ਮਾਲਦੀਵ ''ਚ ਪਲਟ ਗਈ ਸਪੀਡਬੋਟ ! ਭਾਰਤ ਦੇ ਦਿੱਗਜ ਰੈਲੀ ਡਰਾਈਵਰ ਹਰੀ ਸਿੰਘ ਹੋਏ ਲਾਪਤਾ

Saturday, Mar 21, 2026 - 12:02 PM (IST)

ਮਾਲਦੀਵ ''ਚ ਪਲਟ ਗਈ ਸਪੀਡਬੋਟ ! ਭਾਰਤ ਦੇ ਦਿੱਗਜ ਰੈਲੀ ਡਰਾਈਵਰ ਹਰੀ ਸਿੰਘ ਹੋਏ ਲਾਪਤਾ

ਬਿਊਰੋ: ਭਾਰਤ ਦੇ ਖੇਡ ਪ੍ਰਸ਼ੰਸਕਾਂ ਲਈ ਵੀਰਵਾਰ ਰਾਤ ਮਾਲਦੀਵ ਤੋਂ ਇੱਕ ਬਹੁਤ ਚਿੰਤਾਜਨਕ ਖ਼ਬਰ ਸਾਹਮਣੇ ਆਈ। ਜਾਣਕਾਰੀ ਅਨੁਸਾਰ ਮਾਲਦੀਵ ਵਿੱਚ ਇੱਕ ਸਪੀਡਬੋਟ ਪਲਟਣ ਕਾਰਨ ਭਾਰਤ ਦੇ ਮਸ਼ਹੂਰ ਅਤੇ ਤਜਰਬੇਕਾਰ ਰੈਲੀ ਡਰਾਈਵਰ ਹਰੀ ਸਿੰਘ ਦੇ ਲਾਪਤਾ ਹੋਣ ਦੀ ਖ਼ਬਰ ਮਿਲੀ ਹੈ। ਸਥਾਨਕ ਰਿਪੋਰਟਾਂ ਮੁਤਾਬਕ ਇਹ ਹਾਦਸਾ ਵੀਰਵਾਰ (19 ਮਾਰਚ) ਦੀ ਰਾਤ ਨੂੰ ਵਾਪਰਿਆ, ਜਿਸ ਤੋਂ ਬਾਅਦ ਹਫ਼ੜਾ-ਦਫ਼ੜੀ ਮੱਚ ਗਈ। 

ਇਹ ਵੀ ਪੜ੍ਹੋ -  ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਬਦਲਾਅ, ਟੈਂਕੀ ਭਰਾਉਣ ਤੋਂ ਪਹਿਲਾਂ ਚੈਕ ਕਰੋ ਅੱਜ ਦਾ ਰੇਟ

ਜਾਣਕਾਰੀ ਮੁਤਾਬਕ ਜਿਸ ਵੇਲੇ ਕਿਸ਼ਤੀ ਪਲਟ ਜਾਣ ਦਾ ਹਾਦਸਾ ਵਾਪਰਿਆ, ਉਸ ਸਮੇਂ ਕਿਸ਼ਤੀ ਵਿਚ ਕੁੱਲ ਸੱਤ ਲੋਕ ਸਵਾਰ ਸਨ। ਇਸ ਹਾਦਸੇ ਵਿੱਚ ਰੇਮੰਡ ਗਰੁੱਪ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਗੌਤਮ ਸਿੰਘਾਨੀਆ ਵੀ ਸਵਾਰ ਸਨ, ਜੋ ਵਾਲ-ਵਾਲ ਬਚ ਗਏ ਹਨ। ਹਾਦਸੇ ਤੋਂ ਤੁਰੰਤ ਬਾਅਦ ਮਾਲਦੀਵ ਨੈਸ਼ਨਲ ਡਿਫੈਂਸ ਫੋਰਸ (MNDF) ਵੱਲੋਂ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ। ਇਸ ਹਾਦਸੇ ਦੇ ਸਬੰਧ ਵਿਚ ਗੌਤਮ ਸਿੰਘਾਨੀਆ ਦੇ ਬੁਲਾਰੇ ਨੇ ਪੁਸ਼ਟੀ ਕੀਤੀ ਹੈ ਕਿ ਸਿੰਘਾਨੀਆ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਹ ਇਲਾਜ ਲਈ ਮੁੰਬਈ ਪਰਤ ਆਏ ਹਨ।

ਇਹ ਵੀ ਪੜ੍ਹੋ -  ਸਰਕਾਰੀ ਮੁਲਾਜ਼ਮਾਂ ਲਈ ਖ਼ਾਸ ਖ਼ਬਰ! DA 'ਚ 5 ਫ਼ੀਸਦੀ ਦਾ ਵਾਧਾ, 1 ਅਪ੍ਰੈਲ ਤੋਂ ਮਿਲੇਗੀ ਮੋਟੀ ਸੈਲਰੀ

