ਸ਼ਖ਼ਸ ਨੇ RTI ਦਾਇਰ ਕਰ ਮੰਗੀ ਸੀ ਅਹਿਮ ਜਾਣਕਾਰੀ, 40 ਹਜ਼ਾਰ ਪੰਨਿਆ ''ਚ ਮਿਲਿਆ ਜਵਾਬ
Saturday, Jul 29, 2023 - 05:26 PM (IST)

ਇੰਦੌਰ- ਮੱਧ ਪ੍ਰਦੇਸ਼ ਦੇ ਇੰਦੌਰ 'ਚ ਇਕ ਵਿਅਕਤੀ ਨੂੰ ਸੂਚਨਾ ਦੇ ਅਧਿਕਾਰ (RTI) ਐਕਟ ਤਹਿਤ ਦਾਇਰ ਅਰਜ਼ੀ 'ਤੇ ਜਾਣਕਾਰੀ 40 ਹਜ਼ਾਰ ਪੰਨਿਆਂ 'ਚ ਮਿਲੀ, ਜਿਸ ਨੂੰ ਉਹ ਆਪਣੀ SUV ਕਾਰ 'ਚ ਭਰ ਕੇ ਘਰ ਲੈ ਗਿਆ। ਇਸ ਜਾਣਕਾਰੀ ਲਈ ਬਿਨੈਕਾਰ ਧਰਮਿੰਦਰ ਸ਼ੁਕਲਾ ਨੂੰ ਪ੍ਰਤੀ ਪੰਨੇ ਦੇ ਤੈਅ 2 ਰੁਪਏ ਦਾ ਭੁਗਤਾਨ ਵੀ ਨਹੀਂ ਕਰਨਾ ਪਿਆ, ਕਿਉਂਕਿ ਉਸ ਦੀ ਅਰਜ਼ੀ ਦਾ ਇਕ ਮਹੀਨੇ ਦੇ ਅੰਦਰ ਜਵਾਬ ਨਹੀਂ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ- 'ਦਿੱਲੀ-ਜੰਮੂ ਤਵੀ ਰਾਜਧਾਨੀ ਐਕਸਪ੍ਰੈੱਸ 'ਚ ਬੰਬ ਹੈ', ਫੋਨ ਕਾਲ ਮਗਰੋਂ ਮਚੀ ਹਫੜਾ-ਦਫੜੀ
ਸ਼ੁਕਲਾ ਨੇ ਕਿਹਾ ਕਿ ਮੈਂ ਇੰਦੌਰ ਦੇ ਮੁੱਖ ਮੈਡੀਕਲ ਅਤੇ ਸਿਹਤ ਅਧਿਕਾਰੀ (CMHO) ਕੋਲ ਇਕ RTI ਅਰਜ਼ੀ ਦਾਇਰ ਕਰ ਕੇ ਕੋਰੋਨਾ ਕਾਲ ਦੌਰਾਨ ਦਵਾਈਆਂ, ਮੈਡੀਕਲ ਯੰਤਰਾਂ ਅਤੇ ਹੋਰ ਸਮੱਗਰੀ ਦੀ ਖਰੀਦ ਨਾਲ ਸਬੰਧਤ ਟੈਂਡਰਾਂ ਅਤੇ ਬਿੱਲਾਂ ਦੀ ਅਦਾਇਗੀ ਦਾ ਵੇਰਵਾ ਮੰਗਿਆ ਸੀ। ਮੈਨੂੰ ਇਕ ਮਹੀਨੇ ਦੇ ਅੰਦਰ ਜਾਣਕਾਰੀ ਪ੍ਰਦਾਨ ਨਹੀਂ ਕੀਤੀ ਗਈ, ਇਸ ਲਈ ਮੈਂ ਅਪੀਲ ਅਥਾਰਟੀ, ਡਾ. ਸ਼ਰਦ ਗੁਪਤਾ ਨਾਲ ਸੰਪਰਕ ਕੀਤਾ, ਜਿਨ੍ਹਾਂ ਨੇ ਅਰਜ਼ੀ ਸਵੀਕਾਰ ਕਰ ਲਈ ਅਤੇ ਨਿਰਦੇਸ਼ ਦਿੱਤੇ ਕਿ ਮੈਨੂੰ ਇਹ ਜਾਣਕਾਰੀ ਮੁਫਤ ਪ੍ਰਦਾਨ ਕੀਤੀ ਜਾਵੇ।
ਇਹ ਵੀ ਪੜ੍ਹੋ- ਹਰਿਆਣਾ ਦੀਆਂ ਕਿਸਾਨ ਬੀਬੀਆਂ ਰਾਹੁਲ ਲਈ ਲੱਭਣਗੀਆਂ ਕੁੜੀ! ਸੋਨੀਆ ਗਾਂਧੀ ਨੇ ਲਾਇਆ ਸੁਨੇਹਾ
ਸ਼ੁਕਲਾ ਨੇ ਕਿਹਾ ਕਿ ਮੇਰੀ ਪੂਰੀ SUV ਦਸਤਾਵੇਜ਼ਾਂ ਨਾਲ ਭਰੀ ਹੋਈ ਸੀ। ਸਿਰਫ਼ ਡਰਾਈਵਰ ਦੀ ਸੀਟ ਖਾਲੀ ਸੀ। ਇਸ ਸਬੰਧੀ ਜਦੋਂ ਅਪੀਲੀ ਅਥਾਰਟੀ ਅਤੇ ਰਾਜ ਦੇ ਸਿਹਤ ਵਿਭਾਗ ਦੇ ਖੇਤਰੀ ਸੰਯੁਕਤ ਡਾਇਰੈਕਟਰ ਡਾ. ਸ਼ਰਦ ਗੁਪਤਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਇਹ ਜਾਣਕਾਰੀ ਮੁਫ਼ਤ ਦੇਣ ਦੇ ਹੁਕਮ ਦਿੱਤੇ। ਗੁਪਤਾ ਨੇ ਕਿਹਾ ਕਿ ਉਨ੍ਹਾਂ ਨੇ CMHO ਨੂੰ ਉਨ੍ਹਾਂ ਕਰਮੀਆਂ ਖ਼ਿਲਾਫ਼ ਉੱਚਿਤ ਕਾਰਵਾਈ ਕਰਨ ਦਾ ਨਿਰਦੇਸ਼ ਦਿੱਤਾ, ਜਿਨ੍ਹਾਂ ਕਾਰਨ ਸਮੇਂ ਸਿਰ ਜਾਣਕਾਰੀ ਨਾ ਦੇਣ ਕਾਰਨ ਸਰਕਾਰੀ ਖਜ਼ਾਨੇ ਨੂੰ 80,000 ਰੁਪਏ ਦਾ ਨੁਕਸਾਨ ਹੋਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8