ਜੰਮੂ ਕਸ਼ਮੀਰ : ਪੁੰਛ ’ਚ ਕੰਟਰੋਲ ਰੇਖਾ ਤੋਂ ਘੁਸਪੈਠ ਦੀ ਕੋਸ਼ਿਸ਼ ਅਸਫ਼ਲ, ਇਕ ਅੱਤਵਾਦੀ ਢੇਰ

Monday, Aug 30, 2021 - 12:46 PM (IST)

ਜੰਮੂ ਕਸ਼ਮੀਰ : ਪੁੰਛ ’ਚ ਕੰਟਰੋਲ ਰੇਖਾ ਤੋਂ ਘੁਸਪੈਠ ਦੀ ਕੋਸ਼ਿਸ਼ ਅਸਫ਼ਲ, ਇਕ ਅੱਤਵਾਦੀ ਢੇਰ

ਜੰਮੂ- ਫ਼ੌਜ ਨੇ ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ’ਚ ਕੰਟਰੋਲ ਰੇਖਾ ਤੋਂ ਘੁਸਪੈਠ ਦੀ ਕੋਸ਼ਿਸ਼ ਨੂੰ ਅਸਫ਼ਲ ਕਰਦੇ ਹੋਏ ਸੋਮਵਾਰ ਨੂੰ ਤੜਕੇ ਇਕ ਅੱਤਵਾਦੀ ਨੂੰ ਮਾਰ ਸੁੱਟਿਆ। ਜੰਮੂ ਸਥਿਤ ਰੱਖਿਆ ਜਨਸੰਪਰਕ ਅਧਿਾਕਰੀ ਲੈਫਟੀਨੈਂਟ ਦੇਵੇਂਦਰ ਆਨੰਦ ਨੇ ਦੱਸਿਆ ਕਿ ਇਲਾਕੇ ’ਚ ਮੁਹਿੰਮ ਹਾਲੇ ਵੀ ਜਾਰੀ ਹੈ। ਬੁਲਾਰੇ ਨੇ ਦੱਸਿਆ,‘‘30 ਅਗਸਤ ਨੂੰ ਤੜਕੇ ਕੰਟਰੋਲ ਰੇਖਾ ਦੇ ਪਾਰ ਤੋਂ ਅੱਤਵਾਦੀਆਂ ਨੇ ਪੁੰਛ ਸੈਕਟਰ ’ਚ ਘੁਸਪੈਠ ਦੀ ਕੋਸ਼ਿਸ਼ ਕੀਤੀ। ਫ਼ੌਜ ਦੇ ਮੁਸਤੈਦ ਜਵਾਨਾਂ ਨੇ ਏਕੀਕ੍ਰਿਤ ਨਿਗਰਾਨੀ ਗਰਿੱਡ ਦੇ ਪ੍ਰਭਾਵੀ ਉਪਯੋਗ ਤੋਂ ਪੁੱਛ ਸੈਕਟਰ ’ਚ ਘੁਸਪੈਠ ਦੀ ਕੋਸ਼ਿਸ਼ ਦਾ ਪਤਾ ਲੱਗਾ ਲਿਆ।’’

ਇਹ ਵੀ ਪੜ੍ਹੋ : DGP ਦਿਲਬਾਗ ਸਿੰਘ ਬੋਲੇ- ਅੱਤਵਾਦੀਆਂ ਖਿਲਾਫ ਹੋਵੇਗੀ ਸਖਤ ਕਾਰਵਾਈ

ਉਨ੍ਹਾਂ ਦੱਸਿਆ ਕਿ ਫ਼ੌਜ ਦੇ ਜਵਾਨਾਂ ਨੇ ਉਨ੍ਹਾਂ ਨੂੰ ਲਲਕਾਰਿਆ ਜਿਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ ਅਤੇ ਇਕ ਅੱਤਵਾਦੀ ਮਾਰਿਆ ਗਿਆ। ਉਸ ਦੀ ਲਾਸ਼ ਅਤੇ ਉਸ ਦੇ ਏ.ਕੇ.-47 ਰਾਈਫਲ ਬਰਾਮਦ ਕੀਤੀ ਗਈ ਹੈ। ਲੈਫਟੀਨੈਂਟ ਕਰਨਲ ਆਨੰਦ ਨੇ ਦੱਸਿਆ,‘‘ਮੁਸਤੈਦ ਫ਼ੌਜੀਆਂ ਦੀ ਇਹ ਕਾਰਵਾਈ ਕੰਟਰੋਲ ਰੇਖਾ ’ਤੇ ਕਿਸੇ ਵੀ ਕੋਸ਼ਿਸ਼ ਨੂੰ ਅਸਫ਼ਲ ਕਰਨ ਦੇ ਭਾਰਤੀ ਫ਼ੌਜ ਦੇ ਸੰਕਲਪ ਨੂੰ ਦਿਖਾਉਂਦੀ ਹੈ।’’

ਇਹ ਵੀ ਪੜ੍ਹੋ : ਫਾਰੂਕ ਅਬਦੁੱਲਾ ਨੇ ਕਸ਼ਮੀਰ ’ਚ ਛੇਤੀ ਅੱਤਵਾਦ ਖਤਮ ਹੋਣ ਦੀ ਪ੍ਰਗਟਾਈ ਉਮੀਦ


author

DIsha

Content Editor

Related News