ਭਾਰਤੀ ਫ਼ੌਜ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਮਿਲੇਗੀ ਮੋਟੀ ਤਨਖਾਹ

Saturday, Nov 16, 2024 - 09:54 AM (IST)

ਭਾਰਤੀ ਫ਼ੌਜ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਮਿਲੇਗੀ ਮੋਟੀ ਤਨਖਾਹ

ਨਵੀਂ ਦਿੱਲੀ- ਭਾਰਤੀ ਫ਼ੌਜ 'ਚ ਨੌਕਰੀ ਕਰਨ ਦਾ ਸੁਫ਼ਨਾ ਦੇਖ ਰਹੇ ਨੌਜਵਾਨਾਂ ਲਈ ਚੰਗੀ ਖ਼ਬਰ ਹੈ। ਫ਼ੌਜ ਨੇ ਜੱਜ ਐਡਵੋਕੇਟ ਜਨਰਲ ਦੇ ਅਹੁਦਿਆਂ ਲਈ JAG ਐਂਟਰੀ ਸਕੀਮ 35ਵਾਂ ਕੋਰਸ ਅਕਤੂਬਰ 2025 ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। 

ਆਖ਼ਰੀ ਤਾਰੀਖ

ਉਮੀਦਵਾਰ 28 ਨਵੰਬਰ 2024 ਤੱਕ ਅਪਲਾਈ ਕਰ ਸਕਦੇ ਹਨ।

ਉਮਰ

ਉਮੀਦਵਾਰ ਦੀ ਉਮਰ 21 ਤੋਂ 27 ਸਾਲ ਤੈਅ ਕੀਤੀ ਗਈ ਹੈ। ਉਮੀਦਵਾਰ ਦਾ ਜਨਮ 2 ਜੁਲਾਈ 1998 ਤੋਂ ਪਹਿਲੇ ਅਤੇ ਇਕ ਜੁਲਾਈ 2004 ਤੋਂ ਬਾਅਦ ਨਹੀਂ ਹੋਇਆ ਹੋਣਾ ਚਾਹੀਦਾ। 

ਅਹੁਦਿਆਂ ਦਾ ਵੇਰਵਾ

ਨੋਟੀਫਿਕੇਸ਼ਨ ਅਨੁਸਾਰ ਜੱਜ ਐਡਵੋਕੇਟ ਜਨਰਲ ਦੇ ਕੁੱਲ 8 ਅਹੁਦੇ ਹਨ। ਜਿਨ੍ਹਾਂ 'ਚ 4 ਔਰਤਾਂ ਅਤੇ 4 ਪੁਰਸ਼ਾਂ ਲਈ ਹਨ। 

ਸਿੱਖਿਆ ਯੋਗਤਾ

ਜੱਜ ਐਡਵੋਕੇਟ ਜਨਰਲ ਅਹੁਦੇ ਲਈ ਉਮੀਦਵਾਰ ਘੱਟੋ-ਘੱਟ 55 ਫ਼ੀਸਦੀ ਅੰਕਾਂ ਨਾਲ LLB ਪਾਸ ਹੋਣਾ ਚਾਹੀਦਾ ਹੈ। ਨਾਲ ਹੀ CLAT PG 2024 'ਚ ਸ਼ਾਮਲ ਹੋਣਾ ਵੀ ਜ਼ਰੂਰੀ ਹੈ। 

ਤਨਖਾਹ

ਉਮੀਦਵਾਰ ਨੂੰ 56,100 ਤੋਂ 1,77,500 ਰੁਪਏ ਤਨਖਾਹ ਮਿਲੇਗੀ।

ਇੰਝ ਕਰੋ ਅਪਲਾਈ

ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


author

DIsha

Content Editor

Related News