ਪਾਕਿ ''ਤੇ ਭਾਰਤ ਦੀ Air Strike ਮਗਰੋਂ ਇੰਡੀਗੋ ਨੇ 10 ਮਈ ਤੱਕ 165 ਤੋਂ ਵੱਧ ਘਰੇਲੂ ਉਡਾਣਾਂ ਕੀਤੀਆਂ ਰੱਦ
Wednesday, May 07, 2025 - 03:22 PM (IST)

ਨਵੀਂ ਦਿੱਲੀ (ਏਜੰਸੀ)- ਹਵਾਬਾਜ਼ੀ ਕੰਪਨੀ ਇੰਡੀਗੋ ਨੇ ਹਵਾਈ ਖੇਤਰ ਦੀਆਂ ਪਾਬੰਦੀਆਂ ਕਾਰਨ 10 ਮਈ ਦੀ ਸਵੇਰ ਤੱਕ ਅੰਮ੍ਰਿਤਸਰ ਅਤੇ ਸ੍ਰੀਨਗਰ ਸਮੇਤ ਵੱਖ-ਵੱਖ ਘਰੇਲੂ ਹਵਾਈ ਅੱਡਿਆਂ ਤੋਂ 165 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਹਨ। ਹਵਾਬਾਜ਼ੀ ਕੰਪਨੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਭਾਰਤੀ ਹਥਿਆਰਬੰਦ ਬਲਾਂ ਵੱਲੋਂ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਅੱਤਵਾਦੀ ਕੈਂਪਾਂ 'ਤੇ ਮਿਜ਼ਾਈਲ ਹਮਲਿਆਂ ਅਤੇ ਹਵਾਈ ਖੇਤਰ 'ਤੇ ਪਾਬੰਦੀ ਦੇ ਮੱਦੇਨਜ਼ਰ ਕੁਝ ਹਵਾਈ ਅੱਡਿਆਂ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਆਪ੍ਰੇਸ਼ਨ ਸਿੰਦੂਰ ਦਾ IPL 'ਤੇ ਅਸਰ: ਪੰਜਾਬ ਕਿੰਗਜ਼ ਦੇ ਮੁਕਾਬਲੇ ਹੋ ਸਕਦੇ ਨੇ ਪ੍ਰਭਾਵਿਤ
ਏਅਰਲਾਈਨ ਨੇ ਇੱਕ ਬਿਆਨ ਵਿੱਚ ਕਿਹਾ, "ਹਵਾਈ ਖੇਤਰ 'ਤੇ ਪਾਬੰਦੀਆਂ ਬਾਰੇ ਸਰਕਾਰੀ ਨੋਟੀਫਿਕੇਸ਼ਨ ਦੇ ਕਾਰਨ, ਕਈ ਹਵਾਈ ਅੱਡਿਆਂ (ਅੰਮ੍ਰਿਤਸਰ, ਬੀਕਾਨੇਰ, ਚੰਡੀਗੜ੍ਹ, ਧਰਮਸ਼ਾਲਾ, ਗਵਾਲੀਅਰ, ਜੰਮੂ, ਜੋਧਪੁਰ, ਕਿਸ਼ਨਗੜ੍ਹ, ਲੇਹ, ਰਾਜਕੋਟ ਅਤੇ ਸ੍ਰੀਨਗਰ) ਤੋਂ 165 ਤੋਂ ਵੱਧ ਇੰਡੀਗੋ ਦੀਆਂ ਉਡਾਣਾਂ 10 ਮਈ 2025 ਨੂੰ ਸਵੇਰੇ 5.29 ਵਜੇ ਤੱਕ ਰੱਦ ਕਰ ਦਿੱਤੀਆਂ ਗਈਆਂ ਹਨ।" ਏਅਰਲਾਈਨ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਯਾਤਰੀਆਂ ਦੀਆਂ ਉਡਾਣਾਂ ਪ੍ਰਭਾਵਿਤ ਹੋਈਆਂ ਹਨ, ਉਹ ਅਗਲੀ ਉਪਲਬਧ ਉਡਾਣ 'ਤੇ ਆਪਣੀ ਬੁਕਿੰਗ ਦੁਬਾਰਾ ਸ਼ਡਿਊਲ ਕਰ ਸਕਦੇ ਹਨ ਜਾਂ ਬਿਨਾਂ ਕਿਸੇ ਵਾਧੂ ਲਾਗਤ ਦੇ ਆਪਣੀ ਬੁਕਿੰਗ ਰੱਦ ਕਰਨ ਦੀ ਚੋਣ ਕਰ ਸਕਦੇ ਹਨ ਅਤੇ ਉਨ੍ਹਾਂ ਨੂੰ ਪੂਰੀ ਰਕਮ ਵਾਪਸ ਕਰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: ਅਮਿਤ ਸ਼ਾਹ ਨੇ ਸੱਦ ਲਈ High level ਮੀਟਿੰਗ, ਸਰਹੱਦੀ ਸੂਬਿਆਂ ਦੇ ਮੁੱਖ ਮੰਤਰੀ ਲੈਣਗੇ ਹਿੱਸਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8