ਭਾਰਤੀ ਫੌਜ ਲਗਾਤਾਰ ਮਾਰ ਰਹੀ ਹੈ ਅੱਤਵਾਦੀ, ਪਾਕਿ ਫੌਜ ਮੁਖੀ ਟੈਂਸ਼ਨ 'ਚ
Saturday, Jun 10, 2017 - 10:37 PM (IST)

ਨਵੀਂ ਦਿੱਲੀ— ਭਾਰਤੀ ਫੌਜ ਨੂੰ ਐੱਲ.ਓ.ਸੀ. 'ਤੇ ਲਗਾਤਾਰ ਸਫਲਤਾ ਮਿਲ ਰਹੀ ਹੈ। ਹਾਲ ਹੀ 'ਚ ਭਾਰਤੀ ਫੌਜ ਨੇ ਕਈ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ ਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਭਾਰਤੀ ਫੌਜ ਦੀ ਇਸ ਸਫਲਤਾ ਨਾਲ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਬਾਜਵਾ ਦੀ ਟੈਂਸ਼ਨ ਵਧ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਬਾਜਵਾ ਇਕ ਮਹੀਨੇ 'ਚ ਤੀਜੀ ਵਾਰ ਐੱਲ.ਓ.ਸੀ. ਦਾ ਦੌਰਾ ਕਰ ਚੁੱਕੇ ਹਨ। ਭਾਰਤੀ ਫੌਜ ਨੂੰ ਮਿਲ ਰਹੀ ਲਗਾਤਾਰ ਸਫਲਤਾ ਦੇ ਨਾਲ ਪਾਕਿਸਤਾਨੀ ਫੌਜ ਦੇ ਅਰਮਾਨਾਂ 'ਤੇ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ। ਅਜਿਹੇ 'ਚ ਬਾਜਵਾ ਨੇ ਕਿਹਾ ਕਿ ਉਹ ਕਸ਼ਮੀਰ ਨੂੰ ਸਮਰਥਨ ਦੇਣਾ ਜਾਰੀ ਰੱਖਣਗੇ। ਪਾਕਿਸਤਾਨ ਦੀ ਇਕ ਅਖਬਾਰ ਦੇ ਮੁਤਾਬਕ ਬਾਜਵਾ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਦੇਸ਼ ਕਿੰਨਾਂ ਪਰੇਸ਼ਾਨੀਆਂ ਨਾਲ ਜੂਝ ਰਿਹਾ ਹੈ। ਮੋਰਚਾ ਚਾਹੇ ਕੋਈ ਵੀ ਹੋਵੇ, ਉਹ ਸਾਰੇ ਖਤਰਿਆਂ ਨਾਲ ਨਿਪਟਣ ਲਈ ਸਮਰੱਥ ਹਨ।
ਜ਼ਿਕਰਯੋਗ ਹੈ ਕਿ ਭਾਰਤੀ ਫੌਜ ਨੇ ਬੀਤੇ ਦਿਨੀਂ ਅੱਤਵਾਦੀਆਂ ਨੂੰ ਮਾਰਨ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਭਾਰਤੀ ਫੌਜ ਨੇ 96 ਘੰਟੇ ਚੱਲੇ ਆਪਣੇ ਅਭਿਆਨ ਦੌਰਾਨ 13 ਅੱਤਵਾਦੀਆਂ ਨੂੰ ਮੌਤ ਦੇ ਘਾਟ ਉਤਾਰਿਆ ਹੈ। ਭਾਰਤੀ ਫੌਜ ਦੀ ਮੁਸ਼ਤੈਦੀ ਦੇ ਸਾਹਮਣੇ ਪਾਕਿਸਤਾਨੀ ਫੌਜ ਮੁਖੀ ਦੀ ਟੈਂਸ਼ਨ ਵਧਣਾ ਲਾਜ਼ਮੀ ਲੱਗਦਾ ਹੈ।