ਜ਼ਿਲੇ ''ਚ ਡੇਂਗੂ ਦਾ ਕਹਿਰ, 137 ਤੱਕ ਪਹੁੰਚਿਆਂ ਅੰਕੜਾ

Friday, Sep 07, 2018 - 04:57 PM (IST)

ਜ਼ਿਲੇ ''ਚ ਡੇਂਗੂ ਦਾ ਕਹਿਰ, 137 ਤੱਕ ਪਹੁੰਚਿਆਂ ਅੰਕੜਾ

ਇੰਦੌਰ— ਜ਼ਿਲੇ 'ਚ ਡੇਂਗੂ ਦੇ 4 ਨਵੇਂ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਸਾਰਿਆਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਇਨ੍ਹਾਂ ਨੂੰ ਮਿਲਾ ਕੇ ਹੁਣ ਤੱਕ ਇਸ ਮੌਸਮ 'ਚ 137 ਮਰੀਜ਼ ਸਾਹਮਣੇ ਆ ਚੁੱਕੇ ਹਨ। ਦੋ ਮਰੀਜ਼ਾਂ ਦੀ ਇਸ ਬੀਮਾਰੀ ਨਾਲ ਮੌਤ ਵੀ ਹੋ ਚੁੱਕੀ ਹੈ। ਦੋ ਦਿਨ ਪਹਿਲਾਂ ਡੇਂਗੂ ਨਾਲ ਇਨਕਮ ਟੈਕਸ ਵਿਭਾਗ ਦੇ ਅਧਿਕਾਰੀ ਹਰੀਸ਼ ਮੋਟਵਾਨੀ ਦੀ ਮੌਤ ਹੋਈ ਸੀ ਪਰ ਵਿਭਾਗ ਹੁਣ ਵੀ ਇਹ ਮੰਨਣ ਨੂੰ ਤਿਆਰ ਨਹੀਂ ਹੈ ਕਿ ਡੇਂਗੂ ਨਾਲ ਉਨ੍ਹਾਂ ਦੀ ਮੌਤ ਹੋਈ ਹੈ। ਆਈ. ਡੀ. ਪੀ. ਐੱਸ. ਨੋਡਲ ਅਧਿਕਾਰੀ ਡਾ. ਆਸ਼ਾ ਪੰਡਿਤ ਮੁਤਾਬਕ ਮੈਡੀਕਲ ਕਾਲਜ ਨੇ ਹੁਣ ਤੱਕ ਮੋਟਵਾਨੀ 'ਚ ਡੇਂਗੂ ਦੀ ਪੁਸ਼ਟੀ ਨਹੀਂ ਕੀਤੀ ਹੈ।
PunjabKesari
ਮੋਟਵਾਨੀ ਦੇ ਬਾਰੇ 'ਚ ਸੂਚਨਾ ਨਾ ਦਿੰਦੇ ਹੋਏ ਸਿਹਤ ਵਿਭਾਗ ਨੇ ਬੁੱਧਵਾਰ ਨੂੰ ਸੀ. ਐੱਚ. ਐਲ. ਹਸਪਤਾਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ। ਡਾ. ਪੰਡਿਤ ਨੇ ਦੱਸਿਆ ਹੈ ਕਿ ਵੀਰਵਾਰ ਨੂੰ ਹਸਪਤਾਲ ਦਾ ਜਵਾਬ ਨਹੀਂ ਆਇਆ। ਉੱਥੋ ਮੌਖਿਕ ਰੂਪ ਤੋਂ ਜਾਣਕਾਰੀ ਦਿੱਤੀ ਗਈ ਕਿ ਮਰੀਜ਼ ਦਾ ਸੈਂਪਲ ਜਾਂਚ ਲਈ ਮੈਡੀਕਲ ਕਾਲਜ ਭੇਜਿਆ ਗਿਆ ਸੀ, ਉੱਥੋਂ ਰਿਪੋਰਟ ਵੀਰਵਾਰ ਸ਼ਾਮ ਤੱਕ ਨਾ ਮਿਲੀ।
PunjabKesari
ਸਿਹਤ ਵਿਭਾਗ ਸ਼ਹਿਰ 'ਚ 137 ਮਰੀਜ਼ਾਂ 'ਚ ਡੇਂਗੂ ਦੀ ਪੁਸ਼ਟੀ ਦੀ ਗੱਲ ਕਰ ਰਿਹਾ ਹੈ, ਜਦ ਕਿ ਸਚਾਈ ਇਹ ਹੈ ਕਿ ਨਿੱਜੀ ਹਸਪਤਾਲਾਂ 'ਚ ਵੱਡੀ ਗਿਣਤੀ 'ਚ ਡੇਂਗੂ ਮਰੀਜ਼ ਭਰਤੀ ਹਨ। ਨਿੱਜੀ ਲੈਬਾਂ 'ਚ ਕਰਵਾਈ ਜਾਂਚ 'ਚ ਇਨ੍ਹਾਂ ਮਰੀਜ਼ਾਂ 'ਚ ਡੇਂਗੂ ਦੀ ਪੁਸ਼ਟੀ ਵੀ ਹੋ ਚੁੱਕੀ ਹੈ ਪਰ ਜਦੋਂ ਤੱਕ ਐੱਮ.ਜੀ. ਐੱਮ. ਮੈਡੀਕਲ ਕਾਲਜ ਬੀਮਾਰੀ ਦੀ ਪੁਸ਼ਟੀ ਨਹੀਂ ਕਰਦਾ ਉਦੋਂ ਤੱਕ ਸਿਹਤ ਵਿਭਾਗ ਨਹੀਂ ਮੰਨਦਾ ਕਿ ਮਰੀਜ਼ ਨੂੰ ਡੇਂਗੂ ਹੈ। ਇਹੀ ਕਾਰਨ ਹੈ ਕਿ ਨਿਜੀ ਹਸਪਤਾਲਾਂ 'ਚ ਵੱਡੀ ਗਿਣਤੀ 'ਚ ਮਰੀਜ਼ ਭਰਤੀ ਹੋਣ ਦੇ ਬਾਵਜੂਦ ਸਿਹਤ ਵਿਭਾਗ ਸਿਰਫ 137 ਮਰੀਜ਼ ਮਿਲਣ ਦੀ ਗੱਲ ਕਰ ਰਿਹਾ ਹੈ।


Related News