ਭਾਰਤੀ ਹਵਾਈ ਫੌਜ ਨੂੰ ਮਿਲਣਗੇ 6 ''ਆਈ ਇਨ ਦਿ ਸਕਾਈ'' ਜਹਾਜ਼, 11,000 ਕਰੋੜ ਦੇ ਸੌਦੇ ਨੂੰ ਕੇਂਦਰ ਦੀ ਮਨਜ਼ੂਰੀ

Saturday, Sep 11, 2021 - 04:13 AM (IST)

ਭਾਰਤੀ ਹਵਾਈ ਫੌਜ ਨੂੰ ਮਿਲਣਗੇ 6 ''ਆਈ ਇਨ ਦਿ ਸਕਾਈ'' ਜਹਾਜ਼, 11,000 ਕਰੋੜ ਦੇ ਸੌਦੇ ਨੂੰ ਕੇਂਦਰ ਦੀ ਮਨਜ਼ੂਰੀ

ਨੈਸ਼ਨਲ ਡੈਸਕ : ਰੱਖਿਆ ਖੇਤਰ ਦੀ ਮਜ਼ਬੂਤੀ ਲਈ ਕੇਂਦਰ ਸਰਕਾਰ ਵੱਡੇ ਫੈਸਲੇ ਲੈ ਰਹੀ ਹੈ। ਇਸ ਕੜੀ ਵਿੱਚ ਬੁੱਧਵਾਰ ਨੂੰ ਸੁਰੱਖਿਆ ਕੈਬਨਿਟ ਕਮੇਟੀ ਨੇ 11,000 ਕਰੋੜ ਦੇ ਰੱਖਿਆ ਸੌਦੇ ਨੂੰ ਮਨਜ਼ੂਰੀ ਦਿੱਤੀ ਹੈ। ਭਾਰਤੀ ਹਵਾਈ ਫੌਜ ਨੂੰ 6 'ਆਈ ਇਨ ਦਿ ਸਕਾਈ' ਜਹਾਜ਼ ਦੀ ਖਰੀਦ ਨੂੰ ਮਨਜ਼ੂਰੀ ਮਿਲ ਗਈ ਹੈ। ਇਨ੍ਹਾਂ ਨੂੰ ਅਕਾਸ਼ ਵਿੱਚ ਭਾਰਤ ਦੀ ਅੱਖ ਦੇ ਤੌਰ 'ਤੇ ਵੇਖਿਆ ਜਾ ਰਿਹਾ ਹੈ। ਡੀ.ਆਰ.ਡੀ.ਓ. ਦੁਆਰਾ ਬਣਾਏ ਜਾ ਰਹੇ ਇਸ ਰਡਾਰ ਨੂੰ ਏਅਰ ਇੰਡੀਆ ਦੇ ਏ-321 ਵਿੱਚ ਫਿੱਟ ਕੀਤਾ ਜਾਵੇਗਾ।

ਇਹ ਵੀ ਪੜ੍ਹੋ - ਕਰਨਾਲ ਧਰਨੇ 'ਤੇ ਝੁਕਿਆ ਪ੍ਰਸ਼ਾਸਨ, ਮ੍ਰਿਤਕ ਦੇ ਪਰਿਵਾਰ ਨੂੰ 25 ਲੱਖ ਮੁਆਵਜ਼ਾ ਦੇਣ ਨੂੰ ਤਿਆਰ

ਡੀ.ਆਰ.ਡੀ.ਓ. ਦੁਆਰਾ ਬਣਾਇਆ ਜਾਣ ਵਾਲਾ ਇਹ ਰਡਾਰ ਮੌਜੂਦਾ AESA ਰਡਾਰ ਦਾ ਆਧੁਨਿਕ ਵਰਜ਼ਨ ਹੋਵੇਗਾ, ਜੋ ਆਈ.ਏ.ਐੱਫ. ਦੁਆਰਾ ਪਹਿਲਾਂ ਤੋਂ ਤਾਇਨਾਤ ਦੋ ਨੇਤਰਾ ਹਵਾਈ ਚਿਤਾਵਨੀ ਜਹਾਜ਼ਾਂ ਵਿੱਚ ਸਥਾਪਤ ਕੀਤਾ ਗਿਆ ਹੈ। ਭਾਰਤੀ ਹਵਾਈ ਫੌਜ ਰੂਸ ਤੋਂ ਖਰੀਦੇ ਗਏ 3 ਵੱਡੇ A-50 EI ਜਹਾਜ਼ਾਂ ਨੂੰ ਵੀ ਸੰਚਾਲਿਤ ਕਰਦੀ ਹੈ, ਜੋ ਇਜ਼ਰਾਇਲੀ EL/W-2090 ਫਾਲਕਨ ਰਡਾਰ ਸਿਸਟਮ ਨਾਲ ਲੈਸ ਹੈ।

ਇਹ ਵੀ ਪੜ੍ਹੋ - 'ਮੈਂ ਕਸ਼ਮੀਰੀ ਪੰਡਿਤ ਹਾਂ, ਮੇਰਾ ਪਰਿਵਾਰ ਕਸ਼ਮੀਰੀ ਪੰਡਿਤ ਹੈ', ਜੰਮੂ 'ਚ ਰਾਹੁਲ ਗਾਂਧੀ ਦਾ ਬਿਆਨ

A-321 ਜਹਾਜ਼ ਵਿੱਚ ਲਗਾਉਣ ਲਈ ਜੋ ਆਧੁਨਿਕ ਰਡਾਰ ਭਾਰਤੀ ਹਵਾਈ ਫੌਜ ਨੂੰ ਦਿੱਤੇ ਜਾਣਗੇ, ਇਹ ਜਹਾਜ਼ ਦੇ ਚਾਰਾਂ ਪਾਸੇ ਸੈਂਕੜਿਆਂ ਕਿਲੋਮੀਟਰ ਦੇ ਹਵਾਈ ਖੇਤਰ ਵਿੱਚ 360 ਡਿਗਰੀ ਕਵਰੇਜ ਯਕੀਨੀ ਕਰਨਗੇ। ਇਹ ਰਡਾਰ ਆਈ.ਏ.ਐੱਫ. ਦੇ ਮੌਜੂਦਾ ਨੇਤਰ ਜੈੱਟ ਦੀ ਸਮਰੱਥਾ ਨਾਲੋਂ ਜ਼ਿਆਦਾ ਸ਼ਕਤੀਸ਼ਾਲੀ ਹੋਣਗੇ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News