ਹਰ ਮੌਸਮ ''ਚ ਚੀਨ ਬਾਰਡਰ ''ਤੇ ਪਹੁੰਚ ਸਕੇਗੀ ਭਾਰਤੀ ਫੌਜ, ਰੋਡ ਨੈੱਟਵਰਕ ਨੂੰ ਸਹੀ ਕਰਨ ਦਾ ਕੰਮ ਸ਼ੁਰੂ

Thursday, Nov 23, 2017 - 08:32 PM (IST)

ਨਵੀਂ ਦਿੱਲੀ—  ਭਾਰਤੀ ਫੌਜ ਨੇ ਡੋਕਲਾਮ ਗਤੀਰੋਧ ਨੂੰ ਧਿਆਨ 'ਚ ਰੱਖਦੇ ਹੋਏ ਚੀਨ ਨਾਲ ਲੱਗਦੀ ਸਰਹੱਦ 'ਤੇ ਰੋਡ ਨੈੱਟਵਰਕ ਨੂੰ ਸਹੀ ਕਰਨ ਦਾ ਫੈਸਲਾ ਕੀਤਾ ਹੈ। ਇਸ ਕੰਮ ਨੂੰ ਕਰਨ ਲਈ ਫੌਜ ਨੇ ਆਪਣੇ ਕੋਰ ਇੰਜੀਨਿਅਰਾਂ ਨੂੰ ਜ਼ਿੰਮੇਵਾਰੀ ਸੌਂਪੀ ਹੈ ਤਾਂ ਜੋ ਕਿਸੇ ਵੀ ਮੌਸਮ 'ਚ ਫੌਜ ਦੀ ਤੇਜ਼ੀ ਨਾਲ ਆਵਾਜਾਈ ਹੋ ਸਕੇ। ਅਧਿਕਾਰਿਕ ਸੂਤਰਾਂ ਮੁਤਾਬਕ ਕੋਰ ਆਫ ਇੰਜੀਨਿਅਰਜ਼ (ਸੀ. ਓ. ਈ.) ਨੇ ਪਹਿਲਾਂ ਹੀ ਕਈ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਨੇ ਪਹਾੜ ਕੱਟਣੇ ਅਤੇ ਸੜਕ ਵਿਛਾਉਣ 'ਚ ਉਪਯੋਗ ਹੋਣ ਵਾਲੀਆਂ ਵੱਖ-ਵੱਖ ਮਸ਼ੀਨਾਂ ਦੇ ਨਵੇਂ ਵਰਜਨ ਅਤੇ ਸੰਦਾਂ ਲਈ ਆਰਡਰ ਦੇ ਦਿੱਤੇ ਹਨ।
ਉਤਰਾਖੰਡ 'ਚ 150 ਕਿ. ਮੀ. ਲੰਬੀ ਸੜਕ ਟਨਕਪੁਰ-ਪਿਥੌਰਾਗੜ੍ਹ 'ਤੇ ਨਿਰਮਾਣ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਦਾ ਉਦੇਸ਼ ਚੀਨ ਬਾਰਡਰ 'ਤੇ ਤੇਜ਼ੀ ਨਾਲ ਫੌਜੀਆਂ ਨੂੰ ਪਹੁੰਚਾਉਣਾ ਹੈ। ਸੂਤਰਾਂ ਮੁਤਾਬਕ ਫੌਜ ਦੇ ਮੁੱਖ ਦਫਤਰ ਨੇ ਬਾਰੂਦੀ ਸੁਰੰਗ ਦਾ ਪਤਾ ਲਗਾਉਣ ਲਈ ਕੋਰ ਇੰਜੀਨਿਅਰਾਂ ਦੀ ਸਮੱਰਥਾ ਵਧਾਉਣ 'ਚ ਇਕ ਹਜ਼ਾਰ ਤੋਂ ਜ਼ਿਆਦਾ ਦੋਹਰੇ ਟ੍ਰੈਕ ਮਾਈਨ ਡਿਟੈਕਟਰਾਂ ਦੇ ਵੀ ਆਰਡਰ ਦਿੱਤੇ ਹਨ।


Related News