ਭਾਰਤੀ ਸੋਸ਼ਲ ਵਰਕਰ ਦਾ ਦੁਬਈ ''ਚ ਦਿਹਾਂਤ, ਸੈਂਕੜੇ ਲੋਕਾਂ ਲਈ ਸੀ ''ਮਸੀਹਾ''

12/29/2019 2:22:58 PM

ਦੁਬਈ— ਯੂ. ਏ. ਈ. 'ਚ ਰਹਿ ਰਹੇ ਭਾਰਤੀ ਸੋਸ਼ਲ ਵਰਕਰ ਨਜ਼ਰ ਨੰਦੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਸਥਾਨਕ ਮੀਡੀਆ ਮੁਤਾਬਕ 50 ਕੁ ਸਾਲਾ ਨੰਦੀ ਨੂੰ ਐਤਵਾਰ ਸਵੇਰੇ ਛਾਤੀ 'ਚ ਦਰਦ ਦੀ ਸ਼ਿਕਾਇਤ ਹੋਈ ਤੇ ਜਦ ਉਨ੍ਹਾਂ ਨੂੰ ਹਸਪਤਾਲ ਲੈ ਜਾਇਆ ਗਿਆ, ਤਾਂ ਇੱਥੇ ਉਨ੍ਹਾਂ ਨੇ ਆਖਰੀ ਸਾਹ ਲਏ।

ਕੇਰਲ ਦੇ ਪ੍ਰਸਿੱਧ ਸੋਸ਼ਲ ਵਰਕਰ ਅਪਾਹਜ ਰੋਗੀਆਂ ਤੇ ਲੋੜਵੰਦਾਂ ਦੀ ਮਦਦ ਲਈ ਵਲੰਟੀਅਰ ਦੇ ਤੌਰ 'ਤੇ ਕੰਮ ਕਰਦੇ ਰਹੇ। ਉਨ੍ਹਾਂ ਨੇ ਲੋਕਾਂ ਨੂੰ ਵੀਜ਼ਾ ਮੁਆਫੀ ਜਾਂ ਹੋਰ ਸੰਕਟ ਦੇ ਸਮੇਂ ਪ੍ਰੇਸ਼ਾਨੀ 'ਚੋਂ ਕੱਢਣ ਲਈ ਕਾਫੀ ਕੰਮ ਕੀਤਾ।
ਦੁਬਈ ਪੁਲਸ ਅਤੇ ਦੁਬਈ 'ਚ ਸਥਿਤ ਭਾਰਤੀ ਕੌਂਸਲਟ ਦਾ ਕਈ ਕੰਮਾਂ 'ਚ ਸਮਰਥਨ ਵੀ ਕੀਤਾ। ਕੇਰਲ 'ਚ ਹੜ੍ਹ ਕਾਰਨ ਲੱਖਾਂ ਲੋਕਾਂ ਦਾ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ ਤੇ ਕਈ ਲੋਕਾਂ ਦੀ ਮੌਤ ਹੋ ਗਈ ਸੀ। ਇਸ ਦੌਰਾਨ ਨੰਦੀ ਨੇ ਲੋਕਾਂ ਦੀ ਆਰਥਿਕ ਤੇ ਸਮਾਜਿਕ ਪੱਖੋਂ ਕਾਫੀ ਮਦਦ ਕੀਤੀ। ਉਨ੍ਹਾਂ ਰਾਹਤ ਕਾਰਜਾਂ 'ਚ ਕਈ ਵਲੰਟੀਅਰਾਂ ਦੀ ਮਦਦ ਨਾਲ ਬਰਬਾਦ ਹੋਏ ਪਰਿਵਾਰਾਂ ਨੂੰ ਬੁਨਿਆਦੀ ਜ਼ਰੂਰਤਾਂ ਭੇਜੀਆਂ। ਉਨ੍ਹਾਂ ਦੇ ਚੰਗੇ ਕੰਮਾਂ ਕਾਰਨ ਉਹ ਲੋਕਾਂ ਲਈ ਮਸੀਹਾ ਬਣੇ ਰਹੇ।


Related News