਤਨੀ ਸੰਧਿਆ, ਪੰਜ ਸਾਲ ਦੀ ਬੇਟੀ ਪੱਲਵੀ, ਡੇਢ ਸਾਲ ਦੇ ਬੇਟਾ ਮੁਕੁਟ ਤੇ ਖੰਧਾਰੀ ਪਿੰਡ ਦੇ ਬਦਨ ਸਿੰਘ ਦੀ ਪਤਨੀ ਵਨੀਤਾ ਆਟੋ ਰਾਹੀਂ ਇਟਾਵਾ ਵੱਲ ਆ ਰਹੇ ਸਨ ਕਿ ਜੋਨਈ ਪਿੰਡ ਨੇੜੇ ਆਟੋ ਰਿਕਸ਼ਾ ਪਲਟ ਗਿਆ। ਇਸ ਹਾਦਸੇ 'ਚ ਡੇਢ ਸਾਲ ਦੇ ਮੁਕੁਟ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਪੱਲਵੀ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਨੇ ਹਾਦਸੇ ਲਈ ਜ਼ਿੰਮੇਵਾਰ ਆਟੋ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ।


author

Baljit Singh

Content Editor

Related News