ਭਾਰਤੀ ਡਾਕ ਮਹਿਕਮੇ ''ਚ ਨਿਕਲੀਆਂ ਭਰਤੀਆਂ, 10ਵੀਂ ਪਾਸ ਉਮੀਦਵਾਰ ਕਰਨ ਅਪਲਾਈ

06/10/2020 11:13:19 AM

ਨਵੀਂ ਦਿੱਲੀ— ਭਾਰਤੀ ਡਾਕ ਮਹਿਕਮੇ ਦੇ ਮੱਧ ਪ੍ਰਦੇਸ਼ ਪੋਸਟਲ ਸਰਕਲ 'ਚ ਗ੍ਰਾਮੀਣ ਡਾਕ ਸੇਵਕਾਂ (ਜੀ. ਡੀ. ਐੱਸ.) ਦੀ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਡਾਕ ਮਹਿਕਮੇ ਵਿਚ ਇਸ ਭਰਤੀ ਪ੍ਰਕਿਰਿਆ ਤਹਿਤ 2,834 ਅਹੁਦਿਆਂ 'ਤੇ ਭਰਤੀਆਂ ਕੀਤੀਆਂ ਜਾਣਗੀਆਂ। ਇਨ੍ਹਾਂ ਅਹੁਦਿਆਂ 'ਤੇ 10ਵੀਂ ਉਮੀਦਵਾਰ ਅਰਜ਼ੀ ਕਰ ਸਕਦੇ ਹਨ। ਗ੍ਰਾਮੀਣ ਡਾਕ ਸੇਵਕ ਦੀ ਇਸ ਭਰਤੀ ਤਹਿਤ ਬਰਾਂਚ ਪੋਸਟਮਾਸਟਰ, ਅਸਿਸਟੈਂਟ ਬਰਾਂਚ ਪੋਸਟਮਾਸਟਰ, ਡਾਕ ਸੇਵਕ ਦੇ ਅਹੁਦੇ ਭਰੇ ਜਾਣਗੇ। ਇੱਛੁਕ ਅਤੇ ਯੋਗ ਉਮੀਦਵਾਰ 7 ਜੁਲਾਈ 2020 ਤੱਕ ਲਈ ਅਰਜ਼ੀਆਂ ਭੇਜ ਸਕਦੀਆਂ ਹਨ।

ਸਿੱਖਿਅਕ ਯੋਗਤਾ—
ਅਰਜ਼ੀ ਲਈ ਉਮੀਦਵਾਰ ਨੂੰ ਮਾਨਤਾ ਪ੍ਰਾਪਤ ਸਕੂਲ ਸਿੱਖਿਆ ਬੋਰਡ ਤੋਂ 10ਵੀਂ ਪਾਸ ਹੋਣਾ ਜ਼ਰੂਰੀ ਹੈ। ਇਸ ਦੇ ਨਾਲ ਹੀ 60 ਦਿਨਾਂ ਦਾ ਬੇਸਿਕ ਕੰਪਿਊਟਰ ਟ੍ਰੇਨਿੰਗ ਸਰਟੀਫਿਕੇਟ ਹੋਣਾ ਲਾਜ਼ਮੀ ਹੈ। ਉੱਥੇ ਹੀ ਜਿਨ੍ਹਾਂ ਸਿੱਖਿਆਰਥੀਆਂ ਨੇ 10ਵੀਂ ਜਾਂ 12ਵੀਂ 'ਚ ਕੰਪਿਊਟਰ ਇਕ ਵਿਸ਼ੇ ਦੇ ਰੂਪ ਵਿਚ ਪੜ੍ਹਿਆ ਹੈ, ਉਨ੍ਹਾਂ ਲਈ ਕੰਪਿਊਟਰ ਦੀ ਬੇਸਿਕ ਜਾਣਕਾਰੀ ਦੇ ਸਰਟੀਫਿਕੇਟ ਦੀ ਲੋੜ ਨਹੀਂ ਹੈ। 

ਉਮਰ ਹੱਦ—
ਮੱਧ ਪ੍ਰਦੇਸ਼ ਪੋਸਟਲ ਸਰਕਲ ਵਿਚ ਗ੍ਰਾਮੀਣ ਡਾਕ ਸੇਵਕਾਂ ਦੇ ਅਹੁਦਿਆਂ ਲਈ ਉਮੀਦਵਾਰ ਦੀ ਘੱਟ ਤੋਂ ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ 40 ਸਾਲ ਹੋਣੀ ਚਾਹੀਦੀ ਹੈ। ਉੱਥੇ ਹੀ ਰਿਜ਼ਰਵਡ ਵਰਗ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਉਮਰ ਹੱਦ 'ਚ ਨਿਯਮਾਂ ਮੁਤਾਬਕ ਛੋਟ ਦਿੱਤੀ ਜਾਵੇਗੀ।

ਕਿਵੇਂ ਹੋਵੇਗੀ ਚੋਣ?
ਇਸ ਭਰਤੀ ਪ੍ਰਕਿਰਿਆ ਤਹਿਤ ਉਮੀਦਵਾਰਾਂ ਨੂੰ ਕੋਈ ਪ੍ਰੀਖਿਆ ਨਹੀਂ ਦੇਣੀ ਹੋਵੇਗੀ ਸਗੋਂ ਕਿ ਆਨਲਾਈਨ ਅਰਜ਼ੀਆਂ ਦੇ ਆਧਾਰ 'ਤੇ ਮੈਰਿਟ ਲਿਸਟ ਤਿਆਰ ਕੀਤੀ ਜਾਵੇਗੀ। ਉਮੀਦਵਾਰਾਂ ਦੀ ਚੋਣ 10ਵੀਂ ਵਿਚ ਪ੍ਰਾਪਤ ਅੰਕਾਂ ਦੇ ਆਧਾਰ 'ਤੇ ਕੀਤੀ ਜਾਵੇਗੀ।

ਇੰਨੀ ਹੋਵੇਗੀ ਤਨਖਾਹ—
ਅਹੁਦਿਆਂ 'ਤੇ ਚੋਣੇ ਗਏ ਉਮੀਦਵਾਰਾਂ ਨੂੰ 12,000 ਰੁਪਏ ਤੋਂ 14,500 ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲੇਗੀ। ਦੱਸ ਦੇਈਏ ਕਿ ਇਸ ਭਰਤੀ ਲਈ ਅਰਜ਼ੀ ਦੀ ਆਖਰੀ ਤਰੀਕ 7 ਜੁਲਾਈ 2020 ਹੈ। ਵਧੇਰੇ ਜਾਣਕਾਰੀ ਲਈ ਇੱਥੇ ਕਲਿਕ http://appost.in/gdsonline/ ਕਰ ਕੇ ਅਧਿਕਾਰਤ ਵੈੱਬਸਾਈਟ 'ਤੇ ਚੈਕ ਕੀਤਾ ਜਾ ਸਕਦਾ ਹੈ।


Tanu

Content Editor

Related News