Indian Army ''ਚ ਨਿਕਲੀਆਂ ਭਰਤੀਆਂ, ਮਿਲੇਗੀ 2 ਲੱਖ ਤੋਂ ਵੱਧ ਤਨਖਾਹ
Sunday, May 04, 2025 - 11:29 AM (IST)

ਨਵੀਂ ਦਿੱਲੀ- ਭਾਰਤੀ ਫ਼ੌਜ 142ਵੇਂ ਟੈਕਨਿਕਲ ਗਰੈਜੂਏਟ ਕੋਰਸ ਸਕੀਮ ਦੇ ਆਧਾਰ 'ਤੇ ਅਫ਼ਸਰਾਂ ਦੀ ਭਰਤੀ ਕਰਨ ਜਾ ਰਹੀ ਹੈ। ਇਛੁੱਕ ਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਸਿਵਲ ਇੰਜੀਨੀਅਰਿੰਗ- 8 ਅਹੁਦੇ
ਕੰਪਿਊਟਰ ਸਾਇੰਸ/ਆਈਟੀ- 6 ਅਹੁਦੇ
ਇਲੈਕਟ੍ਰਾਨਿਕਸ/ਟੈਲੀਕਾਮ/ਸੰਚਾਰ- 6 ਅਹੁਦੇ
ਮੈਕੇਨਿਕਲ/ਏਅਰੋ/ਇੰਡਸਟ੍ਰੀਅਲ- 6 ਅਹੁਦੇ
ਇਲੈਕਟ੍ਰਿਕਲ/ਈਸੀਈ/ਇੰਸਟਰੂਮੈਂਟੇਸ਼ਨ- 2 ਅਹੁਦੇ
ਹੋਰ (ਆਰਕਿਟੈਕਚਰ, ਬਾਇਓਮੈਡੀਕਲ ਆਦਿ)- 2 ਅਹੁਦੇ
ਕੁੱਲ 30 ਅਹੁਦੇ ਭਰੇ ਜਾਣਗੇ।
ਆਖ਼ਰੀ ਤਾਰੀਖ਼
ਉਮੀਦਵਾਰ 29 ਮਈ 2025 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਉਮੀਦਵਾਰ ਕੋਲ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾ ਤੋਂ ਇੰਜੀਨੀਅਰਿੰਗ ਦੀ ਡਿਗਰੀ ਹੋਵੇ।
ਉਮਰ
ਉਮੀਦਵਾਰ ਦੀ ਉਮਰ 20 ਤੋਂ 27 ਸਾਲ ਤੈਅ ਕੀਤੀ ਗਈ ਹੈ।
ਤਨਖਾਹ
ਲੈਫਟੀਨੈਂਟ- 56,100-1,77,500 ਰੁਪਏ
ਕੈਪਟਨ- 61,300-1,93,900 ਰੁਪਏ
ਮੇਜਰ- 69,400-2,07,200 ਰੁਪਏ
ਲੈਫਟੀਨੈਂਟ ਕਰਨਲ- 1,21,200-2,12,400 ਰੁਪਏ
ਇਸ ਤੋਂ ਇਲਾਵਾ ਹੋਰ ਅਲਾਊਂਸ ਵੀ ਦਿੱਤੇ ਜਾਣਗੇ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।