ਅਮਰੀਕਾ ''ਚ ਭਾਰਤੀ ਮੂਲ ਦਾ ਵਿਅਕਤੀ ਪਿਤਾ ਦੀ ਹੱਤਿਆ ਦੇ ਦੋਸ਼ ''ਚ ਗ੍ਰਿਫਤਾਰ

08/12/2019 7:53:27 PM

ਨਿਊਯਾਰਕ - ਅਮਰੀਕਾ ਦੇ ਫਿਲਾਡੇਲਫੀਆ 'ਚ ਭਾਰਤੀ ਮੂਲ ਦੇ 31 ਸਾਲਾ ਇਕ ਵਿਅਕਤੀ ਨੇ ਆਪਣੇ ਪਿਤਾ ਦੀ ਕਥਿਤ ਤੌਰ 'ਤੇ ਹੱਤਿਆ ਕਰ ਦਿੱਤੀ। ਬਾਅਦ 'ਚ ਹਾਰਵਰਡ ਯੂਨੀਵਰਸਿਟੀ ਵੱਲੋਂ ਆਪਾਤ ਸਥਿਤੀ ਚਿਤਾਵਨੀ ਜਾਰੀ ਕਰਨ ਤੋਂ ਬਾਅਦ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।

'ਦਿ ਫਿਲਾਡੇਲਫੀਆ ਇਨਕੁਵਾਇਰਰ' ਨੇ ਇਕ ਖਬਰ 'ਚ ਦੱਸਿਆ ਕਿ ਦੋਸ਼ੀ ਸੋਹਨ ਪੰਜਰੋਲੀਆ ਨੂੰ ਸ਼ਿਜੋਫ੍ਰੇਨੀਆ ਨਾਂ ਦੀ ਬੀਮਾਰੀ ਹੈ ਅਤੇ ਉਸ ਨੇ ਆਪਣੇ 60 ਸਾਲਾ ਪਿਤਾ ਮਹਿੰਦਰ ਪੰਜਰੋਲੀਆ ਦੀ ਹੱਤਿਆ ਇਸ ਮਹੀਨੇ ਦੀ ਸ਼ੁਰੂਆਤ 'ਚ ਕਰ ਦਿੱਤੀ ਸੀ। ਪੁਲਸ ਨੇ ਦੱਸਿਆ ਕਿ ਸੋਹਨ ਇਕ ਕਾਰ 'ਚ ਹਥਿਆਰ ਦੇ ਨਾਲ ਫਰਾਰ ਹੋ ਗਿਆ ਸੀ। ਜਾਂਚ ਦੌਰਾਨ ਅਧਿਕਾਰੀਆਂ ਨੇ ਹਾਰਵਰਡ ਯੂਨੀਵਰਸਿਟੀ ਤੋਂ ਵੀ ਜਾਣਕਾਰੀ ਇਕੱਠੀ ਕੀਤੀ ਕਿਉਂਕਿ ਉਸ ਨੇ ਯੂਨੀਵਰਸਿਟੀ ਦੇ ਐਕਸਟੈਂਸ਼ਨ ਸਕੂਲ ਤੋਂ 2013 'ਚ ਬੈਚਲਰ ਦੀ ਡਿਗਰੀ ਹਾਸਲ ਕੀਤੀ ਸੀ। ਯੂਨੀਵਰਸਿਟੀ ਦੇ ਇਕ ਪੁਲਸ ਅਧਿਕਾਰੀ ਨੇ ਸੋਹਨ ਦੀ ਕਾਰ ਦਾ ਪਤਾ ਲੱਗਾ ਲਿਆ, ਜਿਸ ਨਾਲ ਉਸ ਦੀ ਵੀ ਜਾਣਕਾਰੀ ਮਿਲ ਗਈ ਅਤੇ ਸੋਹਨ ਨੂੰ ਗ੍ਰਿਫਤਾਰ ਕਰ ਲਿਆ ਗਿਆ।


Khushdeep Jassi

Content Editor

Related News