ਜੰਮੂ ਕਸ਼ਮੀਰ ਦੇ ਕੁਪਵਾੜਾ ''ਚ ਘੁਸਪੈਠ ਦੀ ਕੋਸ਼ਿਸ਼ ਅਸਫ਼ਲ, 2 ਅੱਤਵਾਦੀ ਢੇਰ

09/30/2023 3:16:14 PM

ਸ਼੍ਰੀਨਗਰ (ਭਾਸ਼ਾ)- ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ 'ਚ ਸ਼ਨੀਵਾਰ ਨੂੰ ਕੰਟਰੋਲ ਰੇਖਾ (ਐੱਲ.ਓ.ਸੀ.) ਕੋਲ ਘੁਸਪੈਠ ਦੀ ਕੋਸ਼ਿਸ਼ ਨੂੰ ਅਸਫ਼ਲ ਕਰਦੇ ਹੋਏ ਸੁਰੱਖਿਆ ਫ਼ੋਰਸਾਂ ਨੇ 2 ਅੱਤਵਾਦੀਆਂ ਨੂੰ ਮਾਰ ਸੁੱਟਿਆ। ਇਹ ਜਾਣਕਾਰੀ ਪੁਲਸ ਨੇ ਦਿੱਤੀ। ਘੁਸਪੈਠ ਦੀ ਕੋਸ਼ਿਸ਼ ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਮਾਛਿਲ ਸੈਕਟਰ ਦੇ ਕੁਮਕਾਡੀ ਇਲਾਕੇ 'ਚ ਹੋਈ।

ਇਹ ਵੀ ਪੜ੍ਹੋ : ਕਸ਼ਮੀਰ 'ਚ 2 ਪੰਜਾਬੀ ਨਸ਼ੀਲੀਆਂ ਦਵਾਈਆਂ ਨਾਲ ਗ੍ਰਿਫ਼ਤਾਰ

ਕੁਪਵਾੜਾ ਪੁਲਸ ਨੇ ਸੋਸ਼ਲ ਮੀਡੀਆ ਮੰਚ 'ਐਕਸ' (ਪਹਿਲਾਂ ਟਵਿੱਟਰ) 'ਤੇ ਇਕ ਪੋਸਟ 'ਚ ਕਿਹਾ,''ਕੁਪਵਾੜਾ  ਪੁਲਸ ਵਲੋਂ ਦਿੱਤੀ ਗਈ ਇਕ ਖੁਫ਼ੀਆ ਜਾਣਕਾਰੀ ਦੇ ਆਧਾਰ 'ਤੇ ਮਾਛਿਲ ਸੈਕਟਰ ਦੇ ਕੁਮਕਾਡੀ ਇਲਾਕੇ 'ਚ ਫ਼ੌਜ ਅਤੇ ਪੁਲਸ ਵਲੋਂ ਚਲਾਈ ਗਈ ਇਕ ਸੰਯੁਕਤ ਮੁਹਿੰਮ 'ਚ ਘੁਸਪੈਠ ਦੀ ਕੋਸ਼ਿਸ਼ 'ਚ ਸ਼ਾਮਲ 2 ਅੱਤਵਾਦੀ ਹੁਣ ਤੱਕ ਮਾਰੇ ਗਏ ਹਨ।'' ਪੁਲਸ ਨੇ ਕਿਹਾ ਕਿ ਮੁਹਿੰਮ ਅਜੇ ਵੀ ਜਾਰੀ ਹੈ। ਉਸ ਨੇ ਦੱਸਿਆ ਕਿ ਮੁਕਾਬਲੇ ਵਾਲੀ ਜਗ੍ਹਾ ਤੋਂ ਹੁਣ ਤੱਕ 2 ਏ.ਕੇ. ਰਾਈਫ਼ਲ, ਚਾਰ ਏ.ਕੇ. ਮੈਗਜ਼ੀਨ, 90 ਕਾਰਤੂਸ, ਪਾਕਿਸਤਾਨ 'ਚ ਬਣੀ ਇਕ ਪਿਸਤੌਲ, ਇਕ ਥੈਲੀ ਅਤੇ 2100 ਰੁਪਏ ਪਾਕਿਸਤਾਨੀ ਕਰੰਸੀ ਬਰਾਮਦ ਕੀਤੀ ਗਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News