ਮੱਧ ਪ੍ਰਦੇਸ਼ : ਇੰਦੌਰ ''ਚ ਕੋਰੋਨਾ ਦਾ ਕਹਿਰ, 49 ਨਵੇਂ ਮਾਮਲੇ ਆਏ ਸਾਹਮਣੇ

06/29/2020 12:39:39 PM

ਇੰਦੌਰ (ਵਾਰਤਾ)— ਮੱਧ ਪ੍ਰਦੇਸ਼ ਦੇ ਇੰਦੌਰ ਵਿਚ ਕੋਰੋਨਾ ਵਾਇਰਸ ਦੇ 49 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੋਰੋਨਾ ਵਾਇਰਸ ਨਾਲ ਪੀੜਤਾਂ ਦੀ ਗਿਣਤੀ 4,664 ਤੱਕ ਪਹੁੰਚ ਗਈ ਹੈ। ਰਾਹਤ ਦੀ ਖ਼ਬਰ ਹੈ ਕਿ ਹੁਣ ਤੱਕ 3,435 ਪੀੜਤ ਰੋਗੀ ਸਿਹਤਯਾਬ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਮੁੱਖ ਮੈਡੀਕਲ ਅਤੇ ਸਿਹਤ ਅਧਿਕਾਰੀ ਡਾ. ਪ੍ਰਵੀਣ ਜੜੀਆ ਨੇ ਦੱਸਿਆ ਕਿ ਕੱਲ ਜਾਂਚ ਕੀਤੇ ਗਏ 1512 ਨਮੂਨਿਆਂ 'ਚੋਂ 49 ਪਾਜ਼ੇਟਿਵ ਪਾਏ ਗਏ ਹਨ, ਜਦਕਿ 958 ਨਵੇਂ ਨਮੂਨੇ ਜਾਂਚ ਲਈ ਪ੍ਰਾਪਤ ਹੋਏ ਹਨ। ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਕੁੱਲ 83,136 ਜਾਂਚ ਰਿਪੋਰਟ ਪ੍ਰਾਪਤ ਹੋ ਚੁੱਕੀਆਂ ਹਨ, ਜਿਨ੍ਹਾਂ 'ਚੋਂ ਕੁੱਲ ਪੀੜਤਾਂ ਦੀ ਗਿਣਤੀ 4,664 ਹੈ। 

ਡਾ. ਪ੍ਰਵੀਣ ਨੇ ਦੱਸਿਆ ਕਿ ਕੱਲ 4 ਪੁਰਸ਼ਾਂ ਦੀ ਮੌਤ ਦਰਜ ਕੀਤੀ ਗਈ ਹੈ, ਜਿਸ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ 226 ਤੱਕ ਜਾ ਪੁੱਜੀ ਹੈ। ਉੱਧਰ ਹੁਣ ਤੱਕ 3,435 ਪੀੜਤਾਂ ਨੂੰ ਸਿਹਤਯਾਬ ਹੋਣ 'ਤੇ ਹਸਪਤਾਲ 'ਚੋਂ ਛੁੱਟੀ ਦਿੱਤੀ ਜਾ ਚੁੱਕੀ ਹੈ, ਜਿਸ ਤੋਂ ਬਾਅਦ ਹਸਪਤਾਲ 'ਚ ਜੇਰੇ ਇਲਾਜ ਰੋਗੀਆਂ ਦੀ ਗਿਣਤੀ 1,003 ਹੈ। ਉੱਥੇ ਹੀ ਹੁਣ ਤੱਕ ਸੰਸਥਾਗਤ ਕੁਆਰੰਟਾਈਨ ਕੇਂਦਰਾਂ ਤੋਂ 4,445 ਸ਼ੱਕੀਆਂ ਨੂੰ ਸਿਹਤਯਾਬ ਹੋਣ 'ਤੇ ਛੁੱਟੀ ਦਿੱਤੀ ਜਾ ਚੁੱਕੀ ਹੈ।


Tanu

Content Editor

Related News