ਭਾਰਤੀ ਵਿਗਿਆਨੀਆਂ ਨੇ ਆਕਾਸ਼ਗੰਗਾ ’ਚ ਲੱਭੇ 28 ਨਵੇਂ ਤਾਰੇ
Saturday, Jul 27, 2019 - 01:37 AM (IST)

ਨੈਨੀਤਾਲ– ਆਰੀਆਭੱਟ ਪ੍ਰੀਖਣ ਵਿਗਿਆਨ ਖੋਜ ਸੰਸਥਾਨ ਦੇ ਵਿਗਿਆਨੀਆਂ ਨੇ ਇਥੇ ਆਕਾਸ਼ਗੰਗਾ ਗਲੈਕਸੀ ’ਚ 28 ਨਵੇਂ ਪਰਿਵਰਤਨਸ਼ੀਲ ਤਾਰੇ ਲੱਭੇ ਹਨ। ਸੰਸਥਾ ਦੇ ਡਾਇਰੈਕਟਰ ਵਹਾਬੂਦੀਨ ਨੇ ਇਸ ਨੂੰ ਦੁਰਲੱਭ ਪ੍ਰਾਪਤੀ ਦੱਸਿਆ ਹੈ। ਇਨ੍ਹਾਂ ਤਾਰਿਆਂ ਦੀ ਚਮਕ ਬਦਲਦੀ ਰਹਿੰਦੀ ਹੈ। ਸੰਸਥਾ ਦੇ ਸਾਬਕਾ ਡਾਇਰੈਕਟਰ ਤੇ ਹੁਣ ਇਥੇ ਸੀਨੀਅਰ ਵਿਗਿਆਨੀ ਵਜੋਂ ਕੰਮ ਕਰ ਰਹੇ ਅਨਿਲ ਪਾਂਡੇ ਨੇ ਕਿਹਾ ਕਿ ਐੱਨ. ਜੀ. ਸੀ. 4147 ’ਚ ਇਨ੍ਹਾਂ ਤਾਰਿਆਂ ਦੀ ਪਛਾਣ ਹੋਈ ਹੈ। ਉਨ੍ਹਾਂ ਦੱਸਿਆ ਕਿ ਡਾ. ਸਨੇਹਲਤਾ ਤੇ ਡਾ. ਏ. ਕੇ. ਪਾਂਡੇ ਦੀ ਅਗਵਾਈ ’ਚ ਖੋਜੀਆਂ ਦੀ ਟੀਮ ਨੇ ਨੈਨੀਤਾਲ ਨੇੜੇ 3.6 ਮੀਟਰ ਲੰਬੀ ਦੇਵਸਥਲ ਆਪਟੀਕਲ ਦੂਰਬੀਨ ਦੀ ਮਦਦ ਨਾਲ ਇਹ ਖੋਜ ਕੀਤੀ ਹੈ।