PunjabKesari

ਦੋ ਭਾਰਤੀਆਂ ਦੀ ਭਾਲ ਜਾਰੀ
ਮਾਲਦੀਵ ਦੇ ਰੱਖਿਆ ਬਲਾਂ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਦੋ ਭਾਰਤੀ ਨਾਗਰਿਕ ਅਜੇ ਵੀ ਲਾਪਤਾ ਹਨ, ਜਿਨ੍ਹਾਂ ਵਿੱਚੋਂ ਇੱਕ ਭਾਰਤੀ ਰੈਲੀ ਜਗਤ ਦੇ ਦਿੱਗਜ ਹਰੀ ਸਿੰਘ ਦੱਸੇ ਜਾ ਰਹੇ ਹਨ। ਸਮੁੰਦਰ ਵਿੱਚ ਵੱਡੇ ਪੱਧਰ 'ਤੇ ਸਰਚ ਅਤੇ ਰੈਸਕਿਊ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਦਾ ਪਤਾ ਲਗਾਇਆ ਜਾ ਸਕੇ। ਇਸ ਖ਼ਬਰ ਦੇ ਆਉਣ ਤੋਂ ਬਾਅਦ ਖੇਡ ਜਗਤ ਵਿੱਚ ਸੋਗ ਅਤੇ ਚਿੰਤਾ ਦੀ ਲਹਿਰ ਹੈ। ਹਰੀ ਸਿੰਘ ਦੇ ਪ੍ਰਸ਼ੰਸਕ ਅਤੇ ਮੋਟਰਸਪੋਰਟਸ ਨਾਲ ਜੁੜੇ ਲੋਕ ਉਨ੍ਹਾਂ ਦੀ ਸਲਾਮਤੀ ਲਈ ਲਗਾਤਾਰ ਦੁਆਵਾਂ ਕਰ ਰਹੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਵੇਂ ਹੀ ਕੋਈ ਨਵੀਂ ਜਾਣਕਾਰੀ ਮਿਲੇਗੀ, ਉਹ ਸਾਂਝੀ ਕਰਨਗੇ। 

ਇਹ ਵੀ ਪੜ੍ਹੋ - ਰੁਕ ਸਕਦੀ ਹੈ ਤੁਹਾਡੀ ਪੈਨਸ਼ਨ! ਅੱਜ ਹੀ ਕਰ ਲਓ ਆਹ ਕੰਮ, ਸਰਕਾਰ ਨੇ ਜਾਰੀ ਕਰ 'ਤਾ ਨਿਰਦੇਸ਼

ਕੌਣ ਹਨ ਹਰੀ ਸਿੰਘ?
ਮਾਲਦੀਵ ਵਿੱਚ ਸਪੀਡਬੋਟ ਪਲਟਣ ਕਾਰਨ ਲਾਪਤਾ ਹੋਏ ਹਰੀ ਸਿੰਘ ਭਾਰਤੀ ਮੋਟਰਸਪੋਰਟਸ ਦਾ ਇੱਕ ਬਹੁਤ ਵੱਡਾ ਨਾਮ ਹੈ। ਉਨ੍ਹਾਂ ਨੇ 1990 ਦੇ ਦਹਾਕੇ ਵਿੱਚ ਲਗਾਤਾਰ ਪੰਜ ਵਾਰ ਇੰਡੀਅਨ ਨੈਸ਼ਨਲ ਰੈਲੀ ਚੈਂਪੀਅਨਸ਼ਿਪ ਜਿੱਤੀ ਸੀ। ਉਹ ਏਸ਼ੀਆ ਜ਼ੋਨ ਰੈਲੀ ਚੈਂਪੀਅਨਸ਼ਿਪ ਦੇ ਪਹਿਲੇ ਐਡੀਸ਼ਨ ਦੇ ਜੇਤੂ ਰਹੇ। ਉਹ ਜੇਕੇ ਟਾਇਰ ਮੋਟਰਸਪੋਰਟਸ ਦੇ ਹੈੱਡ ਆਫ਼ ਆਪ੍ਰੇਸ਼ਨਜ਼ ਅਤੇ ਮਰਸਡੀਜ਼-ਬੈਂਜ਼ ਇੰਡੀਆ ਦੇ ਚੀਫ਼ ਇੰਸਟ੍ਰਕਟਰ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ।

ਇਹ ਵੀ ਪੜ੍ਹੋ - ਚਾਰਜਿੰਗ ਦੌਰਾਨ ਇਲੈਕਟ੍ਰਿਕ ਕਾਰ Blast; ਇੱਕੋ ਪਰਿਵਾਰ ਦੇ 7 ਮੈਂਬਰਾਂ ਦੀ ਮੌਤ, ਇੰਦੌਰ ਦਾ ਕੰਬਿਆ ਇਲਾਕਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News