ਨੇਪਾਲ ਦੇਵੇਗਾ ਆਰਮੀ ਚੀਫ਼ ਨਰਵਣੇ ਨੂੰ ਨੇਪਾਲੀ ਫ਼ੌਜ ਦੇ ਜਨਰਲ ਦਾ ਆਨਰੇਰੀ ਰੁਤਬਾ

Thursday, Oct 15, 2020 - 08:12 AM (IST)

ਕਾਠਮੰਡੂ- ਇੰਡੀਅਨ ਆਰਮੀ ਚੀਫ਼ ਜਨਰਲ ਐੱਮ. ਐੱਮ. ਨਰਵਣੇ ਨੂੰ ਨੇਪਾਲੀ ਫ਼ੌਜ ਦੇ ਆਨਰੇਰੀ ਜਨਰਲ ਦਾ ਰੁਤਬਾ ਮਿਲੇਗਾ। ਉਹ ਅਗਲੇ ਮਹੀਨੇ ਨੇਪਾਲ ਦੀ ਯਾਤਰਾ ’ਤੇ ਜਾਣਗੇ ਜਿਸ ਦੌਰਾਨ ਗੁਆਂਢੀ ਦੇਸ਼ ਉਨ੍ਹਾਂ ਨੂੰ ਇਸ ਸਨਮਾਨ ਨਾਲ ਨਵਾਜੇਗਾ। ਨੇਪਾਲੀ  ਫ਼ੌਜ ਦੇ ਬੁਲਾਰੇ ਨੇ ਦੱਸਿਆ ਕਿ ਇਸ ਦੌਰੇ ਨੂੰ ਨੇਪਾਲ ਸਰਕਾਰ ਨੇ 2 ਫਰਵਰੀ, 220 ਨੂੰ ਮਨਜ਼ੂਰੀ ਦਿੱਤੀ ਸੀ ਪਰ ਦੋਹਾਂ ਦੇਸ਼ਾਂ ’ਚ ਲਾਕਡਾਊਨ ਕਾਰਣ ਇਹ ਦੌਰਾ ਮੁਅੱਤਲ ਹੋ ਗਿਆ ਸੀ।

ਉਨ੍ਹਾਂ ਦੱਸਿਆ ਕਿ ਰਾਸ਼ਟਰਪਤੀ ਵਿਦਿਆ ਦੇਵੀ ਭੰਡਾਰੀ ਜਨਰਲ ਨਰਵਣੇ ਨੂੰ ਉਨ੍ਹਾਂ ਦੇ ਦੌਰੇ ਦਰਮਿਆਨ ਇਕ ਸਮਾਰੋਹ ’ਚ ਨੇਪਾਲੀ ਫ਼ੌਜ ਦੇ ਜਨਰਲ ਦਾ ਆਨਰੇਰੀ ਰੈਂਕ ਪ੍ਰਦਾਨ ਕਰੇਗੀ। ਭਾਰਤੀ ਇਲਾਕਿਆਂ ਕਾਲਾਪਾਣੀ, ਲਿਪੁਲੇਖ ਅਤੇ ਲਿੰਪਿਯਾਧੁਰਾ ਨੂੰ ਨੇਪਾਲੀ ਖੇਤਰ ਦੱਸਣ ਨਾਲ ਜੁੜੇ ਨੇਪਾਲ ਸਰਕਾਰ ਦੇ ਨਵੇਂ ਨਕਸ਼ੇ ਦੇ ਜਾਰੀ ਹੋਣ ਤੋਂ ਬਾਅਦ ਇਹ ਭਾਰਤ ਤੋਂ ਨੇਪਾਲ ਲਈ ਪਹਿਲਾ ਉੱਚ ਪੱਧਰੀ ਦੌਰਾ ਹੋਵੇਗਾ।

ਕੀ ਰਿਸ਼ਤਿਆਂ ’ਚ ਜੰਮੀ ਬਰਫ ਪਿਘਲੇਗੀ?

ਨੇਪਾਲ ਵਲੋਂ ਵਿਵਾਦਪੂਰਨ ਨਕਸ਼ਾ ਜਾਰੀ ਕਰਨ ਅਤੇ ਉਥੋਂ ਦੇ ਪ੍ਰਧਾਨ ਮੰਤਰੀ ਕੇ. ਪੀ. ਸ਼ਰਮਾ ਓਲੀ ਵਲੋਂ ਲਗਾਤਾਰ ਭਾਰਤ ਵਿਰੋਧੀ ਬਿਆਨਾਂ ਕਾਰਣ ਦੋਹਾਂ ਦੇਸ਼ਾਂ ਵਿਚਾਲੇ ਤਨਾਅ ਦੀ ਸਥਿਤੀ ਹੈ। ਨੇਪਾਲ ਪੂਰੀ ਤਰ੍ਹਾਂ ਨਾਲ ਚੀਨ ਦੇ ਇਸ਼ਾਰਿਆਂ ’ਤੇ ਨੱਚ ਰਿਹਾ ਹੈ, ਜਦਕਿ ਡ੍ਰੈਗਨ ਦੋਸਤੀ ਦੀ ਆੜ ’ਚ ਉਸਦੀ ਜ਼ਮੀਨ ’ਤੇ ਕਬਜ਼ਾ ਕਰ ਰਿਹਾ ਹੈ। ਓਲੀ ਭਾਰਤ ’ਚ ਆਪਣੀ ਸਰਕਾਰ ਨੂੰ ਅਸਥਿਰ ਕਰਨ ਦਾ ਦੋਸ਼ ਲਗਾ ਚੁੱਕੇ ਹਨ। ਇਸ ਤੋਂ ਇਲਾਵਾ ਉਹ ਨੇਪਾਲ ’ਚ ਕੋਰੋਨਾ ਦੇ ਫੈਲਣ ਲਈ ਵੀ ਭਾਰਤ ਨੂੰ ਜ਼ਿੰਮੇਵਾਰ ਦੱਸ ਚੁੱਕੇ ਹਨ। ਇਸ ਦੌਰਾਨ ਉਹ ਕਈ ਵਾਰ ਭਗਵਾਨ ਰਾਮ ਦੇ ਜਨਮ ਅਸਥਾਨ ਨੂੰ ਨੇਪਾਲ ’ਚ ਦੱਸਣ ਦਾ ਵੀ ਸੁਰ ਛੇੜ ਚੁੱਕੇ ਹਨ। ਅਜਿਹੇ ’ਚ ਜਨਰਲ ਨਰਵਣੇ ਨੂੰ ਨੇਪਾਲੀ ਫ਼ੌਜ ਦੇ ਜਨਰਲ ਦੇ ਆਨਰੇਰੀ ਰੁਤਬੇ ਨਾਲ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਹੁਣ ਨੇਪਾਲ ਭਾਰਤ ਦੇ ਨਾਲ ਸਬੰਧਾਂ ਨੂੰ ਪਟੜੀ ’ਤੇ ਲਿਆਉਣ ਸਬੰਧੀ ਇਮਾਨਦਾਰ ਹੋਵੇਗਾ।
 


Lalita Mam

Content Editor

Related News