2024 ਲੋਕ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਨੇ Political Affairs Group ਅਤੇ ਟਾਸਕ ਫ਼ੋਰਸ ਦਾ ਕੀਤਾ ਗਠਨ

Tuesday, May 24, 2022 - 01:53 PM (IST)

2024 ਲੋਕ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਨੇ Political Affairs Group ਅਤੇ ਟਾਸਕ ਫ਼ੋਰਸ ਦਾ ਕੀਤਾ ਗਠਨ

ਨੈਸ਼ਨਲ ਡੈਸਕ- ਕਾਂਗਰਸ 2024 ਦੀਆਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ 'ਚ ਜੁਟ ਗਈ ਹੈ। ਕਾਂਗਰਸ 2024 ਦੀਆਂ ਲੋਕ ਸਭਾ ਚੋਣਾਂ ਲਈ ਵੱਡੀ ਰਣਨੀਤੀ ਬਣਾਉਣ ਵਿਚ ਲੱਗੀ ਹੋਈ ਹੈ। ਇਸ ਦੇ ਬਦਲੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਵੱਡਾ ਕਦਮ ਚੁੱਕਦੇ 8 ਮੈਂਬਰੀ ਸਿਆਸੀ ਮਾਮਲਿਆਂ ਦੀ ਕਮੇਟੀ ਅਤੇ 2024 ਲੋਕ ਸਭਾ ਚੋਣਾਂ ਲਈ ਟਾਸਕ ਫੋਰਸ ਦਾ ਗਠਨ ਵੀ ਕੀਤਾ ਹੈ। ਕਾਂਗਰਸ ਨੇ ਉਦੇਪੁਰ ਚਿੰਤਨ ਕੈਂਪ 'ਚ ਕੀਤੇ ਗਏ ਫ਼ੈਸਲਿਆਂ ਨੂੰ ਲਾਗੂ ਕਰਨ ਦੇ ਮਕਸਦ ਨਾਲ ਮੰਗਲਵਾਰ ਨੂੰ 8 ਮੈਂਬਰੀ 'ਟਾਸਕ ਫੋਰਸ-2024' ਦਾ ਗਠਨ ਕੀਤਾ। ਇਸ ਦੇ ਨਾਲ ਹੀ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਦੀ ਅਗਵਾਈ ਹੇਠ ਸਿਆਸੀ ਮਾਮਲਿਆਂ ਦਾ ਗਰੁੱਪ ਵੀ ਬਣਾਇਆ ਗਿਆ। ਪਾਰਟੀ ਦੇ ਸੰਗਠਨ ਜਨਰਲ ਸਕੱਤਰ ਕੇ.ਸੀ ਵੇਨੂੰਗੋਪਾਲ ਵੱਲੋਂ ਜਾਰੀ ਬਿਆਨ ਅਨੁਸਾਰ, ਕਾਂਗਰਸ 2 ਅਕਤੂਬਰ ਤੋਂ ਪ੍ਰਸਤਾਵਿਤ ‘ਭਾਰਤ ਜੋੜੋ ਯਾਤਰਾ’ ਲਈ 9 ਮੈਂਬਰੀ ਕੇਂਦਰੀ ਯੋਜਨਾ ਸਮੂਹ ਦਾ ਗਠਨ ਵੀ ਕੀਤਾ ਗਿਆ ਹੈ।

PunjabKesari

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਇਨ੍ਹਾਂ ਅਹਿਮ ਗਰੁੱਪਾਂ ਦਾ ਗਠਨ ਕੀਤਾ ਸੀ। 'ਟਾਸਕ ਫੋਰਸ-2024' 'ਚ ਪਾਰਟੀ ਦੇ ਸੀਨੀਅਰ ਆਗੂ ਪੀ. ਚਿਦਾਂਬਰਮ, ਮੁਕੁਲ ਵਾਸਨਿਕ, ਜੈਰਾਮ ਰਮੇਸ਼, ਪ੍ਰਿਅੰਕਾ ਗਾਂਧੀ ਵਾਡਰਾ, ਕੇ.ਸੀ. ਵੇਨੂੰਗੋਪਾਲ, ਅਜੈ ਮਾਕਨ, ਰਣਦੀਪ ਸੁਰਜੇਵਾਲਾ ਅਤੇ ਚੋਣ ਰਣਨੀਤੀਕਾਰ ਸੁਨੀਲ ਕੰਗੋਲੂ ਸ਼ਾਮਲ ਹਨ। ਸਿਆਸੀ ਮਾਮਲਿਆਂ ਦੇ ਗਰੁੱਪ ਵਿਚ ਰਾਹੁਲ ਗਾਂਧੀ ਅਤੇ ਕੁਝ ਹੋਰ ਸੀਨੀਅਰ ਨੇਤਾਵਾਂ ਦੇ ਨਾਲ ਹੀ ਕਾਂਗਰਸ ਦੇ 'ਜੀ-23' ਦੇ ਦੋ ਅਹਿਮ ਮੈਂਬਰਾਂ ਗੁਲਾਮ ਨਬੀ ਆਜ਼ਾਦ ਅਤੇ ਆਨੰਦ ਸ਼ਰਮਾ ਨੂੰ ਜਗ੍ਹਾ ਮਿਲੀ ਹੈ। ਕੇਂਦਰੀ ਯੋਜਨਾ ਸਮੂਹ 'ਚ ਦਿਗਵਿਜੇ ਸਿੰਘ, ਸਚਿਨ ਪਾਇਲਟ, ਸ਼ਸ਼ੀ ਥਰੂਰ ਅਤੇ ਕੁਝ ਹੋਰ ਨੇਤਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News