ਬਿ੍ਰਟੇਨ ''ਚ ਭਾਰਤੀ ਤੇ ਹੋਰ ਸਮੂਹਾਂ ਨੂੰ ਕੋਵਿਡ-19 ਨਾਲ ਮੌਤ ਦਾ ਖਤਰਾ ਜ਼ਿਆਦਾ - ਵਿਸ਼ਲੇਸ਼ਣ
Friday, May 08, 2020 - 01:24 AM (IST)
ਲੰਡਨ (ਏਜੰਸੀ) - ਬਿ੍ਰਟੇਨ ਵਿਚ ਭਾਰਤੀ ਉਨਾਂ ਸਮੂਹਾਂ ਵਿਚ ਸ਼ਾਮਲ ਹਨ, ਜਿਨ੍ਹਾਂ ਨੂੰ ਸ਼ਵੇਤਾਂ (ਗੋਰੇ ਲੋਕਾਂ) ਦੀ ਤੁਲਨਾ ਵਿਚ ਕੋਰੋਨਾਵਾਇਰਸ ਨਾਲ ਮੌਤ ਦਾ ਖਤਰਾ ਜ਼ਿਆਦਾ ਹੈ। ਇਹ ਗੱਲ ਵੀਰਵਾਰ ਨੂੰ ਬਿ੍ਰਟੇਨ ਵਿਚ ਕੋਰੋਨਾਵਾਇਰਸ ਮਹਾਮਾਰੀ ਨੂੰ ਲੈ ਕੇ ਜਾਰੀ ਇਕ ਤਾਜ਼ੇ ਅੰਕੜੇ ਸਾਹਮਣੇ ਆਉਣ ਤੋਂ ਬਾਅਦ ਆਈ। 'ਦਿ ਆਫਿਸ ਫਾਰ ਨੈਸ਼ਨਲ ਸਟੈਟੀਸਟਿਕਸ' ਆਧਾਰਿਤ ਵਿਸ਼ਲੇਸ਼ਣ ਤੋਂ ਪਾਇਆ ਕਿ ਇਸ ਖਤਰਨਾਕ ਵਾਇਰਸ ਨਾਲ ਭਾਰਤੀ ਮੂਲ ਦੇ 483 ਵਿਅਕਤੀਆਂ ਦੀ ਮੌਤ ਹੋ ਹੋਈ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਦੀ ਉਮਰ 65 ਸਾਲ ਤੋਂ ਜ਼ਿਆਦਾ ਸੀ।
ਓ. ਐਨ. ਐਸ. ਨੇ ਆਖਿਆ ਕਿ ਅਸਥਾਈ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਸ਼ਵੇਤਾਂ ਦੇ ਮੁਕਾਬਲੇ ਕੁਝ ਹੋਰ ਸਮੂਹਾਂ ਵਿਚ ਕੋਵਿਡ-19 ਨਾਲ ਮੌਤ ਹੋਣ ਦਾ ਖਤਰਾ ਜ਼ਿਆਦਾ ਹੈ। ਇਸ ਵਿਚ ਆਖਿਆ ਗਿਆ ਕਿ, ਬੰਗਲਾਦੇਸ਼ੀ, ਪਾਕਿਸਤਾਨੀ, ਭਾਰਤੀ ਅਤੇ ਹੋਰ ਮੂਲ ਦੇ ਲੋਕਾਂ ਵਿਚ ਸ਼ਵੇਤਾਂ ਦੇ ਮੁਕਾਬਲੇ ਕੋਵਿਡ-19 ਨਾਲ ਮੌਤ ਦਾ ਖਤਰਾ ਜ਼ਿਆਦਾ ਹੈ। ਬੰਗਲਾਦੇਸ਼ੀ ਅਤੇ ਪਾਕਿਸਤਾਨੀ ਮੂਲ ਦੇ ਸਮੂਹਾਂ ਦੇ ਮਰਦਾਂ, ਸ਼ਵੇਤ ਮਰਦਾਂ ਦੇ ਮੁਕਾਬਲੇ ਕੋਵਿਡ-19 ਨਾਲ ਮੌਤ ਹੋਣ ਦਾ ਖਤਰਾ 1.8 ਗੁਣਾ ਜ਼ਿਆਦਾ ਹੈ। ਉਥੇ ਔਰਤਾਂ ਲਈ ਇਹ ਅੰਕੜਾ 1.6 ਗੁਣਾ ਜ਼ਿਆਦਾ ਹੈ। ਉਥੇ ਵਿਸ਼ਲੇਸ਼ਣ ਵਿਚ ਉਮਰ ਨੂੰ ਧਿਆਨ ਵਿਚ ਰੱਖਣ ਤੋਂ ਬਾਅਦ ਅਸ਼ਵੇਤ ਮਰਦਾਂ ਵਿਚ ਕੋਵਿਡ-19 ਨਾਲ ਮੌਤ ਦਾ ਖਤਰਾ ਸ਼ਵੇਤਾਂ ਦੇ ਮੁਕਾਬਲੇ 4.2 ਗੁਣਾ ਜ਼ਿਆਦਾ ਅਤੇ ਅਸ਼ਵੇਤ ਔਰਤਾਂ ਵਿਚ ਸ਼ਵੇਤ ਔਰਤਾਂ ਦੇ ਮੁਕਾਬਲੇ 4.3 ਗੁਣਾ ਜ਼ਿਆਦਾ ਹੈ। ਓ. ਐਨ. ਐਸ. ਨੇ ਸਿੱਟਾ ਕੱਢਿਆ ਹੈ, ਇਨਾਂ ਨਤੀਜਿਆਂ ਵਿਚ ਪਤਾ ਲੱਗਦਾ ਹੈ ਕਿ ਕੋਵਿਡ-19 ਦੀ ਮੌਤ ਦਰ ਨਾਲ ਜਾਤੀ ਸਮੂਹਾਂ ਵਿਚਾਲੇ ਦਾ ਫਰਕ ਅਸ਼ੰਕ ਰੂਪ ਤੋਂ ਸਮਾਜਿਕ-ਆਰਥਿਕ ਪ੍ਰਤੀਕੂਲ ਹਾਲਾਤਾਂ ਅਤੇ ਹੋਰ ਹਾਲਾਤਾਂ ਦਾ ਨਤੀਜਾ ਹੈ ਪਰ ਫਰਕ ਦਾ ਵਿਸ਼ੇਸ਼ ਹਿੱਸਾ ਅਜੇ ਤੱਕ ਸਪੱਸ਼ਟ ਨਹੀਂ ਹੋਇਆ ਹੈ।